ਵਿਗਿਆਨੀਆਂ ਨੇ ਗੰਦੇ ਪਾਣੀ 'ਚ ਕੋਰੋਨਾ ਦਾ ਵਾਇਰਸ ਪਤਾ ਲਾਉਣ ਵਾਲਾ ਬਣਾਇਆ ਸੈਂਸਰ
ਇਸ ਨਾਲ ਸਿਹਤ ਅਧਿਕਾਰੀਆਂ ਨੂੰ ਇਹ ਸਮਝਣ 'ਚ ਮਦਦ ਮਿਲੇਗੀ ਕਿ ਇਹ ਬੀਮਾਰੀ ਕਿੰਨੇ ਹਿੱਸੇ 'ਚ ਫੈਲ ਚੁੱਕੀ ਹੈ।
ਨਵੀਂ ਦਿੱਲੀ-ਬ੍ਰਿਟੇਨ ਅਤੇ ਭਾਰਤ ਦੇ ਵਿਗਿਆਨੀਆਂ ਨੇ ਸੰਯੁਕਤ ਤੌਰ 'ਤੇ ਇਕ ਘੱਟ ਲਾਗਤ ਵਾਲਾ ਸੈਂਸਰ ਵਿਕਸਿਤ ਕੀਤਾ ਹੈ ਜੋ ਗੰਦੇ ਪਾਣੀ 'ਚ ਕੋਰੋਨਾ ਵਾਇਰਸ ਦੇ ਅੰਸ਼ਾਂ ਦਾ ਪਤਾ ਲੱਗਾ ਸਕਦਾ ਹੈ। ਇਸ ਨਾਲ ਸਿਹਤ ਅਧਿਕਾਰੀਆਂ ਨੂੰ ਇਹ ਸਮਝਣ 'ਚ ਮਦਦ ਮਿਲੇਗੀ ਕਿ ਇਹ ਬੀਮਾਰੀ ਕਿੰਨੇ ਹਿੱਸੇ 'ਚ ਫੈਲ ਚੁੱਕੀ ਹੈ।
ਇਹ ਵੀ ਪੜ੍ਹੋ-ਪੰਜਾਬ ਸਰਕਾਰ ਨੇ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਨੂੰ ਰੋਕਣ ਲਈ ਲਾਂਚ ਕੀਤੀ ਇਹ APP
ਸਟ੍ਰੈਸਸਾਈਡਲ ਯੂਨੀਵਰਸਿਟੀ ਅਤੇ ਭਾਰਤੀ ਤਕਨਾਲੋਜੀ ਸੰਸਥਾ (ਆਈ.ਆਈ.ਟੀ.) ਬੰਬੇ ਵੱਲੋਂ ਵਿਕਸਿਤ ਇਸ ਤਕਨੀਕ ਦਾ ਇਸਤੇਮਾਲ ਘੱਟ ਅਤੇ ਮੱਧ ਆਮਦਨ ਵਾਲੇ ਦੇਸ਼ਾਂ 'ਚ ਕੋਵਿਡ-19 ਦੇ ਵਿਆਪਕ ਕਹਿਰ 'ਤੇ ਨਜ਼ਰ ਰੱਖਣ 'ਚ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੂੰ ਵੱਡੇ ਪੱਧਰ 'ਤੇ ਜਾਂਚ ਕਰਨ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ-ਪਾਕਿਸਤਾਨ 'ਚ ਬੱਸ ਦੁਰਘਟਨਾ 'ਚ 20 ਲੋਕਾਂ ਦੀ ਹੋਈ ਮੌਤ, 10 ਦੀ ਹਾਲਤ ਗੰਭੀਰ
ਆਈ.ਆਈ.ਟੀ. ਬੰਬੇ 'ਚ ਇਲੈਕਟ੍ਰਿਕਲ ਇੰਜੀਨੀਅਰਿੰਗ ਵਿਭਾਗ 'ਚ ਏਸੋਸੀਏਟ ਪ੍ਰੋਫੈਸਰ ਡਾ. ਸਿਧਾਰਥ ਤੱਲੂਰ ਨੇ ਦੱਸਿਆ ਕਿ ਅਸੀਂ ਜੋ ਤਰੀਕਾ ਵਿਕਸਿਤ ਕੀਤਾ ਹੈ ਕਿ ਉਹ ਸਿਰਫ ਸਾਰਸ-ਕੋਵ 2 'ਤੇ ਲਾਗੂ ਨਹੀਂ ਹੈ, ਇਸ ਨੂੰ ਕਿਸੇ ਵੀ ਹੋਰ ਵਾਇਰਸ 'ਤੇ ਲਾਗੂ ਕੀਤਾ ਜਾ ਸਕਦਾ ਹੈ ਇਸ ਲਈ ਇਹ ਬਹੁਤ ਮਹੱਤਵਪੂਰਨ ਹੈ।
ਇਹ ਵੀ ਪੜ੍ਹੋ-ਕੋਰੋਨਾ ਦੇ ਇਨ੍ਹਾਂ ਵੈਰੀਐਂਟਸ ਵਿਰੁੱਧ ਅਸਰਦਾਰ ਹੈ ਇਹ ਵੈਕਸੀਨ
ਸੈਂਸਰ ਦਾ ਇਸਤੇਮਾਲ ਉਸ ਪੋਰਟੇਬਲ ਉਪਕਰਣ ਨਾਲ ਕੀਤਾ ਜਾ ਸਕਦਾ ਹੈ ਜਿਸ 'ਚ ਸਾਰਸ-ਕੋਵ-2 ਵਾਇਰਸ ਦਾ ਪਤਾ ਲਾਉਣ ਲਈ ਸਟੈਂਡਰਡ ਪੋਲੀਮੇਰੇਸ ਚੇਨ ਰਿਐਕਸ਼ਨ (ਪੀ.ਸੀ.ਆਰ.) ਜਾਂਚ ਦੀ ਵਰਤੋਂ ਕੀਤੀ ਜਾਂਦੀ ਹੈ। ਸਿਵਲ ਅਤੇ ਵਾਤਾਵਰਣ ਇੰਜੀਨੀਅਰਿੰਗ ਵਿਭਾਗ 'ਚ ਚਾਂਸਲਰ ਫੇਲੋ ਡਾ. ਐਂਡੀ ਵਾਰਡ ਮੁਤਾਬਕ ਕਈ ਘੱਟ ਤੋਂ ਮੱਧ ਆਮਦਨੀ ਵਾਲੇ ਦੇਸ਼ਾਂ ਨੂੰ ਸਮੂਹਿਕ ਪ੍ਰੀਖਣ ਲਈ ਲੋੜੀਂਦੀ ਵਸਤਾਂ ਤੱਕ ਸੀਮਿਤ ਪਹੁੰਚ ਕਾਰਨ ਇਨਫੈਕਸ਼ਨ ਦਾ ਪਤਾ ਲਾਉਣ 'ਚ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ।