ਐਸੀਓ ਸੰਮੇਲਨ ਵਿਚ ਜਾ ਰਹੇ ਮੋਦੀ ਨੂੰ ਅਪਣੇ ਏਅਰਫੋਰਸ ਤੋਂ ਲੰਘਣ ਦੇਵੇਗਾ ਪਾਕਿ?

ਏਜੰਸੀ

ਖ਼ਬਰਾਂ, ਰਾਸ਼ਟਰੀ

13-14 ਜੂਨ ਨੂੰ ਹੋਵੇਗੀ ਇਹ ਬੈਠਕ

Pakistan decides to let PM Modis plane fly over its airspace

ਨਵੀਂ ਦਿੱਲੀ: ਭਾਰਤ ਨੇ ਪਾਕਿਸਤਾਨ ਨੂੰ ਅਪੀਲ ਕੀਤੀ ਸੀ ਕਿ ਉਹ ਬਿਸ਼ਕੇਕ ਜਾਣ ਲਈ ਪੀਐਮ ਮੋਦੀ ਦੇ ਜਹਾਜ਼ ਨੂੰ ਅਪਣੇ ਖੇਤਰ ਤੋਂ ਹੋ ਕੇ ਜਾਣ ਦੇਣ। ਇਕ ਸਬੰਧਿਤ ਅਧਿਕਾਰੀ ਨੇ ਨਿਊਜ਼ ਏਜੰਸੀ ਨੂੰ ਦਸਿਆ ਕਿ ਇਮਰਾਨ ਖ਼ਾਨ ਸਰਕਾਰ ਨੇ ਬਿਸ਼ਕੇਕ ਜਾਣ ਲਈ ਪੀਐਮ ਮੋਦੀ ਦੇ ਜਹਾਜ਼ ਨੂੰ ਪਾਕਿਸਤਾਨ ਦੇ ਹਵਾਈ ਖੇਤਰ ਤੋਂ ਲੰਘਣ ਦੀ ਇਜ਼ਾਜ਼ਤ ਦੇ ਦਿੱਤੀ ਹੈ।

ਅਧਿਕਾਰੀ ਨੇ ਦਸਿਆ ਕਿ ਰਸਮੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਭਾਰਤ ਸਰਕਾਰ ਨੂੰ ਇਸ ਫ਼ੈਸਲੇ ਬਾਰੇ ਸੂਚਿਤ ਕੀਤਾ ਜਾਵੇਗਾ। ਸਿਵਲ ਐਵੀਏਸ਼ਨ ਅਥਾਰਟੀ ਨੂੰ ਵੀ ਨਿਰਦੇਸ਼ ਦਿੱਤੇ ਜਾਣਗੇ ਕਿ ਉਹ ਏਅਰਮਨ ਨੂੰ ਸੂਚਿਤ ਕਰਨ ਦੇਣ। ਇਸ ਦੇ ਨਾਲ, ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਉਮੀਦ ਹੈ ਕਿ ਭਾਰਤ ਸ਼ਾਂਤੀ ਪੂਰਵਕ ਉਹਨਾਂ ਦੀ  ਪੇਸ਼ਕਸ਼ ਨੂੰ ਸਵੀਕਾਰ ਕਰੇਗਾ।

ਦਸ ਦਈਏ ਕਿ ਇਮਰਾਨ ਖ਼ਾਨ ਨੇ ਹਾਲ ਹੀ ਵਿਚ ਪੀਐਮ ਮੋਦੀ ਨੂੰ ਇਕ ਲੈਟਰ ਲਿਖ ਕੇ ਭਾਰਤ ਨਾਲ ਗਲਬਾਤ ਕਰਨ ਦੀ ਇੱਛਾ ਪ੍ਰਗਟ ਕੀਤੀ ਸੀ। ਉਹਨਾਂ ਨੇ ਕਿਹਾ ਸੀ ਕਿ ਕਸ਼ਮੀਰ ਮੁੱਦੇ ਸਮੇਤ ਸਾਰੀਆਂ ਸਮੱਸਿਆਂ ਦੇ ਹੱਲ ਲਈ ਪਾਕਿਸਤਾਨ ਭਾਰਤ ਨਾਲ ਗਲਬਾਤ ਕਰਨਾ ਚਾਹੁੰਦਾ ਹੈ। ਇਸ ਤੋਂ ਇਕ ਦਿਨ ਪਹਿਲਾਂ ਹੀ ਭਾਰਤ ਨੇ ਕਿਹਾ ਸੀ ਕਿ ਬਿਸ਼ਕੇਕ ਵਿਚ ਐਸਸੀਓ ਦੀ ਬੈਠਕ ਨਾਲ ਪੀਐਮ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪੀਐਮ ਇਮਰਾਨ ਖ਼ਾਨ ਵਿਚ ਕੋਈ ਬੈਠਕ ਤੈਅ ਨਹੀਂ ਹੋਈ ਹੈ।