ਆਗਰਾ-ਲਖਨਊ ਐਕਸਪ੍ਰੈੱਸ ਵੇਅ 'ਤੇ ਬੱਸ ਨੇ 9 ਵਿਦਿਆਰਥੀਆਂ ਨੂੰ ਦਰੜਿਆ, 7 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਗਰਾ-ਲਖਨਊ ਐਕਸਪ੍ਰੈੱਸ ਵੇਅ 'ਤੇ ਸੋਮਵਾਰ ਸਵੇਰੇ ਵੱਡਾ ਸੜਕ ਹਾਦਸਾ ਵਾਪਰ ਗਿਆ। ਕੰਨੌਜ ਦੇ ਨੇੜੇ ਆਗਰਾ-ਲਖਨਊ ਐਕਸਪ੍ਰੈੱਸ ...

bus accident

ਕੰਨੌਜ (ਉਤਰ ਪ੍ਰਦੇਸ਼) : ਆਗਰਾ-ਲਖਨਊ ਐਕਸਪ੍ਰੈੱਸ ਵੇਅ 'ਤੇ ਸੋਮਵਾਰ ਸਵੇਰੇ ਵੱਡਾ ਸੜਕ ਹਾਦਸਾ ਵਾਪਰ ਗਿਆ। ਕੰਨੌਜ ਦੇ ਨੇੜੇ ਆਗਰਾ-ਲਖਨਊ ਐਕਸਪ੍ਰੈੱਸ ਵੇਅ 'ਤੇ ਤੇਜ਼ ਰਤਫ਼ਾਰ ਰੋਡਵੇਜ਼ ਬੱਸ ਨੇ 9 ਵਿਦਿਆਰਥੀਆਂ ਨੂੰ ਦਰੜ ਦਿਤਾ। ਵਿਦਿਆਰਥੀ ਸੰਤ ਕਬੀਰ ਨਗਰ ਦੇ ਖਲੀਲਾਬਾਦ ਤੋਂ ਹਰਿਦੁਆਰਾ ਜਾ ਰਹੇ ਸਨ। ਇਸ ਹਾਦਸੇ ਵਿਚ 6 ਵਿਦਿਆਰਥੀ ਅਤੇ ਇਕ ਅਧਿਆਪਕ ਦੀ ਦਰਦਨਾਕ ਮੌਤ ਹੋ ਗਈ, ਜਦਕਿ ਤਿੰਨ ਵਿਦਿਆਰਥੀ ਜ਼ਖ਼ਮੀ ਹੋ ਗਏ।