ਦੇਸ਼ ਦੇ 50 ਫੀਸਦੀ ਦੇ ਕਰੀਬ ਕਰੋਨਾ ਮਾਮਲੇ ਮਹਾਂਰਾਸ਼ਟਰ ਤੇ ਗੁਜਰਾਤ ਚੋਂ, ਜਾਣੋਂ ਮੌਜੂਦਾ ਹਲਾਤ
ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ
ਨਵੀਂ ਦਿੱਲੀ : ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ, ਪਰ ਮਹਾਂਰਾਸ਼ਟਰ ਅਤੇ ਗੁਜਰਾਤ ਵਿਚ ਤਾਂ ਇਹ ਵਾਇਰਸ ਸਭ ਤੋਂ ਜਿਆਦਾ ਮਾਰ ਕਰ ਰਿਹਾ ਹੈ। ਕਿਉਂਕਿ ਦੇਸ਼ ਦੇ 50 ਫੀਸਦੀ ਮਰੀਜ਼ ਕੇਵਲ ਮਹਾਂਰਾਸ਼ਟਰ ਅਤੇ ਗੁਜਰਾਤ ਵਿਚੋਂ ਹੀ ਹਨ। ਇਸੇ ਤਰ੍ਹਾਂ ਮਹਾਂਰਾਸ਼ਟਰ ਵਿਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ 22 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ ਅਤੇ ਗੁਜਰਾਤ ਵਿਚ 8194 ਮਾਮਲੇ ਦਰਜ਼ ਹੋ ਚੁੱਕੇ ਹਨ।
ਦੱਸ ਦੱਈਏ ਕਿ ਦੇਸ਼ ਦੇ ਕੁੱਲ ਮਰੀਜ਼ਾਂ ਵਿਚੋਂ ਇਕ ਤਿਹਾਈ ਮਰੀਜ਼ ਇਕੱਲੇ ਮਹਾਂਰਾਸ਼ਟਰ ਵਿਚ ਹੀ ਹਨ। ਹੁਣ ਤੱਕ ਦੇਸ਼ ਵਿਚ ਕੁੱਲ 67,152 ਕਰੋਨਾ ਕੇਸ ਦਰਜ਼ ਹੋਏ ਜਿਨ੍ਹਾਂ ਵਿਚੋਂ 22,171 ਇਕੱਲੇ ਮਹਾਂਰਾਸ਼ਟਰ ਵਿਚੋਂ ਹਨ। ਇਸ ਤਰ੍ਹਾਂ ਹੁਣ ਤੱਕ ਦੇਸ਼ ਵਿਚ ਇਸ ਵਾਇਰਸ ਦੇ ਕਾਰਨ 2206 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਵਿਚ ਮਹਾਂਰਾਸ਼ਟਰ ਦੀਆਂ 832 ਮੌਤਾਂ ਹਨ। ਇੱਥੇ ਇਹ ਵੀ ਦੱਸ ਦੱਈਏ ਕਿ ਮਹਾਂਰਾਸ਼ਟਰ ਵਿਚ ਮੁੰਬਈ ਦੇ ਹਲਾਤ ਬਹੁਤ ਮਾੜੇ ਹਨ।
ਮੁੰਬਈ ਇਸ ਸਮੇਂ ਕਰੋਨਾ ਵਾਇਰਸ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ। ਇਸ ਲਈ ਇਕੱਲੇ ਮੁੰਬਈ ਵਿਚ ਹੀ 12 ਹਜ਼ਾਰ 864 ਕਰੋਨਾ ਪੌਜਟਿਵ ਕੇਸ ਹਨ ਅਤੇ ਹੁਣ ਤੱਕ 489 ਲੋਕ ਇੱਥੇ ਆਪਣੀ ਜਾਨ ਗੁਆ ਚੁੱਕੇ ਹਨ। ਜ਼ਿਕਰਯੋਗ ਹੈ ਕਿ ਮਹਾਂਰਾਸ਼ਟਰ ਵਿਚ ਕਰੋਨਾ ਵਾਇਰਸ ਆਮ ਲੋਕਾਂ ਦੇ ਨਾਲ-ਨਾਲ ਪੁਲਿਸ ਕਰਮਚਾਰੀਆਂ ਨੂੰ ਵੱਡੀ ਗਿਣਤੀ ਵਿਚ ਆਪਣੀ ਲਪੇਟ ਵਿਚ ਲੈ ਰਿਹਾ ਹੈ। ਇੱਥੇ ਹੁਣ ਤੱਕ 786 ਪੁਲਿਸ ਕਰਮਚਾਰੀ ਕਰੋਨਾ ਦੇ ਪ੍ਰਭਾਵ ਵਿਚ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 7 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਉਧਰ ਜੇਕਰ ਗੁਜਰਾਤ ਦੀ ਗੱਲ ਕਰੀਏ ਤਾਂ ਇੱਥੇ ਵੀ ਹਲਾਤ ਕੁਝ ਠੀਕ ਨਹੀਂ ਹਨ। ਮਹਾਂਰਾਸ਼ਟਰ ਤੋਂ ਬਾਅਦ ਕਰੋਨਾ ਦੇ ਮਾਮਲਿਆਂ ਵਿਚ ਦੂਜੇ ਨੰਬਰ ਤੇ ਗੁਜਰਾਤ ਆਉਂਦਾ ਹੈ। ਜਿੱਥੇ ਹੁਣ ਤੱਕ 8,194 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ 493 ਲੋਕਾਂ ਦੀ ਇੱਥੇ ਮੌਤ ਹੋ ਚੁੱਕੀ ਹੈ। ਗੁਜਰਾਤ ਵਿਚ ਅਹਿਮਦਾਬਾਦ ਕਰੋਨਾ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ ਜਿੱਥੇ 5,540 ਕੇਸ ਸਾਹਮਣੇ ਆ ਚੁੱਕੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।