ਕੋਰੋਨਾ ਕਾਰਨ ਅਮਰੀਕਾ ਤੋਂ ਪਰਤੀ ਧੀ ਦੀ UP ‘ਚ ਛੇੜਛਾੜ ਕਾਰਨ ਹੋਈ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿਚ ਅਮਰੀਕਾ ਤੋਂ ਘਰ ਪਰਤੀ ਇੱਕ ਹੁਸ਼ਿਆਰ ਵਿਦਿਆਰਥਣ ਸੁਦਿਕਸ਼ਾ ਭਾਟੀ ਦੀ ਰਸਤੇ ਵਿੱਚ ਮੁੰਡਿਆਂ ਵੱਲੋਂ ਛੇੜਛਾੜ ਦੌਰਾਨ ਇੱਕ ਸੜਕ.....

Sudiksha Bhati

ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿਚ ਅਮਰੀਕਾ ਤੋਂ ਘਰ ਪਰਤੀ ਇੱਕ ਹੁਸ਼ਿਆਰ ਵਿਦਿਆਰਥਣ ਸੁਦਿਕਸ਼ਾ ਭਾਟੀ ਦੀ ਰਸਤੇ ਵਿੱਚ ਮੁੰਡਿਆਂ ਵੱਲੋਂ ਛੇੜਛਾੜ ਦੌਰਾਨ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਵਿਦਿਆਰਥਣ ਭਾਰਤ ਸਰਕਾਰ ਦੇ ਖ਼ਰਚੇ ਤੇ ਸੰਯੁਕਤ ਰਾਜ ਦੇ ਬੌਬਸਨ ਕਾਲਜ ਵਿੱਚ ਪੜ੍ਹ ਰਹੀ ਸੀ।

ਪਿਛਲੇ ਸਾਲ, ਐਚਸੀਐਲ ਦੁਆਰਾ ਵਿਦਿਆਰਥਣ ਸੁਦਿਕਸ਼ਾ ਭਾਟੀ ਨੂੰ 3.80 ਕਰੋੜ ਰੁਪਏ ਦਾ ਸਕਾਲਰਸ਼ਿਪ ਦਿੱਤਾ ਗਿਆ ਸੀ। ਫਿਲਹਾਲ ਪੁਲਿਸ ਨੇ ਵਿਦਿਆਰਥਣ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਣਪਛਾਤੇ ਸਾਈਕਲ ਸਵਾਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਦਰਅਸਲ, ਕੋਰੋਨਾ ਕਾਲ ਦੌਰਾਨ ਅਮਰੀਕਾ ਤੋਂ ਆਪਣੇ ਘਰ ਵਾਪਸ ਆਈ ਸੁਦਿਕਸ਼ਾ ਆਪਣੇ ਰਿਸ਼ਤੇਦਾਰ ਨੂੰ ਮਿਲਣ ਜਾ ਰਹੀ ਸੀ। ਉਹ ਆਪਣੇ ਚਾਚਾ ਦੇ ਨਾਲ ਬਾਈਕ ਉੱਤੇ ਬੈਠੀ ਸੀ। ਰਸਤੇ ਵਿੱਚ ਬੁਲੇਟ ਸਵਾਰ ਅਣਪਛਾਤੇ ਨੌਜਵਾਨਾਂ ਨੇ ਉਸ ਨਾਲ ਛੇੜਖਾਨੀ ਕਰਨੀ ਸ਼ੁਰੂ ਕਰ ਦਿੱਤੀ। ਮੁਲਜ਼ਮ ਵਾਰ-ਵਾਰ ਬਾਈਕ ਨੂੰ ਓਵਰਟੇਕ ਕਰ ਰਹੇ ਸਨ।

ਇਸ ਦੌਰਾਨ ਇਨ੍ਹਾਂ ਮੁਲਜ਼ਮਾਂ ਤੋਂ ਬਚਣ ਦੇ ਚੱਕਰ ਵਿੱਚ ਬਾਈਟ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਸੁਦਿਕਸ਼ਾ ਦੀ ਮੌਤ ਹੋ ਗਈ। ਸੁਦੀਕਸ਼ਾ ਭਾਟੀ ਨੇ ਸਾਲ 2018 ਵਿਚ ਇੰਟਰਮੀਡੀਏਟ ਵਿਚ ਬੁਲੰਦਸ਼ਹਿਰ ਜ਼ਿਲੇ ਵਿਚ ਸਿਖਰਲਾ ਸਥਾਨ ਪ੍ਰਾਪਤ ਕੀਤਾ। ਸੁਦੀਕਸ਼ਾ ਭਾਟੀ ਐਚਸੀਐਲ(HCL) ਦੁਆਰਾ 3 ਕਰੋੜ 80 ਲੱਖ ਰੁਪਏ ਦੀ ਸਕਾਲਰਸ਼ਿਪ ਮਿਲਣ ਤੋਂ ਬਾਅਦ ਅਮਰੀਕਾ ਵਿਚ ਉੱਚ ਸਿੱਖਿਆ ਹਾਸਲ ਕਰਨ ਗਈ ਸੀ।

ਸੁਦਿਕਸ਼ਾ ਭਾਰਤ ਸਰਕਾਰ ਦੇ ਖਰਚੇ ਤੇ ਅਮਰੀਕਾ ਦੇ ਬੌਬਸਨ ਕਾਲਜ ਵਿੱਚ ਪੜ੍ਹ ਰਹੀ ਸੀ। ਸੁਦੀਕਸ਼ਾ ਦਾ ਪਰਿਵਾਰ ਗੌਤਮ ਬੁੱਧ ਨਗਰ ਦੇ ਦਾਦਰੀ ਖੇਤਰ ਦੀ ਵਸਨੀਕ ਹੈ। ਪਰਿਵਾਰ ਅਨੁਸਾਰ ਸੁਦਿਕਸ਼ਾ ਅਮਰੀਕਾ ਤੋਂ ਕੋਰੋਨਾ ਹੋਣ ਕਰਕੇ ਵਾਪਸ ਘਰ ਪਰਤੀ।

ਉਹ ਆਪਣੇ ਮਾਮੇ ਨੂੰ ਮਿਲਣ ਜਾ ਰਹੀ ਸੀ। ਕੁਝ ਦਿਨਾਂ ਬਾਅਦ, ਉਹ ਅਮਰੀਕਾ ਪੜ੍ਹਨ ਲਈ ਵਾਪਸ ਜਾਣਾ ਸੀ ਪਰ ਕਿਸੇ ਨੂੰ ਕੀ ਪਤਾ ਸੀ ਕਿ ਕੁਝ ਮੁਲਜ਼ਮਾਂ ਦੀਆਂ ਕਰਤੂਤਾਂ ਕਾਰਨ ਉਹ ਮਰ ਜਾਵੇਗੀ ਅਤੇ ਫਿਰ ਉਹ ਕਦੇ ਵੀ ਅਮਰੀਕਾ ਨਹੀਂ ਜਾ ਸਕੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।