ਤਾਜ ਮਹਿਲ ਦੀ ਮਾੜੀ ਹਾਲਤ 'ਤੇ ਸੁਪਰੀਮ ਕੋਰਟ ਹੋਈ ਕੇਂਦਰ ਸਰਕਾਰ 'ਤੇ ਗਰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਾਜ ਮਹਿਲ ਨੂੰ ਲੈ ਕੇ ਸੁਪ੍ਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਸਖ਼ਤ ਝਾੜ ਪਾਈ ਹੈ। ਕੋਰਟ ਨੇ ਕਿਹਾ, ਤਾਜ ਦੀ ਸਾਂਭ ਸੰਭਾਲ ਕਰੋ ਜਾਂ ਬੰਦ ਕਰ ਕਰੋ

Taj Mahal

ਨਵੀਂ ਦਿੱਲੀ, ਤਾਜ ਮਹਿਲ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਸਖ਼ਤ ਝਾੜ ਪਾਈ ਹੈ। ਕੋਰਟ ਨੇ ਕਿਹਾ, ਤਾਜ ਦੀ ਸਾਂਭ ਸੰਭਾਲ ਕਰੋ ਜਾਂ ਬੰਦ ਕਰ ਕਰੋ, ਅਤੇ ਇਥੇ ਤੱਕ ਵੀ ਕਿਹਾ ਕਿ ਜਾਂ ਫਿਰ ਇਸਨੂੰ ਨਸ਼ਟ ਕਰ ਦਵੋ। ਸੁਪ੍ਰੀਮ ਕੋਰਟ ਨੇ ਕਿਹਾ ਕਿ ਆਈਫਿਲ ਟਾਵਰ ਨੂੰ ਦੇਖਣ 80 ਮਿਲੀਅਨ ਲੋਕ ਆਉਂਦੇ ਹੈ, ਜਦਕਿ ਤਾਜ ਮਹਿਲ ਲਈ ਸਿਰਫ਼ 1 ਮਿਲੀਅਨ। ਆਦੇਸ਼ ਮੁਤਾਬਕ ਤਾਜਮਹਲ ਨੂੰ ਲੈਕੇ ਗੰਭੀਰ ਨਾ ਹੋਣ ਦੀ ਗੱਲ ਵੀ ਆਖੀ ਗਈ ਹੈ। ਕੋਰਟ ਦਾ ਕਹਿਣਾ ਹੈ ਕਿ ਇਸਦੀ ਸਰਕਾਰ ਵਲੋਂ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਇਸ ਵਲ ਕੋਈ ਧਿਆਨ ਹੈ।