Vaishno Devi : ਜੰਮੂ-ਵੈਸ਼ਨੋ ਦੇਵੀ ਹੈਲੀਕਾਪਟਰ ਦੀ ਸੇਵਾ 18 ਤੋਂ ਹੋਵੇਗੀ ਸ਼ੁਰੂ
Vaishno Devi : ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਦੀ ਅਧਿਕਾਰਤ ਵੈੱਬਸਾਈਟ 'ਤੇ ਕੀਤੀ ਜਾ ਸਕਦੀ ਬੁਕਿੰਗ
Vaishno Devi : ਕੱਟੜਾ : ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਸ਼ਰਾਈਨ ਬੋਰਡ ਨੇ 18 ਜੂਨ ਤੋਂ ਜੰਮੂ-ਵੈਸ਼ਨੋ ਦੇਵੀ ਵਿਚਕਾਰ ਹੈਲੀਕਾਪਟਰ ਸੇਵਾ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਨੂੰ ਬੁੱਕ ਕਰਨ ਲਈ ਸ਼ਰਧਾਲੂਆਂ ਨੂੰ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਪਵੇਗਾ।
ਇਸ ਸਬੰਧੀ ਟਵੀਟ ਕਰਦੇ ਹੋਏ ਸੀ.ਈ.ਓ. ਸ਼ਰਾਈਨ ਬੋਰਡ ਅੰਸ਼ੁਲ ਗਰਗ ਨੇ ਲਿਖਿਆ ਕਿ ਜੰਮੂ-ਵੈਸ਼ਨੋ ਦੇਵੀ ਹੈਲੀਕਾਪਟਰ ਪੈਕੇਜ 'ਚ ਹੈਲੀਕਾਪਟਰ ਦੀ ਸਹੂਲਤ ਦੇ ਨਾਲ-ਨਾਲ ਸ਼ਰਧਾਲੂਆਂ ਨੂੰ ਬੈਟਰੀ ਕਾਰ ਦੀ ਸਹੂਲਤ, ਦਰਸ਼ਨਾਂ 'ਚ ਤਰਜੀਹ, ਰਿਫਰੈਸ਼ਮੈਂਟ ਅਤੇ ਪ੍ਰਸ਼ਾਦ ਦੇ ਨਾਲ-ਨਾਲ ਭੈਰੋਂ ਵੈਲੀ ਰੋਪਵੇਅ ਦੀ ਸਹੂਲਤ ਦਿੱਤੀ ਜਾ ਰਹੀ ਹੈ।
ਇਹ ਵੀ ਪੜੋ:Weather Alert : ਲੁਧਿਆਣਾ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ
ਇਸ ਦੇ ਨਾਲ ਹੀ ਅਗਲੇ ਦਿਨ ਲਈ ਵਾਪਸੀ ਦਾ ਪੈਕੇਜ ਬੁੱਕ ਕਰਵਾਉਣ ਵਾਲੇ ਸ਼ਰਧਾਲੂਆਂ ਨੂੰ ਸ਼ਰਧਾ ਸੁਮਨ ਵਿਸ਼ੇਸ਼ ਪੂਜਾ (SSBP), ਆਰਤੀ ਅਤੇ ਭਵਨ ਵਿਖੇ ਠਹਿਰਨ ਦੀ ਸਹੂਲਤ ਵੀ ਮਿਲੇਗੀ। ਸ਼ਰਾਈਨ ਬੋਰਡ ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ, ਉਸੇ ਦਿਨ ਵਾਪਸ ਆਉਣ ਵਾਲੇ ਸ਼ਰਧਾਲੂਆਂ ਨੂੰ ਉਕਤ ਸਹੂਲਤ ਲਈ ਪ੍ਰਤੀ ਸ਼ਰਧਾਲੂ 35,000 ਰੁਪਏ ਅਦਾ ਕਰਨੇ ਪੈਣਗੇ। ਅਗਲੇ ਦਿਨ ਪਰਤਣ ਵਾਲੇ ਹਰ ਸ਼ਰਧਾਲੂ ਨੂੰ 60,000 ਰੁਪਏ ਅਦਾ ਕਰਨੇ ਪੈਣਗੇ। ਸ਼ਰਧਾਲੂ 18 ਜੂਨ ਤੋਂ ਅਧਿਕਾਰਤ ਵੈੱਬਸਾਈਟ ਤੋਂ ਉਕਤ ਪੈਕੇਜ ਦੀ ਸਹੂਲਤ ਬੁੱਕ ਕਰ ਸਕਦੇ ਹਨ।
(For more news apart from Jammu-Vaishno Devi helicopter service will start from 18 News in Punjabi, stay tuned to Rozana Spokesman)