ਯਮੁਨਾ ਨਦੀ 'ਚ ਯਾਤਰੀਆਂ ਨਾਲ ਭਰੀ ਕਿਸ਼ਤੀ ਪਲਟੀ, 3 ਦੀ ਮੌਤ ਤੇ 17 ਲਾਪਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੋਤਾਖੋਰਾਂ ਨੇ ਲਾਪਤਾ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਤੱਕ 3 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।

3 killed as boat capsizes in Yamuna at Banda


ਲਖਨਊ: ਬਾਂਦਾ ਤੋਂ ਫਤਿਹਪੁਰ ਜਾ ਰਹੀ ਇਕ ਕਿਸ਼ਤੀ ਯਮੁਨਾ ਨਦੀ ਵਿਚ ਡੁੱਬ ਗਈ। ਕਿਸ਼ਤੀ ਵਿਚ 35 ਲੋਕ ਸਵਾਰ ਸਨ। ਇਹਨਾਂ ਵਿਚੋਂ 17 ਲੋਕ ਲਾਪਤਾ ਦੱਸੇ ਜਾ ਰਹੇ ਹਨ। ਜਦਕਿ 15 ਲੋਕ ਤੈਰ ਕੇ ਬਾਹਰ ਨਿਕਲੇ। ਵੀਰਵਾਰ ਨੂੰ ਦੁਪਹਿਰ 3 ਵਜੇ ਰੱਖੜੀ 'ਤੇ ਔਰਤਾਂ ਰੱਖੜੀ ਬੰਨ੍ਹਣ ਲਈ ਕਿਸ਼ਤੀ 'ਚ ਸਵਾਰ ਹੋ ਕੇ ਆਪਣੇ ਪੇਕੇ ਘਰ ਜਾ ਰਹੀਆਂ ਸਨ। ਪਾਣੀ ਦੇ ਤੇਜ਼ ਵਹਾਅ ਕਾਰਨ ਕਿਸ਼ਤੀ ਬੇਕਾਬੂ ਹੋ ਕੇ ਡੁੱਬ ਗਈ।


3 killed as boat capsizes in Yamuna at Banda

ਗੋਤਾਖੋਰਾਂ ਨੇ ਲਾਪਤਾ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਤੱਕ 3 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਕਿਸ਼ਤੀ ਵਿਚ 20 ਲੋਕਾਂ ਦੇ ਬੈਠਣ ਦੀ ਸਮਰੱਥਾ ਸੀ। ਸੀਐਮ ਯੋਗੀ ਆਦਿਤਿਆਨਾਥ ਨੇ ਕਿਸ਼ਤੀ ਪਲਟਣ ਦੀ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਨੇ ਜ਼ਿਲ੍ਹਾ ਮੈਜਿਸਟਰੇਟ, ਡੀਆਈਜੀ, ਐਨਡੀਆਰਐਫ ਅਤੇ ਐਸਡੀਆਰਐਫ ਦੀ ਟੀਮ ਨੂੰ ਤੁਰੰਤ ਘਟਨਾ ਸਥਾਨ ’ਤੇ ਜਾਣ ਦੇ ਨਿਰਦੇਸ਼ ਦਿੱਤੇ ਹਨ।


3 killed as boat capsizes in Yamuna at Banda

ਮੌਕੇ 'ਤੇ ਪਹੁੰਚੇ ਐੱਸਪੀ ਅਭਿਨੰਦਨ ਨੇ ਦੱਸਿਆ ਕਿ ਕਿਸ਼ਤੀ 'ਚ ਕਰੀਬ 35 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 15 ਲੋਕ ਤੈਰ ਕੇ ਸੁਰੱਖਿਅਤ ਨਿਕਲ ਗਏ ਹਨ, ਜਦਕਿ 17 ਲੋਕ ਅਜੇ ਵੀ ਲਾਪਤਾ ਹਨ। 3 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਿਨ੍ਹਾਂ 'ਚ ਇਕ ਪੁਰਸ਼, ਇਕ ਔਰਤ ਅਤੇ ਇਕ ਬੱਚਾ ਸ਼ਾਮਲ ਹੈ।" ਦਰਅਸਲ ਰੱਖੜੀ ਮੌਕੇ ਸਮਗਰਾ ਪਿੰਡ ਦੀਆਂ ਔਰਤਾਂ ਅਤੇ ਲੋਕ ਮਾਰਕਾ ਘਾਟ ਪਹੁੰਚੇ ਹੋਏ ਸਨ। ਕਰੀਬ 40 ਲੋਕ ਕਿਸ਼ਤੀ 'ਤੇ ਸਵਾਰ ਹੋ ਕੇ ਯਮੁਨਾ ਨਦੀ ਪਾਰ ਕਰਕੇ ਫਤਿਹਪੁਰ ਜ਼ਿਲ੍ਹੇ ਦੇ ਅਸੋਥਰ ਘਾਟ ਲਈ ਗਏ ਸਨ।