ਕੋਰੋਨਾਵਾਇਰਸ ਵੈਕਸੀਨ ਬਣਾਉਣ ਲਈ ਭਾਰਤੀ ਫਰਮ ਨੇ ਅਮਰੀਕਾ ਕੰਪਨੀ ਨਾਲ ਮਿਲਾਇਆ ਹੱਥ
ਭਾਰਤੀ ਬਾਇਓਟੈਕਨਾਲੌਜੀ ਕੰਪਨੀ ਪਨਾਸੀਆ ਬਾਇਓਟੈਕ ਦਾ ਕਹਿਣਾ ਹੈ .........
ਨਵੀਂ ਦਿੱਲੀ: ਭਾਰਤੀ ਬਾਇਓਟੈਕਨਾਲੌਜੀ ਕੰਪਨੀ ਪਨਾਸੀਆ ਬਾਇਓਟੈਕ ਦਾ ਕਹਿਣਾ ਹੈ ਕਿ ਇਹ ਕੰਪਨੀ ਕੋਵਿਡ -19 ਟੀਕੇ ਦੇ ਵਿਕਾਸ, ਨਿਰਮਾਣ ਅਤੇ ਵੰਡ ਵਿਚ ਯੂਐਸ-ਅਧਾਰਤ ਰਿਫਾਨਾ ਇੰਕ ਨਾਲ ਭਾਈਵਾਲੀ ਕਰ ਰਹੀ ਹੈ।
ਇਸ ਭਾਈਵਾਲੀ ਦੇ ਤਹਿਤ, ਪਨਾਸੀਆ ਬਾਇਓਟੈਕ ਡਰੱਗ ਦੇ ਉਤਪਾਦਨ, ਕਲੀਨਿਕਲ ਵਿਕਾਸ ਅਤੇ ਵਪਾਰਕ ਨਿਰਮਾਣ ਲਈ ਜ਼ਿੰਮੇਵਾਰ ਹੋਵੇਗੀ। ਪਨਾਸੀਆ ਅਤੇ ਰੀਫਾਨਾ ਦੋਵੇਂ ਆਪਣੇ ਖੇਤਰਾਂ ਵਿੱਚ ਟੀਕੇ ਦੀ ਵਿਕਰੀ ਅਤੇ ਵੰਡ ਕਰਨਗੇ।
ਪਨੇਸ਼ੀਆ ਬਾਇਓਟੈਕ ਦੇ ਮੈਨੇਜਿੰਗ ਡਾਇਰੈਕਟਰ ਰਾਜੇਸ਼ ਜੈਨ ਦਾ ਕਹਿਣਾ ਹੈ ਕਿ “ਵਿਸ਼ਵ ਨੂੰ ਇੱਕ ਅਜਿਹੀ ਦਵਾਈ ਦੀ ਜ਼ਰੂਰਤ ਹੈ ਜੋ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਉਪਲਬਧ ਹੋਵੇ ਅਤੇ ਇਹ ਵਿਸ਼ਵਵਿਆਪੀ ਮੰਗ ਨੂੰ ਪੂਰਾ ਕਰ ਸਕੇ”।
ਉਸਨੇ ਕਿਹਾ ਕਿ ਰਿਫਾਨਾ ਦੇ ਨਾਲ ਮਿਲ ਕੇ, ਸਾਡਾ ਟੀਚਾ ਕੋਵਿਡ 19 ਮਰੀਜ਼ਾਂ ਲਈ 500 ਮਿਲੀਅਨ ਤੋਂ ਵੱਧ ਖੁਰਾਕਾਂ ਬਣਾਉਣਾ ਹੈ। ਅਗਲੇ ਸਾਲ ਦੇ ਸ਼ੁਰੂ ਵਿੱਚ 40 ਮਿਲੀਅਨ ਤੋਂ ਵੱਧ ਖੁਰਾਕਾਂ ਦੀ ਸਪੁਰਦਗੀ ਲਈ ਉਪਲਬਧ ਹੋਣ ਦੀ ਉਮੀਦ ਹੈ।
ਉਸਨੇ ਇਹ ਵੀ ਕਿਹਾ ਕਿ ਅਗਲੇ ਚਾਰ ਹਫਤਿਆਂ ਵਿੱਚ ਅਸੀਂ ਇਸ ਟੀਕੇ ਨੂੰ ਦਿੱਲੀ ਅਤੇ ਪੰਜਾਬ ਵਿੱਚ ਆਪਣੀਆਂ ਪ੍ਰਯੋਗਸ਼ਾਲਾਵਾਂ ਵਿੱਚ ਵਿਕਸਤ ਕਰਨ ਜਾ ਰਹੇ ਹਾਂ ਅਤੇ ਰੈਗੂਲੇਟਰੀ ਟੌਹਿਕੋਲੋਜੀ ਅਧਿਐਨ ਅਤੇ ਪਸ਼ੂ ਪ੍ਰੀ-ਕਲੀਨਿਕਲ ਅਧਿਐਨ ਤੋਂ ਬਾਅਦ, ਉਮੀਦ ਕੀਤੀ ਜਾਂਦੀ ਹੈ
ਕਿ ਮਨੁੱਖੀ ਟਰਾਇਲ ਦਾ ਪਹਿਲਾ ਪੜਾਅ ਅਕਤੂਬਰ ਤੱਕ ਕੀਤਾ ਜਾਵੇਗਾ। ਅਗਸਤ ਤਕ, ਅਸੀਂ ਸੀਜੀਐਮਪੀ ਪ੍ਰਕਿਰਿਆ ਸ਼ੁਰੂ ਕਰਾਂਗੇ ਜੋ ਸਾਨੂੰ ਅਕਤੂਬਰ ਵਿਚ ਟੈਸਟਿੰਗ ਸ਼ੁਰੂ ਕਰਨ ਦੇਵੇਗਾ ਅਤੇ ਉਸ ਤੋਂ ਬਾਅਦ, ਅਸੀਂ ਤੀਜੇ ਪੜਾਅ ਦੇ ਟਰਾਇਲ ਨੂੰ ਵੱਡੇ ਪੱਧਰ 'ਤੇ ਕਰਨ ਦੇ ਯੋਗ ਹੋਵਾਂਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ