ਡਿਜੀਟਲ ਪੇਮੈਂਟ ’ਚ ਦੁਨੀਆਂ ਭਰ ’ਚ ਸਿਖ਼ਰ ’ਤੇ ਰਿਹਾ ਭਾਰਤ
2022 ’ਚ ਭਾਰਤ ’ਚ 89.5 ਅਰਬ ਡਿਜੀਟਲ ਪੇਮੈਂਟ ਲੈਣ-ਦੇਣ ਹੋਏ
ਨਵੀਂ ਦਿੱਲੀ : ਰਾਜ ਐਕਸਪ੍ਰੈਸ ਭਾਰਤ ਨੇ ਡਿਜੀਟਲ ਲੈਣ-ਦੇਣ ਦੇ ਮਾਮਲੇ ਵਿਚ ਇੱਕ ਵੱਡੀ ਮਿਸਾਲ ਕਾਇਮ ਕੀਤੀ ਹੈ। ਯੂਪੀਆਈ ਰਾਹੀਂ ਲੈਣ-ਦੇਣ ਦੇ ਮਾਮਲੇ 'ਚ ਭਾਰਤ ਦੁਨੀਆਂ 'ਚ ਸਿਖਰ 'ਤੇ ਹੈ। ਸਾਲ 2022 ਦੇ ਅੰਕੜਿਆਂ ਦੇ ਅਨੁਸਾਰ, ਭਾਰਤ ਡਿਜੀਟਲ ਭੁਗਤਾਨ ਦੇ ਮਾਮਲੇ ਵਿਚ ਸਭ ਤੋਂ ਉੱਪਰ ਹੈ। ਦੇਸ਼ 'ਚ ਡਿਜੀਟਲ ਪੇਮੈਂਟ 'ਚ 91 ਫੀਸਦੀ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਡਿਜੀਟਲ ਪੇਮੈਂਟ ਦੇ ਮਾਮਲੇ ਵਿਚ ਭਾਰਤ ਨੇ ਚੀਨ ਨੂੰ ਵੀ ਪਿੱਛੇ ਛੱਡ ਦਿਤਾ ਹੈ। ਭਾਰਤ 89.5 ਮਿਲੀਅਨ ਡਿਜੀਟਲ ਲੈਣ-ਦੇਣ ਦੇ ਨਾਲ ਸੂਚੀ ਵਿਚ ਸਭ ਤੋਂ ਉੱਪਰ ਹੈ। ਭਾਰਤ ਤੋਂ ਬਾਅਦ ਬ੍ਰਾਜ਼ੀਲ 29.2 ਮਿਲੀਅਨ ਅਤੇ ਚੀਨ 17.6 ਮਿਲੀਅਨ ਦੇ ਨਾਲ ਦੂਜੇ ਨੰਬਰ 'ਤੇ ਹੈ।
ਇਸ ਤੋਂ ਬਾਅਦ ਥਾਈਲੈਂਡ 16.5 ਮਿਲੀਅਨ ਦੇ ਨਾਲ ਚੌਥੇ ਅਤੇ ਦੱਖਣੀ ਕੋਰੀਆ 80 ਲੱਖ ਦੇ ਨਾਲ ਨੰਬਰ 'ਤੇ ਹੈ। ਇਹ ਦੇਸ਼ ਡਿਜੀਟਲ ਭੁਗਤਾਨ ਦੇ ਮਾਮਲੇ 'ਚ ਭਾਰਤ ਤੋਂ ਅੱਗੇ ਸਨ। ਹੁਣ ਜੇਕਰ ਇਨ੍ਹਾਂ ਚਾਰ ਦੇਸ਼ਾਂ ਦੇ ਅੰਕੜਿਆਂ ਨੂੰ ਜੋੜਿਆ ਜਾਵੇ ਤਾਂ ਭਾਰਤ ਇਨ੍ਹਾਂ ਤੋਂ ਕਾਫੀ ਅੱਗੇ ਹੈ।ਇਕ ਸਮਾਂ ਸੀ ਜਦੋਂ ਚੀਨ ਡਿਜੀਟਲ ਪੇਮੈਂਟ ਦੇ ਮਾਮਲੇ 'ਚ ਦੁਨੀਆਂ 'ਚ ਪਹਿਲੇ ਨੰਬਰ 'ਤੇ ਸੀ। 2010 ਵਿਚ ਚੀਨ ਦਾ ਡਿਜੀਟਲ ਭੁਗਤਾਨ ਬਾਕੀ ਸਾਰੇ ਦੇਸ਼ਾਂ ਨਾਲੋਂ ਵੱਧ ਸੀ। ਉਸ ਸਮੇਂ ਚੀਨ ਦਾ ਡਿਜੀਟਲ ਲੈਣ-ਦੇਣ 1119 ਮਿਲੀਅਨ ਸੀ। ਭਾਰਤ 370 ਮਿਲੀਅਨ ਲੈਣ-ਦੇਣ ਨਾਲ ਦੂਜੇ ਸਥਾਨ 'ਤੇ ਰਿਹਾ। ਤੀਜੇ ਸਥਾਨ 'ਤੇ ਅਮਰੀਕਾ ਦਾ ਕਬਜ਼ਾ ਰਿਹਾ, ਜਿਸ ਨੇ 153 ਮਿਲੀਅਨ ਡਿਜੀਟਲ ਲੈਣ-ਦੇਣ ਕੀਤੇ।
ਭਾਰਤ ਵਿਚ ਅਜੋਕੇ ਸਮੇਂ ਵਿਚ ਡਿਜੀਟਲ ਭੁਗਤਾਨ ਤੇਜ਼ੀ ਨਾਲ ਵੱਧ ਰਿਹਾ ਹੈ। 2010 ਤੋਂ ਭਾਰਤ ਵਿਚ ਡਿਜੀਟਲ ਭੁਗਤਾਨ ਨੇ ਗਤੀ ਫੜੀ ਹੈ। ਸਾਲ 2014 ਤੋਂ ਬਾਅਦ ਇਸ ਵਿਚ ਕਾਫੀ ਉਛਾਲ ਆਇਆ। ਸਾਲ 2023 ਦੇ ਆਗਮਨ ਦੇ ਨਾਲ ਭਾਰਤ ਦਾ ਡਿਜੀਟਲ ਭੁਗਤਾਨ ਗ੍ਰਾਫ ਤੇਜ਼ੀ ਨਾਲ ਵੱਧ ਰਿਹਾ ਹੈ। ਉਥੇ ਹੀ ਦੂਜੇ ਪਾਸੇ ਡਿਜੀਟਲ ਪੇਮੈਂਟ ਦੇ ਮਾਮਲੇ 'ਚ ਚੀਨ ਦਾ ਗ੍ਰਾਫ ਡਿੱਗਿਆ ਹੈ। ਭਾਰਤ ਇਸ ਸਮੇਂ 89.5 ਮਿਲੀਅਨ ਦਾ ਅੰਕੜਾ ਪਾਰ ਕਰ ਚੁਕਾ ਹੈ। 2022 ਦੇ ਅੰਕੜਿਆਂ ਅਨੁਸਾਰ ਭਾਰਤ ਵਿਚ ਸਭ ਤੋਂ ਵੱਧ ਡਿਜੀਟਲ ਭੁਗਤਾਨ ਬੈਂਗਲੁਰੂ ਵਿਚ ਹੋ ਰਿਹਾ ਹੈ। ਇਹ ਸਿਖਰ 'ਤੇ ਰਿਹਾ ਹੈ। ਦਿੱਲੀ ਦੂਜੇ ਨੰਬਰ 'ਤੇ ਰਹੀ ਹੈ। ਇਸ ਤੋਂ ਬਾਅਦ ਡਿਜੀਟਲ ਪੇਮੈਂਟ ਦੇ ਮਾਮਲੇ 'ਚ ਮੁੰਬਈ ਪਹਿਲੇ ਨੰਬਰ 'ਤੇ ਹੈ। ਬੰਗਲੁਰੂ ਵਿਚ ਸਾਲ 2022 ਵਿਚ 6500 ਕਰੋੜ ਰੁਪਏ ਦੇ 29 ਮਿਲੀਅਨ ਟ੍ਰਾਂਜੈਕਸ਼ਨਾਂ ਦਾ ਰਿਕਾਰਡ ਹੈ।