ਅਲੋਚਨਾ ਨੂੰ ਪ੍ਰਾਪਤੀ ਸਮਝ ਮੋਦੀ ਭਗਤਾਂ ਨੇ ਦਿੱਤੀ ਵਧਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਸ਼ਹੂਰ ਅਮਰੀਕੀ ਮੈਗਜ਼ੀਨ ਟਾਈਮਜ਼ ਵੱਲੋਂ ਅਪਣੇ ਨਵੇਂ ਅੰਤਰਰਾਸ਼ਟਰੀ ਐਡੀਸ਼ਨ ਦੇ ਕਵਰ ‘ਤੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ ਤਸਵੀਰ ਲਗਾਈ ਹੈ।

American magazine Time news

ਨਵੀਂ ਦਿੱਲੀ: ਮਸ਼ਹੂਰ ਅਮਰੀਕੀ ਮੈਗਜ਼ੀਨ ਟਾਈਮਜ਼ ਵੱਲੋਂ ਅਪਣੇ ਨਵੇਂ ਅੰਤਰਰਾਸ਼ਟਰੀ ਐਡੀਸ਼ਨ ਦੇ ਕਵਰ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਸਵੀਰ ਲਗਾਈ ਹੈ। ਇਸ ਤਸਵੀਰ ਦੇ ਨਾਲ ਮੈਗਜ਼ੀਨ ਨੇ ‘ਇੰਡੀਆਜ਼ ਡੀਵਾਈਡਰ ਇਨ ਚੀਫ਼’ ਭਾਵ ਭਾਰਤ ਨੂੰ ਵੰਡਣ ਵਾਲਾ ਪ੍ਰਮੁੱਖ ਲਿਖਿਆ ਹੈ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫੀ ਕੁਝ ਲਿਖਿਆ ਜਾ ਰਿਹਾ ਹੈ। ਇਸਦੇ ਨਾਲ ਹੀ ਕਈ ਲੋਕ ਅਜਿਹੇ ਹਨ ਜੋ ਬਿਨਾਂ ਹੈਡਲਾਈਨ ਦਾ ਮਤਲਬ ਸਮਝੇ ਇਸ ਨੂੰ ਪੀਐਮ ਮੋਦੀ ਦੀ ਇਕ ਪ੍ਰਾਪਤੀ ਦੱਸ ਰਹੇ ਹਨ।

 


 

ਦਰਅਸਲ ਕੁਝ ਲੋਕ ‘ਡੀਵਾਈਡਰ ਇਨ ਚੀਫ਼’ ਨੂੰ ਇਕ ਸਨਮਾਨਿਤ ਅੰਤਰਰਾਸ਼ਟਰੀ ਉਪਾਧੀ ਸਮਝ ਰਹੇ ਹਨ। ਜਿਸਦੇ ਚੱਲਦਿਆਂ ਉਹਨਾਂ ਨੇ ਸੋਸ਼ਲ ਮੀਡੀਆ ‘ਤੇ ਇਸ ਨੂੰ ਲੈ ਕੇ ਵਧਾਈ ਦੇਣੀ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਅਮਰੀਕੀ ਮੈਗਜ਼ੀਨ ਟਾਈਮਜ਼ ਨੇ 10 ਮਈ ਨੂੰ ਅੰਤਰਰਾਸ਼ਟਰੀ ਪੰਨੇ ਦੇ ਕਵਰ ‘ਤੇ ਪੀਐਮ ਮੋਦੀ ਨੂੰ ਜਗ੍ਹਾ ਦਿੱਤੀ ਹੈ। ਜਿਸ ਵਿਚ ‘ਇੰਡੀਆਜ਼ ਡੀਵਾਈਡਰ ਇਨ ਚੀਫ਼’ ਲਿਖਿਆ ਹੋਇਆ ਹੈ। ਇਸ ਵਿਚ ਆਤਿਸ਼ ਤਾਸੀਰ ਦੀ ‘ਦ ਡੀਵਾਈਡਰ ਇੰਨ ਚੀਫ’ ਅਤੇ ਅਮਰੀਕਾ ਦੇ ਰਾਜਨੀਤਕ ਸਲਾਹਕਾਰ ਇਆਨ ਬ੍ਰੀਮਰ ਦੀ ‘ਮੋਦੀ ਦ ਰਿਫੋਰਮਰ’ ਸ਼ਾਮਿਲ ਹੈ। 

 


 

ਦੱਸ ਦਈਏ ਕਿ ਆਤਿਸ਼ ਤਾਸੀਰ ਭਾਰਤੀ ਪੱਤਰਕਾਰ ਤਵਲੀਨ ਸਿੰਘ ਅਤੇ ਪਾਕਿਸਤਾਨ ਦੇ ਰਾਜਨੇਤਾ ਅਤੇ ਬਿਜ਼ਨਸਮੈਨ ਸਲਮਾਨ ਤਾਸੀਰ ਦੇ ਬੇਟੇ ਹਨ। ਉਹਨਾਂ ਨੇ ਅਪਣੇ ਲੇਖ ਵਿਚ ਲਿਖਿਆ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਪੀਐਮ ਮੋਦੀ ਚੰਗਾ ਪ੍ਰਦਰਸ਼ਨ ਕਰਨ ਵਿਚ ਨਾਕਾਮ ਰਹੇ। ਟਾਈਮ ਦੇ ਡਿਜ਼ੀਟਲ ਪਲੇਟਫਾਰਮ ਉਤੇ ਛਪੇ ਆਰਟੀਕਲ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਜਵਾਹਰ ਲਾਲ ਨਹਿਰੂ ਨਾਲ ਤੁਲਣਾ ਕੀਤੀ ਗਈ ਹੈ।

 


 

ਇਸ ਵਿਚ ਲਿਖਿਆ ਗਿਆ ਹੈ ਕਿ ਜਵਾਹਰ ਲਾਲ ਨਹਿਰੂ ਨੇ ਦੇਸ਼ ਵਿਚ ਸਾਰਿਆਂ ਨੂੰ ਬਰਾਬਰੀ ਦਾ ਹੱਕ ਦਿੰਦੇ ਹੋਏ ਕਿਹਾ ਕਿ ਇਥੇ ਹਰ ਧਰਮ  ਦੇ ਲੋਕਾਂ ਲਈ ਜਗ੍ਹਾ ਹੋਵੇਗੀ। ਨਹਿਰੂ ਸੈਕਿਊਲਰ ਵਿਚਾਰਧਾਰਾ ਵਾਲੇ ਸੀ ਪਰ ਪ੍ਰਧਾਨ ਮੰਤਰੀ ਮੋਦੀ ਨੇ ਇਸ ਪੰਜ ਸਾਲਾਂ ਵਿਚ ਫਿਰਕੂ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ।