Hyderabad News : ਆਈਆਰਐਸ ਅਧਿਕਾਰੀ ਔਰਤ ਤੋਂ ਮਰਦ ਬਣੀ, 35 ਸਾਲਾ ਅਧਿਕਾਰੀ ਨੇ ਆਪਣਾ ਲਿੰਗ ਬਦਲਿਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿੱਤ ਮੰਤਰਾਲੇ ਨੇ ਅਧਿਕਾਰਤ ਰਿਕਾਰਡ ’ਚ ਨਾਮ ਐੱਮ ਅਨੁਸੂਈਆਂ ਦੀ ਥਾਂ ਬਦਲ ਕੇ ਸ਼੍ਰੀ ਐਮ ਅਨੁਕਤਿਰ ਸੂਰਿਆ

ਆਈਆਰਐਸ ਅਧਿਕਾਰੀ ਦੀ ਔਰਤ ਤੋਂ ਮਰਦ ਬਣੀ ਤਸਵੀਰ

Hyderabad News : ਭਾਰਤ ਦੇ ਸਿਵਲ ਸੇਵਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕੋਈ ਮਹਿਲਾ ਅਧਿਕਾਰੀ ਪੁਰਸ਼ ਬਣੀ ਹੈ। ਹੈਦਰਾਬਾਦ ਦੇ ਖੇਤਰੀ ਬੈਂਚ ਵਿਚ ਜੁਆਇੰਟ ਕਮਿਸ਼ਨਰ ਵਜੋਂ ਸੇਵਾ ਨਿਭਾਅ ਰਹੀ ਇਕ ਮਹਿਲਾ ਇੰਡੀਅਨ ਰੈਵੇਨਿਊ ਸਰਵਿਸ (ਆਈਆਰਐੱਸ) ਅਧਿਕਾਰੀ ਨੇ ਪੁਰਸ਼ ਵਜੋਂ ਲਿੰਗ ਤਬਦੀਲੀ ਕਰਵਾ ਲਈ ਹੈ।   

ਵਿੱਤ ਮੰਤਰਾਲੇ ਨੇ ਐਮ ਅਨੁਸੂਈਆਂ ਦੀ ਥਾਂ ਉਸ ਦਾ ਨਾਮ ਬਦਲ ਕੇ ਸ਼੍ਰੀ ਐਮ ਅਨੁਕਤਿਰ ਸੂਰਿਆ ਕਰਨ ਅਤੇ ਉਸ ਦਾ ਲਿੰਗ ਮਹਿਲਾ ਤੋਂ ਪੁਰਸ਼ ਵਜੋਂ ਤਬਦੀਲ ਕਰਨ ਸਬੰਧੀ ਦਰਖਾਸਤ ਨੂੰ ਮਨਜੂਰ ਕਰ ਲਿਆ ਹੈ।

ਇਹ ਵੀ ਪੜੋ:Tiruchirappalli News : ਟਰੇਨ ਯਾਤਰੀ ਤੋਂ 1.89 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਅਤੇ 15.5 ਲੱਖ ਰੁਪਏ ਨਕਦ ਜ਼ਬਤ

ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਵਲੋਂ 9 ਜੁਲਾਈ ਨੂੰ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ, ‘‘ ਸ੍ਰੀਮਤੀ ਐੱਮ ਅਨੁਸੂਈਆਂ ਦੀ ਬੇਨਤੀ ਨੂੰ ਵਿਚਾਰਿਆ ਗਿਆ ਹੈ। ਹੁਣ ਤੋਂ ਅਧਿਕਾਰੀ ਨੂੰ ਸਾਰੇ ਰਿਕਾਰਡਾਂ ਵਿਚ ਸ੍ਰੀ ਐੱਮ ਅਨੁਕਾਥਿਰ ਸੂਰਿਆ ’’ ਵਜੋਂ ਜਾਣਿਆ ਜਾਵੇਗਾ। 35 ਸਾਲਾਂ ਇਹ ਅਧਿਕਾਰੀ ਸੀਈਐਸਟੀਏਟੀ ਦੇ ਚੀਫ਼ ਕਮਿਸ਼ਨਰ (ਅਧਿਕਾਰਤ ਨੁਮਾਇੰਦੇ) ਦੇ ਦਫ਼ਤਰ ਵਿਚ ਜੁਆਇੰਟ ਕਮਿਸ਼ਨਰ ਵਜੋਂ ਤਾਇਨਾਤ ਹੈ। 

(For more news apart from  IRS officer changed from female to male in Hyderabad, changed his gender News in Punjabi, stay tuned to Rozana Spokesman)