ਦਿੱਲੀ ਕ੍ਰਾਈਮ ਬ੍ਰਾਂਚ ਨੇ ਬਰਾਮਦ ਕੀਤੀ 2500 ਹਜ਼ਾਰ ਕਰੋੜ ਦੀ ਹੈਰੋਇਨ, 4 ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਇਸ ਮਾਮਲੇ 'ਚ ਨਾਰਕੋ ਟੈਰਰਿਜ਼ਮ ਦੇ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ।

Delhi Crime Branch seizes heroin worth Rs 2,500 crore, arrests 4

ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ 'ਚ ਦਿੱਲੀ ਪੁਲਿਸ ਨੇ ਕੌਮਾਂਤਰੀ ਡਰੱਗ ਰੈਕੇਟ ਦਾ ਖ਼ੁਲਾਸਾ ਕੀਤਾ ਹੈ। ਮੁਲਜ਼ਮਾਂ ਤੋਂ ਰਿਕਾਰਡ ਮਾਤਰਾ 'ਚ ਹੈਰੋਇਨ ਜ਼ਬਤ ਕੀਤੀ ਗਈ ਹੈ। ਜ਼ਬਤ ਕੀਤੀ ਗਈ ਹੈਰੋਇਨ 354 ਕਿੱਲੋਗ੍ਰਾਮ ਹੈ। ਕੌਮਾਂਤਰੀ ਬਾਜ਼ਾਰ 'ਚ ਜ਼ਬਤ ਕੀਤੀ ਗਈ ਹੈਰੋਇਨ ਦੀ ਕੀਮਤ ਢਾਈ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਹੈ। ਇਸ ਦੇ ਨਾਲ ਹੀ ਹੈਰੋਇਨ ਤਿਆਰ ਕਰਨ 'ਚ ਵਰਤਿਆ ਜਾਣ ਵਾਲਾ ਲਗਭਗ 100 ਕਿਲੋਗ੍ਰਾਮ ਰਸਾਇਣ ਵੀ ਬਰਾਮਦ ਹੋਇਆ ਹੈ। ਹੈਰੋਇਨ ਤੇ ਹੋਰ ਡਰੱਗਸ ਸਪਲਾਈ ਲਈ ਵਰਤੀਆਂ ਜਾ ਰਹੀਆਂ ਦੋ ਕਾਰਾਂ ਤੇ ਇਕ ਸਕੂਟੀ ਵੀ ਜ਼ਬਤ ਕੀਤੀ ਗਈ ਹੈ।

ਪੁਲਿਸ ਇਸ ਮਾਮਲੇ 'ਚ ਨਾਰਕੋ ਟੈਰਰਿਜ਼ਮ ਦੇ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ। ਸਹਾਇਕ ਪੁਲਿਸ ਕਮਿਸ਼ਨਰ ਲਲਿਤ ਮੋਹਨ ਨੇਗੀ ਤੇ ਹਿਰਦੇ ਭੂਸ਼ਣ ਦੀ ਅਗਵਾਈ 'ਚ ਸਪੈਸ਼ਲ ਸੈੱਲ ਦੀ ਟੀਮ ਨੇ ਇਸ ਰੈਕੇਟ ਦਾ ਖ਼ੁਲਾਸਾ ਕੀਤਾ ਹੈ। ਇਕ ਅਫ਼ਗਾਨੀ ਨਾਗਰਿਕ ਹਜਰਤ ਅਲੀ ਤੇ ਤਿੰਨ ਹੋਰ ਲੋਕਾਂ ਰਿਜ਼ਵਾਨ ਅਹਿਮਦ, ਗੁਰਜੋਤ ਸਿੰਘ ਤੇ ਗੁਰਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਡਰੱਗ ਰੈਕੇਟ ਅਫ਼ਗਾਨਿਸਤਾਨ, ਯੂਰਪ ਤੇ ਦੇਸ਼ ਦੇ ਕਈ ਸੂਬਿਆਂ ਤਕ ਫੈਲਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਸਪੈਸ਼ਲ ਸੈੱਲ ਨੇ ਸਾਲ 2019 'ਚ ਵੀ ਮਲਟੀ ਸਟੇਟ ਆਪ੍ਰੇਸ਼ਨ 'ਚ 330 ਕਿੱਲੋ ਅਫ਼ਗਾਨ ਹੈਰੋਇਨ ਜ਼ਬਤ ਕੀਤੀ ਸੀ।

ਇਹ ਵੀ ਪੜ੍ਹੋ -  23 ਸਾਲ ਦੀ ਪੰਜਾਬਣ ਨੇ ਕਰਾਤੀ ਬੱਲੇ-ਬੱਲੇ, ਕ੍ਰਿਕਟ ਮੈਚ 'ਚ ਫੜ੍ਹੀ ਸ਼ਾਨਦਾਰ ਕੈਚ, ਹੋਈ ਵਾਇਰਲ

2019 ਤੋਂ ਹੀ ਟੀਮ ਇਸ ਆਪ੍ਰਰੇਸ਼ਨ ਤੋਂ ਅੱਗੇ ਖ਼ੁਫ਼ੀਆ ਜਾਣਕਾਰੀ ਨੂੰ ਵਿਕਸਤ ਕਰ ਰਹੀ ਸੀ। ਪਿੱਛੇ ਜਿਹੇ ਹੀ ਇਹ ਜਾਣਕਾਰੀ ਮਿਲੀ ਸੀ ਕਿ ਰਿਜ਼ਵਾਨ ਅਹਿਮਦ ਉਰਫ਼ ਰਿਜ਼ਵਾਨ ਕਸ਼ਮੀਰੀ ਨਾਂ ਦਾ ਇਕ ਵਿਅਕਤੀ ਦਿੱਲੀ, ਪੰਜਾਬ, ਮੱਧ ਪ੍ਰਦੇਸ਼ ਤੇ ਹਰਿਆਣਾ ਵਰਗੇ ਕੁਝ ਹੋਰ ਸੂਬਿਆਂ ਦੇ ਖੇਤਰ 'ਚ ਨਸ਼ੀਲੀਆਂ ਦਵਾਈਆਂ ਦੇ ਕਾਰੋਬਾਰ 'ਚ ਸ਼ਾਮਲ ਹੈ।

ਹੋਰ ਪੜ੍ਹੋ -  ਪੱਥਰਾਂ ਨਾਲ ਲੱਦੇ ਹੋਏ ਟਿੱਪਰ ਦੀ ਸੜਕ ਕਿਨਾਰੇ ਖੜ੍ਹੇ ਟਿੱਪਰ ਨਾਲ ਹੋਈ ਜ਼ਬਰਦਸਤ ਟੱਕਰ, ਇਕ ਦੀ ਮੌਤ

ਇਸ ਤੋਂ ਇਲਾਵਾ ਪੰਜ ਜੁਲਾਈ ਨੂੰ ਇਕ ਭਰੋਸੇਯੋਗ ਸੂਤਰ ਜ਼ਰੀਏ ਸੂਚਨਾ ਮਿਲੀ ਸੀ ਕਿ ਰਿਜ਼ਵਾਨ ਦੱਖਣੀ ਦਿੱਲੀ ਦੇ ਘਿਟੋਰਨੀ ਇਲਾਕੇ 'ਚ ਡਰੱਗਸ ਦੀ ਖੇਪ ਪਹੁੰਚਾਉਣ ਲਈ ਜਾਣ ਵਾਲਾ ਹੈ। ਸੂਚਨਾ 'ਤੇ ਕਾਰਵਾਈ ਕਰਦੇ ਹੋਏ ਸਪੈਸ਼ਲ ਸੈੱਲ ਦੀ ਟੀਮ ਵੱਲੋਂ ਜਾਲ ਵਿਛਾਇਆ ਗਿਆ ਤੇ ਰਿਜ਼ਵਾਨ ਅਹਿਮਦ ਉਰਫ਼ ਰਿਜ਼ਵਾਨ ਕਸ਼ਮੀਰੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ। ਉਦੋਂ ਉਸ ਕੋਲੋਂ ਇਕ ਕਿੱਲੋ ਹੈਰੋਇਨ ਦਾ ਪੈਕੇਟ ਬਰਾਮਦ ਹੋਇਆ ਸੀ। ਪੁੱਛਗਿੱਛ ਦੇ ਆਧਾਰ 'ਤੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫ਼ਾਸ਼ ਹੋਇਆ ਤੇ ਮੁਲਜ਼ਮਾਂ ਤੋਂ ਰਿਕਾਰਡ ਮਾਤਰਾ 'ਚ 354 ਕਿੱਲੋ ਹੈਰੋਇਨ ਜ਼ਬਤ ਕੀਤੀ ਗਈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਐੱਫਆਈਆਰ 172/21 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।