ਕਰਨਾਟਕ ਦੇ ਕਾਂਗਰਸ ਪ੍ਰਧਾਨ ਨੇ ਆਪਣੇ ਹੀ ਪਾਰਟੀ ਵਰਕਰ ਨੂੰ ਜੜਿਆ ਥੱਪੜ, ਦੇਖੋ ਵੀਡੀਓ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਿਵਕੁਮਾਰ ਨੇ ਉੱਥੇ ਮੌਜੂਦ ਕੈਮਰਾਮੈਨ ਨੂੰ ਇਸ ਘਟਨਾ ਦੀ ਫੁਟੇਜ ਮਿਟਾਉਣ ਲਈ ਵੀ ਕਿਹਾ ਸੀ ਪਰ  ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ।

Karnataka Congress President DK Shivakumar Slaped Party Worker

ਬੈਂਗਲੁਰੂ : ਕਰਨਾਟਕ ’ਚ ਕਾਂਗਰਸ ਦੇ ਪ੍ਰਧਾਨ ਡੀ. ਕੇ. ਸ਼ਿਵਕੁਮਾਰ ਨੇ ਸ਼ਨੀਵਾਰ ਨੂੰ ਉਨ੍ਹਾਂ ਦੇ ਮੋਢੇ ’ਤੇ ਹੱਥ ਰੱਖਣ ਦੀ ਕੋਸ਼ਿਸ਼ ਕਰਨ ਵਾਲੇ ਇਕ ਵਿਅਕਤੀ ਨੂੰ ਥੱਪੜ ਜੜ ਦਿੱਤਾ ਅਤੇ ਗੁੱਸੇ ਵਿਚ ਕਿਹਾ,‘‘ਤੁਹਾਨੂੰ ਜ਼ਿੰਮੇਵਾਰ ਹੋਣਾ ਚਾਹੀਦਾ ਹੈ।’’ ਇਹ ਘਟਨਾ ਮਾਂਡਯਾ ਦੇ ਜ਼ਿਲ੍ਹਾ ਹੈੱਡਕੁਆਰਟਰ ਕਸਬੇ ਵਿਚ ਹੋਈ। ਸ਼ਿਵਕੁਮਾਰ ਸਾਬਕਾ ਮੰਤਰੀ ਤੇ ਸੰਸਦ ਮੈਂਬਰ ਜੀ. ਐੱਮ. ਗੌੜਾ ਦਾ ਹਾਲ-ਚਾਲ ਜਾਣਨ ਲਈ ਆਏ ਸਨ।

ਸ਼ਿਵਕੁਮਾਰ ਨੇ ਉੱਥੇ ਮੌਜੂਦ ਕੈਮਰਾਮੈਨ ਨੂੰ ਇਸ ਘਟਨਾ ਦੀ ਫੁਟੇਜ ਮਿਟਾਉਣ ਲਈ ਵੀ ਕਿਹਾ ਸੀ ਪਰ  ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਵੀਡੀਓ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸ਼ਿਵਕੁਮਾਰ ਇਕ ਵਿਅਕਤੀ ਵਲੋਂ ਉਨ੍ਹਾਂ ਦੇ ਨੇੜੇ ਜਾ ਕੇ ਨਾਲ-ਨਾਲ ਤੁਰਨ ਅਤੇ ਛੂਹਣ ਦੀ ਕੋਸ਼ਿਸ਼ ਕਾਰਨ ਗੁੱਸੇ ਵਿਚ ਆ ਜਾਂਦੇ ਹਨ। ਜਿਸ ਵਿਅਕਤੀ ਨੂੰ ਥੱਪੜ ਪਿਆ, ਉਹ ਪਾਰਟੀ ਦਾ ਹੀ ਵਰਕਰ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ -  ਸ੍ਰੀ ਅਨੰਦਪੁਰ ਸਾਹਿਬ 'ਚ ਵਾਪਰਿਆ ਵੱਡਾ ਹਾਦਸਾ, ਟਰੈਕਟਰ ਸਮੇਤ ਨਹਿਰ 'ਚ ਡਿੱਗਿਆ ਨੌਜਵਾਨ

ਘਟਨਾ ਦੀ ਵੀਡੀਓ ਟਵੀਟ ਕਰਦਿਆਂ ਭਾਜਪਾ ਦੇ ਕੌਮੀ ਜਨਰਲ ਸਕੱਤਰ ਸੀ. ਟੀ. ਰਵੀ ਨੇ ਲਿਖਿਆ–‘‘ਸ਼ਿਵਕੁਮਾਰ ਨੇ ਜਨਤਾ ਸਾਹਮਣੇ ਆਪਣੇ ਪਾਰਟੀ ਵਰਕਰ ਨੂੰ ਥੱਪੜ ਮਾਰ ਦਿੱਤਾ। ਜੇ ਕੋਤਵਾਲ ਰਾਮਚੰਦਰ ਦੇ ਸਾਬਕਾ ਚੇਲੇ ਆਪਣੇ ਪਾਰਟੀ ਵਰਕਰਾਂ ਨਾਲ ਅਜਿਹਾ ਵਤੀਰਾ ਕਰਦੇ ਹਨ ਤਾਂ ਕੋਈ ਵੀ ਕਲਪਨਾ ਕਰ ਸਕਦਾ ਹੈ ਕਿ ਉਹ ਦੂਜਿਆਂ ਨਾਲ ਕੀ ਕਰਨਗੇ। ਰਾਹੁਲ ਗਾਂਧੀ ਨੇ ਸ਼ਿਵਕੁਮਾਰ ਨੂੰ ਹਿੰਸਾ ਦਾ ਲਾਇਸੈਂਸ ਦਿੱਤਾ ਹੋਇਆ ਹੈ। ਵਰਣਨਯੋਗ ਹੈ ਕਿ ਕੋਤਵਾਲ ਰਾਮਚੰਦਰ 1970 ਤੋਂ 1980 ਦਰਮਿਆਨ ਬੈਂਗਲੁਰੂ ’ਚ ਅੰਡਰਵਰਲਡ ਦਾ ਡੌਨ ਸੀ