US ਵਿਚ 80 ਹਜ਼ਾਰ ਮੌਤਾਂ ਨਹੀਂ, ਸਹੀ ਅੰਕੜਾ ਹੋ ਸਕਦਾ ਹੈ 1.6 ਲੱਖ-ਮਾਹਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਹਨਾਂ ਨੇ ਖ਼ੁਦ ਸਰਕਾਰੀ ਅੰਕੜਿਆਂ 'ਤੇ...

Coronavirus expert warns us double official figure

ਨਵੀਂ ਦਿੱਲੀ: ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਅਧਿਕਾਰਤ ਸੰਖਿਆ ਤੋਂ ਦੁੱਗਣੀ ਹੋ ਸਕਦੀ ਹੈ। ਟੈਕਸਾਸ ਯੂਨੀਵਰਸਿਟੀ ਵਿਚ ਸਮਾਜ ਸ਼ਾਸਤਰ ਦੇ ਪ੍ਰੋਫੈਸਰ ਮਾਰਕ ਹੇਵਰਡ ਮੌਤ ਦਰ ਬਾਰੇ ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਸੀਡੀਸੀ) ਦੀ ਸਲਾਹ ਦਿੰਦੇ ਹਨ।

ਉਹਨਾਂ ਨੇ ਖ਼ੁਦ ਸਰਕਾਰੀ ਅੰਕੜਿਆਂ 'ਤੇ ਸਵਾਲ ਚੁੱਕੇ ਹਨ। ਪ੍ਰੋਫੈਸਰ ਮਾਰਕ ਨੇ ‘ਦਿ ਇੰਡੀਪੈਂਡੈਂਟ’ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਅਮਰੀਕਾ ਵਿੱਚ ਕੋਰੋਨਾ ਵਾਇਰਸ ਨਾਲ 1.6 ਮਿਲੀਅਨ ਲੋਕ ਮਾਰੇ ਜਾ ਸਕਦੇ ਹਨ। ਉਹਨਾਂ ਨੇ ਕੋਰੋਨਾ ਮਰਨ ਵਾਲਿਆਂ ਦੀ ਅਸਲ ਗਿਣਤੀ ਬਾਰੇ ਕਿਹਾ ਕਿ ਇਹ ਸਰਕਾਰੀ ਅੰਕੜਿਆਂ ਨਾਲੋਂ ਦੁੱਗਣੇ ਹੋ ਸਕਦੇ ਹਨ।

ਐਤਵਾਰ ਸਵੇਰ ਤੱਕ ਦੇ ਅਧਿਕਾਰਤ ਅੰਕੜਿਆਂ ਅਨੁਸਾਰ ਅਮਰੀਕਾ ਵਿਚ ਕੋਰੋਨਾ ਕਾਰਨ ਤਕਰੀਬਨ 80,308 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਵਿਚ ਅਧਿਕਾਰਿਕ ਰੂਪ ਤੋਂ 13 ਲੱਖ ਤੋਂ ਵਧ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹੋ ਚੁੱਕੇ ਹਨ। ਇਹ ਦੁਨੀਆ ਵਿਚ ਕਿਸੇ ਹੋਰ ਦੇਸ਼ ਵਿਚ ਪੀੜਤ ਲੋਕਾਂ ਦੀ ਗਿਣਤੀ ਨਾਲੋਂ ਵਧ ਹੈ। ਪੂਰੀ ਦੁਨੀਆ ਵਿਚ 41 ਲੱਖ ਤੋਂ ਜ਼ਿਆਦਾ ਲੋਕ ਪੀੜਤ ਹੋ ਚੁੱਕੇ ਹਨ।

ਹਾਲਾਂਕਿ ਪ੍ਰੋਫੈਸਰ ਮਾਰਕ ਨੇ ਇਹ ਵੀ ਕਿਹਾ ਹੈ ਕਿ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੇ ਸਹੀ ਅੰਕੜਿਆਂ ਦਾ ਪਤਾ ਲਗਾਉਣਾ ਕਾਫੀ ਮੁਸ਼ਕਿਲ ਕੰਮ ਹੈ। ਪਰ ਉਹਨਾਂ ਨੇ ਕੋਰੋਨਾ ਵਾਇਰਸ ਦੇ ਪੀੜਤ ਲੋਕਾਂ ਦੇ ਮਾਮਲੇ ਸਾਹਮਣੇ ਆਉਣ ਵਿਚ ਹੋਣ ਵਾਲੀ ਦੇਰੀ ਦਾ ਜ਼ਿਕਰ ਕੀਤਾ ਹੈ।

ਮਾਹਰਾਂ ਨੇ ਯੂਐਸ ਵਿਚ ਮਰਨ ਵਾਲਿਆਂ ਦੀ ਗਿਣਤੀ ਬਾਰੇ ਵੀ ਸਵਾਲ ਖੜੇ ਕੀਤੇ ਹਨ ਕਿਉਂਕਿ ਜਾਂਚ ਦੀ ਘਾਟ ਹੈ ਅਤੇ ਕੇਸਾਂ ਦੀ ਰਿਪੋਰਟ ਕਰਨ ਦੇ ਤਰੀਕੇ ਵੱਖਰੇ ਹਨ। ਮਾਹਰਾਂ ਨੇ ਇਹ ਵੀ ਚਿੰਤਾ ਜਤਾਈ ਹੈ ਕਿ ਦੇਸ਼ ਵਿਚ ਮੌਤ ਦੇ ਕਾਰਨਾਂ ਦੀ ਜਾਂਚ ਲਈ ਕੋਈ ਨੈਸ਼ਨਲ ਸਟੈਂਡਰਡ ਨਹੀਂ ਹੈ।

ਅਮਰੀਕਾ ਵਿਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜਿਆਂ ਤੇ ਸਵਾਲ ਅਜਿਹੇ ਸਮੇਂ ਵਿਚ ਉਠ ਰਹੇ ਹਨ ਜਦੋਂ ਕਈ ਰਾਜਾਂ ਵਿਚ ਲਾਕਡਾਊਨ ਖੋਲ੍ਹਣ ਨੂੰ ਲੈ ਕੇ ਕੋਸ਼ਿਸ਼ਾਂ ਹੋ ਰਹੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।