ਪ੍ਰਧਾਨ ਮੰਤਰੀ ਮੋਦੀ ਵਲੋਂ ਦਿੱਲੀ-ਮੇਰਠ ਐਕਸਪ੍ਰੈੱਸ ਵੇਅ ਦੇ ਪਹਿਲੇ ਪੜਾਅ ਦਾ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 7500 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਦਿੱਲੀ-ਮੇਰਠ ਐਕਸਪ੍ਰੈੱਸ ਵੇਅ ਦੇ ਪਹਿਲੇ ਪੜਾਅ ਦਾ...
PM Modi Road Show
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 7500 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਦਿੱਲੀ-ਮੇਰਠ ਐਕਸਪ੍ਰੈੱਸ ਵੇਅ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ। ਇਸ ਨਾਲ ਦਿੱਲੀ ਤੋਂ ਮੇਰਠ ਦੀ ਯਾਤਰਾ ਦੇ ਸਮੇਂ ਵਿਚ ਜ਼ਿਕਰਯੋਗ ਕਮੀ ਆਏਗੀ। ਦਿੱਲੀ ਦੇ ਸਰਾਏ ਕਾਲੇ ਖ਼ਾਨ ਤੋਂ ਯੂਪੀ ਗੇਟ ਤਕ ਫੈਲੇ ਇਸ 14 ਲੇਨ ਦੇ ਰਾਜਮਾਰਗ ਦਾ ਉਦਘਾਟਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਇਕ ਖੁੱਲ੍ਹੀ ਕਾਰ ਵਿਚ ਸਵਾਰ ਹੋਏ ਅਤੇ ਰਾਜਮਾਰਗ ਦੇ ਦੋਹੇ ਪਾਸੇ ਵੱਡੀ ਗਿਣਤੀ ਵਿਚ ਖੜ੍ਹੇ ਲੋਕਾਂ ਦਾ ਹੱਥ ਹਿਲਾ ਕੇ ਸਵਾਗਤ ਕਬੂਲਿਆ।