15 ਸਾਲ ਦੀ ਉਮਰ ’ਚ ਗ੍ਰੈਜੂਏਸ਼ਨ ਕਰਨ ਜਾ ਰਹੀ ਤਨਿਸ਼ਕਾ ਸੁਜੀਤ ਨੇ PM ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨੂੰ ਕਿਹਾ: ਕਾਨੂੰਨ ਦੀ ਪੜ੍ਹਾਈ ਕਰ ਕੇ ਬਣਾਂਗੀ CJI

Tanishka Sujit Met PM Narendra Modi

 

ਇੰਦੌਰ: ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਰਹਿਣ ਵਾਲੀ ਤਨਿਸ਼ਕਾ ਸੁਜੀਤ, ਸਿਰਫ 15 ਸਾਲ ਦੀ ਉਮਰ ਵਿਚ ਬੀਏ ਫਾਈਨਲ ਦੀ ਪ੍ਰੀਖਿਆ ਦੇਣ ਜਾ ਰਹੀ ਹੈ। ਉਸ ਦਾ ਉਦੇਸ਼ ਕਾਨੂੰਨ ਦਾ ਅਧਿਐਨ ਕਰਨਾ ਹੈ ਅਤੇ ਉਹ ਭਾਰਤ ਦੀ ਚੀਫ਼ ਜਸਟਿਸ (ਸੀਜੇਆਈ) ਬਣਨਾ ਚਾਹੁੰਦੀ ਹੈ। ਤਨਿਸ਼ਕਾ ਸੁਜੀਤ ਨੇ 2020 ਵਿਚ ਕੋਵਿਡ-19 ਕਾਰਨ ਆਪਣੇ ਪਿਤਾ ਅਤੇ ਦਾਦਾ ਨੂੰ ਗੁਆ ਦਿੱਤਾ ਸੀ। ਤਨਿਸ਼ਕਾ ਨੇ ਕੁਝ ਦਿਨ ਪਹਿਲਾਂ ਪੀਐਮ ਮੋਦੀ ਨਾਲ ਮੁਲਾਕਾਤ ਕੀਤੀ ਸੀ। ਉਹ ਸੰਯੁਕਤ ਕਮਾਂਡਰਾਂ ਦੀ ਕਾਨਫਰੰਸ ਲਈ 1 ਅਪ੍ਰੈਲ ਨੂੰ ਸੂਬੇ ਦੀ ਰਾਜਧਾਨੀ ਭੋਪਾਲ ਪਹੁੰਚੇ ਸਨ।

ਇਹ ਵੀ ਪੜ੍ਹੋ: ਟੀਐਮਸੀ ਸਾਂਸਦ ਲੁਈਜਿਨਹੋ ਫਲੇਰੋ ਨੇ ਦਿੱਤਾ ਅਸਤੀਫ਼ਾ

ਆਪਣੀ ਮੁਲਾਕਾਤ ਨੂੰ ਯਾਦ ਕਰਦਿਆਂ ਤਨਿਸ਼ਕਾ ਸੁਜੀਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਉਸ ਨੂੰ ਅੱਗੇ ਵਧਣ ਅਤੇ ਤਰੱਕੀ ਕਰਨ ਲਈ ਉਤਸ਼ਾਹਿਤ ਕੀਤਾ ਹੈ।ਇੰਦੌਰ ਦੀ ਦੇਵੀ ਅਹਿਲਿਆ ਯੂਨੀਵਰਸਿਟੀ ਦੀ ਵਿਦਿਆਰਥਣ ਤਨਿਸ਼ਕਾ ਸੁਜੀਤ ਨੇ ਸੋਮਵਾਰ ਨੂੰ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਉਹ 19 ਤੋਂ 28 ਅਪ੍ਰੈਲ ਤੱਕ ਹੋਣ ਵਾਲੀ ਬੀਏ (ਮਨੋਵਿਗਿਆਨ) ਦੇ ਅੰਤਮ ਸਾਲ ਦੀ ਪ੍ਰੀਖਿਆ ਵਿਚ ਬੈਠੇਗੀ। ਉਸ ਨੇ 13 ਸਾਲ ਦੀ ਉਮਰ ਵਿਚ 10ਵੀਂ ਜਮਾਤ ਫਸਟ ਡਿਵੀਜ਼ਨ ਨਾਲ ਪਾਸ ਕਰਨ ਤੋਂ ਬਾਅਦ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ।

ਇਹ ਵੀ ਪੜ੍ਹੋ: ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ: ਵਿਜੀਲੈਂਸ ਨੇ ਸਾਬਕਾ MLA ਕੁਸ਼ਲਦੀਪ ਢਿੱਲੋਂ ਤੋਂ ਇਕ ਘੰਟੇ ਤੱਕ ਕੀਤੀ ਪੁੱਛਗਿੱਛ 

ਦੇਵੀ ਅਹਿਲਿਆ ਯੂਨੀਵਰਸਿਟੀ ਦੇ ਸਮਾਜਿਕ ਵਿਗਿਆਨ ਅਧਿਐਨ ਵਿਭਾਗ ਦੀ ਮੁਖੀ ਰੇਖਾ ਆਚਾਰੀਆ ਨੇ ਦੱਸਿਆ ਕਿ ਸੁਜੀਤ ਨੂੰ 13 ਸਾਲ ਦੀ ਉਮਰ ਵਿਚ ਬੀਏ (ਮਨੋਵਿਗਿਆਨ) ਦੇ ਪਹਿਲੇ ਸਾਲ ਵਿਚ ਦਾਖਲਾ ਲਿਆ ਗਿਆ ਸੀ। ਉਸ ਨੇ ਦਾਖਲਾ ਪ੍ਰੀਖਿਆ ਵਿਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਤਨਿਸ਼ਕਾ ਸੁਜੀਤ ਨੇ ਦੱਸਿਆ ਕਿ ਕਰੀਬ 15 ਮਿੰਟ ਤੱਕ ਚੱਲੀ ਇਸ ਮੁਲਾਕਾਤ ਦੌਰਾਨ ਉਸ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਹ ਬੀਏ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਅਮਰੀਕਾ ਵਿਚ ਕਾਨੂੰਨ ਦੀ ਪੜ੍ਹਾਈ ਕਰਨਾ ਚਾਹੁੰਦੀ ਹੈ ਅਤੇ ਭਾਰਤ ਦਾ ਚੀਫ਼ ਜਸਟਿਸ ਬਣਨ ਦਾ ਸੁਪਨਾ ਦੇਖਦੀ ਹੈ।

ਇਹ ਵੀ ਪੜ੍ਹੋ: ਸੜਕ ਹਾਦਸੇ ਨੇ ਖੋਹਿਆ ਮਾਪਿਆਂ ਦਾ ਇਕਲੌਤਾ ਪੁੱਤ

ਤਨਿਸ਼ਕਾ ਨੇ ਦੱਸਿਆ, “ਮੇਰੇ ਉਦੇਸ਼ ਬਾਰੇ ਸੁਣ ਕੇ ਪ੍ਰਧਾਨ ਮੰਤਰੀ ਨੇ ਮੈਨੂੰ ਸੁਪਰੀਮ ਕੋਰਟ ਜਾਣ ਅਤੇ ਉੱਥੇ ਵਕੀਲਾਂ ਦੀਆਂ ਦਲੀਲਾਂ ਦੇਖਣ ਦੀ ਸਲਾਹ ਦਿੱਤੀ ਕਿਉਂਕਿ ਇਹ ਮੈਨੂੰ ਆਪਣਾ ਟੀਚਾ ਹਾਸਲ ਕਰਨ ਲਈ ਪ੍ਰੇਰਿਤ ਕਰੇਗੀ। ਪ੍ਰਧਾਨ ਮੰਤਰੀ ਨੂੰ ਮਿਲਣਾ ਮੇਰੇ ਲਈ ਇਕ ਸੁਪਨਾ ਪੂਰਾ ਹੋਣ ਵਰਗਾ ਸੀ। ਤਨਿਸ਼ਕਾ ਦੀ ਮਾਂ ਅਨੁਭਾ ਨੇ ਕਿਹਾ ਕਿ ਉਸ ਦੇ ਪਤੀ ਅਤੇ ਸਹੁਰੇ ਦੀ 2020 ਵਿਚ ਮੌਤ ਹੋ ਗਈ ਸੀ, ਪਰ ਉਸ ਨੇ ਆਪਣੀ ਧੀ ਦੀ ਖ਼ਾਤਰ ਸੰਘਰਸ਼ ਕੀਤਾ ਅਤੇ ਦੁੱਖਾਂ ਨੂੰ ਉਸ ਦੇ ਰਾਹ ਵਿਚ ਰੁਕਾਵਟ ਨਹੀਂ ਬਣਨ ਦਿੱਤਾ। ਉਹਨਾਂ ਅੱਗੇ ਕਿਹਾ, "ਪਰਿਵਾਰ ਦੇ ਦੋਨਾਂ ਮੈਂਬਰਾਂ ਨੂੰ ਗੁਆਉਣ ਤੋਂ ਬਾਅਦ, ਮੈਂ ਮਹਿਸੂਸ ਕੀਤਾ ਕਿ ਮੇਰੀ ਧੀ ਦੇ ਭਵਿੱਖ ਲਈ, ਉਸ ਨੂੰ ਆਪਣੀ ਪੜ੍ਹਾਈ 'ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਇਸ ਲਈ ਲੜਨਾ ਚਾਹੀਦਾ ਹੈ।