ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ‘ਤੇ ਲਗਾਇਆ ਮੋਦੀ-ਸ਼ਾਹ ਦਾ ਪੱਖ ਕਰਨ ਦਾ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਇਸ ਬਿਆਨ ‘ਤੇ ਬੀਜੇਪੀ ਕਰਮਚਾਰੀਆਂ ਨੇ ਚੋਣ ਕਮਿਸ਼ਨ ‘ਚ ਸ਼ਿਕਾਇਤ ਕੀਤੀ ਸੀ

Rahul Gandhi

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਇਸ ਬਿਆਨ ‘ਤੇ ਬੀਜੇਪੀ ਕਰਮਚਾਰੀਆਂ ਨੇ ਚੋਣ ਕਮਿਸ਼ਨ ‘ਚ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਚੋਣ ਕਮਿਸ਼ਨ ਨੇ 1 ਮਈ ਨੂੰ ਰਾਹੁਲ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਸੀ। ਇਸ ਨੋਟਿਸ ਵਿੱਚ ਚੋਣ ਜ਼ਾਬਤੇ ਦੇ ਉਸ ਪ੍ਰਾਵਧਾਨ ‘ਤੇ ਧਿਆਨ ਦਵਾਇਆ ਗਿਆ ਸੀ, ਜੋ ਰਾਜਨੀਤਕ ਵਿਰੋਧੀ ਦੇ ਖਿਲਾਫ ਗਲਤ ਇਲਜ਼ਾਮ ਲਗਾਉਣ ਤੋਂ ਰੋਕਦਾ ਹੈ।

ਨੋਟਿਸ ਦੇ ਜਵਾਬ ‘ਚ ਰਾਹੁਲ ਗਾਂਧੀ ਨੇ ਕਹੀ ਸੀ ਇਹ ਗੱਲ:- ਚੋਣ ਕਮਿਸ਼ਨ ਦੇ ਨੋਟਿਸ ਦੇ ਜਵਾਬ ‘ਚ ਰਾਹੁਲ ਨੇ ਕਿਹਾ ਹੈ ਕਿ ਉਨ੍ਹਾਂ ਨੇ ਇੱਕ ਰਾਜਨੀਤਕ ਭਾਸ਼ਣ ਦੌਰਾਨ ‘Indian Forest Act’ ‘ਚ ਪ੍ਰਸਤਾਵਿਤ ਸੰਸ਼ੋਧਨ ਨੂੰ ਆਸਾਨ ਭਾਸ਼ਾ ‘ਚ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਰਾਹੁਲ ਨੇ ਕਿਹਾ ਕਿ ਇਸ ਬਿਆਨ ਦੇ ਜ਼ਰੀਏ ਉਨ੍ਹਾਂ ਨੂੰ ਗੁੰਮਰਾਹ ਕਰਨ, ਗਲਤ ਮਤਲਬ ਕੱਢਣੇ ਜਾਂ ਝੂਠੀ ਗੱਲ ਬੋਲਣ ਦਾ ਕੋਈ ਇਰਾਦਾ ਨਹੀਂ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਬੋਲਣ ਦੀ ਆਜ਼ਾਦੀ ਨਹੀਂ ਹੋਵੇਗੀ ਤਾਂ ਚੋਣ ਦਾ ਉਦੇਸ਼ ਹਾਸਲ ਨਹੀਂ ਕੀਤਾ ਜਾ ਸਕੇਗਾ।

ਕਾਂਗਰਸ ਪ੍ਰਧਾਨ ਨੇ ਪੀਐਮ ਨਰੇਂਦਰ ਮੋਦੀ ਅਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦੇ ਕੁਝ ਬਿਆਨਾਂ ਦਾ ਜ਼ਿਕਰ ਕਰਦੇ ਹੋਏ ਚੋਣ ਕਮਿਸ਼ਨ ਨੂੰ ਪਾਰਦਰਸ਼ੀ, ਨਿਰਪੱਖ ਅਤੇ ਸੰਤੁਲਿਤ ਤਰੀਕਾ ਅਪਨਾਉਣ ਨੂੰ ਵੀ ਕਿਹਾ ਹੈ। ਰਾਹੁਲ ਦੇ ਮੁਤਾਬਕ ਇਹ ਬਿਆਨ ਵਿਸਤ੍ਰਿਤ ਸਨ, ਪਰ ਇਸ ‘ਤੇ ਚੋਣ ਕਮਿਸ਼ਨ ਦਾ ਫੈਸਲਾ ਸਮਝ ਤੋਂ ਪਰੇ ਹੈ।

ਚੋਣ ਕਮਿਸ਼ਨ ਨੇ ਮੋਦੀ-ਸ਼ਾਹ ਨੂੰ ਦਿੱਤੀ 11 ਮਾਮਲਿਆਂ ‘ਚ ਕਲੀਨ ਚਿੱਟ:- ਚੋਣ ਕਮਿਸ਼ਨ ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਹੁਣ ਤੱਕ ਨਰੇਂਦਰ ਮੋਦੀ ਅਤੇ ਅਮਿਤ ਸ਼ਾਹ ਨੂੰ 11 ਮਾਮਲਿਆਂ ‘ਚ ਕਲੀਨ ਚਿੱਟ ਦੇ ਚੁੱਕਿਆ ਹੈ। ਇਨ੍ਹਾਂ ਮਾਮਲਿਆਂ ‘ਚ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਕੀਤੀ ਗਈ ਸੀ। ਚੋਣ ਕਮਿਸ਼ਨ ਨੇ ਜਿਸ ਤਰ੍ਹਾਂ ਇਨ੍ਹਾਂ ਮਾਮਲਿਆਂ ‘ਤੇ ਮੋਦੀ-ਸ਼ਾਹ ਨੂੰ ਕਲੀਨ ਚਿੱਟ ਦਿੱਤੀ ਹੈ, ਉਸਨੂੰ ਲੈ ਕੇ ਕਮਿਸ਼ਨ ‘ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ। ਕਾਂਗਰਸ ਇਸਦੇ ਵਿਰੁੱਧ ਸੁਪਰੀਮ ਕੋਰਟ ਵਿਚ ਵੀ ਪਹੁੰਚੀ ਸੀ।

ਮੋਦੀ-ਸ਼ਾਹ ਨੂੰ ਕਲੀਨ ਚਿੱਟ ਦੇਣ ਦੇ ਕਈ ਮਾਮਲਿਆਂ ‘ਚ ਤਾਂ ਚੋਣ ਕਮਿਸ਼ਨ ਹੀ ਸਹਿਮਤ ਨਹੀਂ ਸੀ। ਇਨ੍ਹਾਂ ਮਾਮਲਿਆਂ ‘ਚ ਫ਼ੈਸਲਾ ਲੈਣ ਦੀ ਜ਼ਿੰਮੇਵਾਰੀ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਸਮੇਤ ਦੋ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਅਤੇ ਸੁਸ਼ੀਲ ਚੰਦਰ  ਦੇ ਕੋਲ ਸੀ। ਮੀਡੀਆ ਰਿਪੋਰਟ ਦੇ ਮੁਤਾਬਕ, ਲਵਾਸਾ ਕਈ ਮਾਮਲਿਆਂ ‘ਚ ਮੋਦੀ-ਸ਼ਾਹ ਨੂੰ ਕਲੀਨ ਚਿੱਟ ਦੇਣ ਦੇ ਫੈਸਲੇ ਦੇ ਪੱਖ ‘ਚ ਨਹੀਂ ਸਨ। ਰਿਪੋਰਟ ਮੁਤਾਬਿਕ, 9 ਅਪ੍ਰੈਲ ਨੂੰ ਮਹਾਰਾਸ਼ਟਰ ਦੇ ਲਾਤੂਰ ਵਿੱਚ ਦਿੱਤੇ ਗਏ ਪੀਐਮ ਮੋਦੀ ਦੇ ਬਿਆਨ ਨੂੰ ਤਾਂ ਦੋ ਲੋਕਲ ਚੋਣ ਅਧਿਕਾਰੀਆਂ ਨੇ ਵੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ  ਦੇ ਵਿਰੁੱਧ ਮੰਨਿਆ ਸੀ।

ਇਸ ਬਿਆਨ ਵਿੱਚ ਪੀਐਮ ਮੋਦੀ ਨੇ ਕਿਹਾ ਸੀ:- ‘ਮੈਂ ਕਹਿਣਾ ਚਾਹੁੰਦਾ ਹਾਂ, ਮੇਰੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ, ਕੀ ਤੁਹਾਡਾ ਪਹਿਲਾ ਵੋਟ ਪਾਕਿਸਤਾਨ ਦੇ ਬਾਲਾਕੋਟ ‘ਚ ਏਅਰ ਸਟ੍ਰਾਈਕ ਕਰਨ ਵਾਲੇ ਵੀਰ ਜਵਾਨਾਂ ਦੇ ਨਾਮ ਸਮਰਪਿਤ ਹੋ ਸਕਦਾ ਹੈ? ਮੈਂ ਮੇਰੇ ਪਹਿਲੀ ਵਾਰ ਵੋਟ ਪਾਉਣ ਨੂੰ ਕਹਿਣਾ ਚਾਹੁੰਦਾ ਹਾਂ ਕਿ ਪੁਲਵਾਮਾ ‘ਚ ਜੋ ਵੀਰ ਸ਼ਹੀਦ ਹੋਏ ਹਨ, ਉਨ੍ਹਾਂ ਵੀਰ ਸ਼ਹੀਦਾਂ ਦੇ ਨਾਮ ਤੁਹਾਡਾ ਵੋਟ ਸਮਰਪਿਤ ਹੋ ਸਕਦਾ ਹੈ ਕੀ?’

ਹਾਲਾਂਕਿ ਚੋਣ ਕਮਿਸ਼ਨ ਨੇ ਇਸ ਮਾਮਲੇ ‘ਤੇ 2-1 ਦੇ ਬਹੁਮਤ ਨਾਲ ਪੀਐਮ ਮੋਦੀ  ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਇਸ ਫੈਸਲੇ ਵਿੱਚ ਦਲੀਲ ਦਿੱਤੀ ਗਈ ਸੀ ਕਿ ਪੀਐਮ ਮੋਦੀ ਨੇ ਬਾਲਾਕੋਟ ਏਅਰ ਸਟ੍ਰਾਈਕ ਦਾ ਜ਼ਿਕਰ ਕਰਦੇ ਹੋਏ ਆਪਣਾ ਜਾਂ ਆਪਣੀ ਪਾਰਟੀ ਲਈ ਵੋਟ ਨਾ ਮੰਗਣ।