ਚੂਹੇ ਦੇ ਕਤਲ ਮਾਮਲੇ 'ਚ 30 ਪੰਨਿਆਂ ਦੀ ਚਾਰਜਸ਼ੀਟ ਦਾਇਰ, ਹੁਣ ਅਦਾਲਤ 'ਚ ਚੱਲੇਗਾ ਕੇਸ
ਇਸ ਤਰ੍ਹਾਂ ਦੋਸ਼ੀ ਨੇ ਲਈ ਸੀ ਜਾਨ
ਉੱਤਰ ਪ੍ਰਦੇਸ਼: ਬਦਾਯੂੰ ਪੁਲਿਸ ਨੇ ਚੂਹੇ ਨੂੰ ਮਾਰਨ ਵਾਲੇ ਦੋਸ਼ੀ ਦੇ ਖਿਲਾਫ ਅਦਾਲਤ ਵਿੱਚ 30 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਇਲਜ਼ਾਮ ਹੈ ਕਿ 25 ਨਵੰਬਰ 2022 ਨੂੰ ਮਨੋਜ ਨੇ ਚੂਹੇ ਨੂੰ ਪੱਥਰ ਨਾਲ ਬੰਨ੍ਹ ਕੇ ਨਾਲੇ ਵਿੱਚ ਸੁੱਟ ਦਿੱਤਾ, ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਅਦਾਲਤ ਨੇ ਸੋਮਵਾਰ ਨੂੰ ਇਸ ਨੂੰ ਮਨਜ਼ੂਰੀ ਦਿੱਤੀ। ਹੁਣ ਅਦਾਲਤ ਵਿੱਚ ਕੇਸ ਚੱਲੇਗਾ। ਇਸ ਦੇ ਨਾਲ ਹੀ ਦੇਸ਼ 'ਚ ਇਹ ਪਹਿਲਾ ਮਾਮਲਾ ਹੈ, ਜਿਸ 'ਚ ਚੂਹੇ ਦੀ ਮੌਤ 'ਤੇ ਚਾਰਜਸ਼ੀਟ ਦਾਇਰ ਕੀਤੀ ਗਈ ਹੈ।
ਇਹ ਵੀ ਪੜ੍ਹੋ: ਗੁਰਦੁਆਰਾ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸਿੱਖ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਬਦਾਯੂੰ ਦੇ ਇੰਸਪੈਕਟਰ ਰਾਜੇਸ਼ ਯਾਦਵ ਮੁਤਾਬਕ ਪੋਸਟਮਾਰਟਮ ਰਿਪੋਰਟ 'ਚ ਜਾਨਵਰਾਂ 'ਤੇ ਜ਼ੁਲਮ ਦੀ ਗੱਲ ਆਈ ਹੈ, ਇਸ ਲਈ ਦੋਸ਼ੀ ਮਨੋਜ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਬਦਾਯੂੰ ਦੇ ਰਹਿਣ ਵਾਲੇ ਮਨੋਜ 'ਤੇ ਦੋਸ਼ ਹੈ ਕਿ ਉਸ ਨੇ 25 ਨਵੰਬਰ 2022 ਨੂੰ ਚੂਹੇ ਦੀ ਪੂਛ ਨਾਲ ਪੱਥਰ ਬੰਨ੍ਹ ਕੇ ਉਸ ਨੂੰ ਨਾਲੇ 'ਚ ਸੁੱਟ ਦਿੱਤਾ ਸੀ। ਪਸ਼ੂ ਪ੍ਰੇਮੀ ਵਿਕੇਂਦਰ ਨੇ ਵੀ ਮਨੋਜ ਦਾ ਵਿਰੋਧ ਕੀਤਾ ਸੀ ਪਰ ਮਨੋਜ ਨੇ ਚੂਹੇ ਨੂੰ ਮਾਰ ਦਿੱਤਾ।
ਇਹ ਵੀ ਪੜ੍ਹੋ: ਮਜੀਠਾ 'ਚ ਘਰ ਦਾ ਡਿੱਗਿਆ ਲੈਂਟਰ, ਇਕ ਮਿਸਤਰੀ ਅਤੇ 2 ਮਜ਼ਦੂਰਾਂ ਦੀ ਹੇਠਾਂ ਦੱਬਣ ਕਾਰਨ ਹੋਈ ਮੌਤ
ਵਿਕੇਂਦਰ ਨੇ ਇਸ ਦੀ ਵੀਡੀਓ ਬਣਾਈ ਸੀ। ਵਿਕੇਂਦਰ ਨੇ ਮਨੋਜ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਸੀ। ਪੁਲਿਸ ਨੇ ਦੋਸ਼ੀ ਮਨੋਜ 'ਤੇ ਧਾਰਾ-11 (ਪ੍ਰੀਵੈਨਸ਼ਨ ਆਫ ਕਰੂਅਲਟੀ ਟੂ ਐਨੀਮਲਜ਼ ਐਕਟ) ਅਤੇ ਧਾਰਾ-429 ਲਗਾਈ ਹੈ। ਧਾਰਾ-429 ਕਿਸੇ ਜਾਨਵਰ ਨੂੰ ਮਾਰਨ ਜਾਂ ਅਪੰਗ ਕਰਨ ਲਈ ਲਗਾਈ ਜਾਂਦੀ ਹੈ। ਇਸ 'ਚ ਦੋਸ਼ੀ ਪਾਏ ਜਾਣ 'ਤੇ 5 ਸਾਲ ਦੀ ਕੈਦ/ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਪਸ਼ੂ ਪ੍ਰੇਮੀ ਵਿਕੇਂਦਰ ਨੇ ਨਾਲੇ 'ਚੋਂ ਚੂਹੇ ਦੀ ਲਾਸ਼ ਨੂੰ ਬਾਹਰ ਕੱਢਿਆ ਸੀ। ਇਸ ਤੋਂ ਬਾਅਦ ਬਰੇਲੀ 'ਚ ਪੁਲਿਸ ਵੱਲੋਂ ਪੋਸਟਮਾਰਟਮ ਕਰਵਾਇਆ ਗਿਆ।