ਰੋਪਵੇਅ ’ਚ ਖਰਾਬੀ: ਇਕ ਘੰਟੇ ਤੱਕ ਹਵਾ ਵਿਚ ਫਸੇ ਰਹੇ ਭਾਜਪਾ ਵਿਧਾਇਕ ਸਣੇ 40 ਸ਼ਰਧਾਲੂ

ਏਜੰਸੀ

ਖ਼ਬਰਾਂ, ਰਾਸ਼ਟਰੀ

ਤਕਨੀਕੀ ਖ਼ਰਾਬੀ ਕਾਰਨ ਰੋਪਵੇਅ ਇਕ ਘੰਟੇ ਤੱਕ ਹਵਾ ਵਿਚ ਫਸਿਆ ਰਿਹਾ।

Ropeway Gets Stuck Midway, BJP MLA and Devotees Stranded Mid-air

 

ਦੇਹਰਾਦੂਨ: ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਕਿਸ਼ੋਰ ਉਪਾਧਿਆਏ ਸਮੇਤ 40 ਤੋਂ ਵੱਧ ਸ਼ਰਧਾਲੂ ਐਤਵਾਰ ਨੂੰ ਮਸੂਰੀ ਨੇੜੇ ਸੁਰਕੰਡਾ ਦੇਵੀ ਮੰਦਿਰ ਨੂੰ ਜੋੜਨ ਵਾਲੇ ਰੋਪਵੇਅ ਵਿਚ ਫਸ ਗਏ। ਤਕਨੀਕੀ ਖ਼ਰਾਬੀ ਕਾਰਨ ਰੋਪਵੇਅ ਇਕ ਘੰਟੇ ਤੱਕ ਹਵਾ ਵਿਚ ਫਸਿਆ ਰਿਹਾ।

Ropeway Gets Stuck Midway, BJP MLA and Devotees Stranded Mid-air

ਉਪਾਧਿਆਏ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਰੋਪਵੇਅ ਰਾਹੀਂ ਮੰਦਰ ਤੋਂ ਵਾਪਸ ਆ ਰਹੇ ਸਨ। ਉਹਨਾਂ ਦੱਸਿਆ ਕਿ ਕਰੀਬ ਇਕ ਘੰਟਾ ਹਵਾ ਲਟਕਣ ਤੋਂ ਬਾਅਦ ਰੋਪਵੇਅ ਟਰਾਲੀ ਤੋਂ ਹੇਠਾਂ ਉਤਰ ਕੇ ਸ਼ਰਧਾਲੂਆਂ ਨੇ ਸੁੱਖ ਦਾ ਸਾਹ ਲਿਆ।

Ropeway Gets Stuck Midway, BJP MLA and Devotees Stranded Mid-air

ਉਪਾਧਿਆਏ ਨੇ ਕਿਹਾ ਕਿ ਪ੍ਰਸਿੱਧ ਮੰਦਰ ਲਈ ਰੋਪਵੇਅ ਦਾ ਕੰਮ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਸੁਝਾਅ ਦਿੱਤਾ ਕਿ ਇਸ ਦੀ ਸਹੀ ਢੰਗ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਸ਼ਰਧਾਲੂਆਂ ਦੀ ਜਾਨ ਨੂੰ ਖ਼ਤਰਾ ਨਾ ਹੋਵੇ। ਟਿਹਰੀ ਜ਼ਿਲ੍ਹੇ ਵਿਚ ਸਥਿਤ ਮੰਦਰ ਲਈ ਰੋਪਵੇਅ ਸੇਵਾ ਇਸ ਸਾਲ ਮਈ ਵਿਚ ਸ਼ੁਰੂ ਹੋਈ ਸੀ।