ਪੱਛਮੀ ਬੰਗਾਲ ਵਿਚ ਹੜ੍ਹ ਦਾ ਕਹਿਰ, ਮਮਤਾ ਬੈਨਰਜੀ ਨੇ ਪਾਣੀ ਵਿਚ ਖੜ੍ਹ ਕੇ ਜਾਣਿਆ ਪੀੜਤਾਂ ਦਾ ਹਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੱਛਮੀ ਬੰਗਾਲ ਦੇ ਕਈ ਜ਼ਿਲ੍ਹੇ ਭਿਆਨਕ ਹੜ੍ਹ ਦੀ ਚਪੇਟ ਵਿਚ ਹਨ। ਇਸ ਦੇ ਚਲਦਿਆਂ ਕਰੀਬ ਢਾਈ ਲੱਖ ਲੋਕ ਬੇਘਰ ਹੋ ਗਏ।

Mamata Banerjee visits flood-affected areas

ਕੋਲਕਾਤਾ: ਪੱਛਮੀ ਬੰਗਾਲ ਦੇ ਕਈ ਜ਼ਿਲ੍ਹੇ ਭਿਆਨਕ ਹੜ੍ਹ ਦੀ ਚਪੇਟ ਵਿਚ ਹਨ। ਇਸ ਦੇ ਚਲਦਿਆਂ ਕਰੀਬ ਢਾਈ ਲੱਖ ਲੋਕ ਬੇਘਰ ਹੋ ਗਏ। ਕਈ ਲੋਕਾਂ ਦੀ ਮੌਤ ਹੋਣ ਦੀਆਂ ਵੀ ਖ਼ਬਰਾਂ ਹਨ। ਸੂਬੇ ਵਿਚ ਫੌਜ ਰਾਹਤ ਅਤੇ ਬਚਾਅ ਕਾਰਜਾਂ ਵਿਚ ਲੱਗੀ ਹੋਈ ਹੈ, ਇਸ ਦੇ ਨਾਲ ਹੀ ਇਹਨਾਂ ਰਾਹਤ ਕਾਰਜਾਂ ਦੀ ਅਗਵਾਈ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਖੁਦ ਕਰ ਰਹੀ ਹੈ।

ਹੋਰ ਪੜ੍ਹੋ: ਗੰਭੀਰ ਬਿਮਾਰੀ ਨਾਲ ਜੂਝ ਰਹੇ ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਕ੍ਰਿਸ ਕੇਅਰਨਜ਼, ਹਸਪਤਾਲ 'ਚ ਭਰਤੀ

ਹਾਲ ਹੀ ਦੇ ਵਿਚ ਮਮਤਾ ਬੈਨਰਜੀ ਨੇ ਪੱਛਮੀ ਮੇਦਿਨੀਪੁਰ ਜ਼ਿਲ੍ਹੇ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਮਮਤਾ ਬੈਨਰਜੀ ਨੇ ਹੜ੍ਹ ਦੇ ਪਾਣੀ ਵਿਚ ਖੜ੍ਹ ਕੇ ਪੀੜਤ ਪਰਿਵਾਰਾਂ ਦਾ ਹਾਲ ਜਾਣਿਆ ਅਤੇ ਉਹਨਾਂ ਨੂੰ ਮਦਦ ਦਾ ਭਰੋਸਾ ਦਿੱਤਾ। ਇਸ ਮੌਕੇ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ’ਤੇ ਵੀ ਹਮਲਾ ਬੋਲਿਆ।

ਹੋਰ ਪੜ੍ਹੋ: 75ਵਾਂ ਆਜ਼ਾਦੀ ਦਿਹਾੜਾ: ਟਾਈਮਜ਼ ਸਕਵਾਇਰ 'ਤੇ ਲਹਿਰਾਇਆ ਜਾਵੇਗਾ ਹੁਣ ਤੱਕ ਦਾ ਸਭ ਤੋਂ ਵੱਡਾ ਤਿਰੰਗਾ

ਉਹਨਾਂ ਕਿਹਾ ਕਿ ਕੇਂਦਰ ਸਰਕਾਰ ’ਤੇ ਦਬਾਅ ਬਣਾਉਣ ਲਈ ਇਕ ਟੀਮ ਦਿੱਲੀ ਭੇਜੀ ਜਾਵੇਗੀ ਤਾਂ ਕਿ ਪ੍ਰਾਜੈਕਟਾਂ ਨੂੰ ਜਲਦ ਤੋਂ ਜਲਦ ਮਨਜ਼ੂਰੀ ਮਿਲ ਜਾਵੇ। ਪਾਣੀ ਵਿਚ ਖੜ੍ਹ ਕੇ ਹੜ੍ਹ ਦਾ ਜਾਇਜ਼ਾ ਲੈ ਰਹੀ ਮਮਤਾ ਬੈਨਰਜੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ: Online ਪੜ੍ਹਾਈ ਨਾ ਕਰਨ ਕਾਰਨ ਗੁੱਸੇ ਵਿੱਚ ਆਈ ਮਾਂ ਨੇ ਪੁੱਤ ਦਾ ਕੀਤਾ ਕਤਲ

ਲੋਕ ਮਮਤਾ ਬੈਨਰਜੀ ਦੀ ਸ਼ਲਾਘਾ ਵੀ ਕਰ ਰਹੇ ਹਨ। ਦੱਸ ਦੇਈਏ ਕਿ ਬੰਗਾਲ ਦੇ ਛੇ ਜ਼ਿਲ੍ਹਿਆਂ ਵਿਚ ਹੜ੍ਹ ਕਾਰਨ ਸਥਿਤੀ ਗੰਭੀਰ ਹੋ ਗਈ ਹੈ। ਪਿਛਲੇ ਹਫਤੇ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੱਛਮੀ ਬੰਗਾਲ ਦੇ ਘੱਟੋ ਘੱਟ ਸੱਤ ਜ਼ਿਲ੍ਹਿਆਂ ਵਿਚ ਹੜ੍ਹ ਆਏ ਅਤੇ ਘੱਟੋ ਘੱਟ 23 ਲੋਕਾਂ ਦੀ ਮੌਤ ਹੋ ਗਈ। ਲੱਖਾਂ ਲੋਕ ਬੇਘਰ ਹੋ ਗਏ।