ਆਰਟੀਸੀ ਬੱਸ ਹਾਦਸੇ ਵਿਚ 41 ਯਾਤਰੀਆਂ ਦੀ ਮੌਤ, 20 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤੇਲੰਗਾਨਾ ਦੇ ਜਗਤਿਆਲ ਜ਼ਿਲ੍ਹੇ ਦੇ ਕੋਂਡਾਗੱਟੁ ਦੇ ਕੋਲ ਘਾਟ ਰੋੜ ਉੱਤੇ ਅੱਜ ਇੱਕ ਆਰਟੀਸੀ ਬੱਸ ਦੇ ਪਲਟਣ ਨਾਲ 41 ਮੁਸਾਫਰਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ

Jagtial Road Accident: 41 RTC Bus Passengers Killed On Spot

ਹੈਦਰਾਬਾਦ, ਤੇਲੰਗਾਨਾ ਦੇ ਜਗਤਿਆਲ ਜ਼ਿਲ੍ਹੇ ਦੇ ਕੋਂਡਾਗੱਟੁ ਦੇ ਕੋਲ ਘਾਟ ਰੋੜ ਉੱਤੇ ਅੱਜ ਇੱਕ ਆਰਟੀਸੀ ਬੱਸ ਦੇ ਪਲਟਣ ਨਾਲ 41 ਮੁਸਾਫਰਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਜਦਕਿ 20 ਤੋਂ ਜ਼ਿਆਦਾ ਲੋਕ ਗੰਭੀਰ ਜਖ਼ਮੀ ਹੋ ਗਏ ਹਨ। ਜਾਣਕਾਰੀ ਦੇ ਅਨੁਸਾਰ ਬੱਸ ਵਿਚ ਸਵਾਰ ਸਾਰੇ ਯਾਤਰੀ ਅੱਜ ਮੰਗਲਵਾਰ ਹੋਣ ਕਾਰਨ ਸਥਾਨਕ ਆਂਜਨੇਏ ਸਵਾਮੀ ਦੇ ਦਰਸ਼ਨਾਂ ਲਈ ਜਾ ਰਹੇ ਸਨ।

ਘਾਟ ਤੋਂ ਉਤਾਰਦੇ ਸਮੇਂ ਇਸ ਹਾਦਸਾਗ੍ਰਸਤ ਬੱਸ ਦੇ ਬ੍ਰੇਕ ਫੇਲ ਹੋ ਜਾਣ ਨਾਲ ਇਹ ਭਿਆਨਕ ਹਾਦਸਾ ਵਾਪਰਿਆ ਹੈ। ਮੀਡੀਆ ਰਿਪੋਰਟ ਦੇ ਮੁਤਾਬਕ ਬੱਸ ਵਿਚ ਕੁਲ 60 ਯਾਤਰੀ ਸਵਾਰ ਸਨ। ਦੁਰਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਲਾਸ਼ਾਂ ਦੀ ਗਿਣਤੀ ਵਧਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਸਾਰੇ ਜਖ਼ਮੀਆਂ ਨੂੰ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਜਖ਼ਮੀਆਂ ਵਿਚ 15 ਤੋਂ ਜ਼ਿਆਦਾ ਲੋਕਾਂ ਦੀ ਗੰਭੀਰ ਹਾਲਤ ਦੱਸੀ ਜਾ ਰਹੀ ਹੈ। ਸਰਕਾਰ ਨੇ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ 5 - 5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਸੂਬੇ ਦੇ ਕਾਰਜਕਾਰੀ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਨੇ ਹਾਦਸੇ ਉੱਤੇ ਅਫਸੋਸ ਜ਼ਾਹਿਰ ਕੀਤਾ ਅਤੇ ਸੀਏਮ ਨੇ ਜਖ਼ਮੀਆਂ ਨੂੰ ਬਿਹਤਰ ਇਲਾਜ ਸੇਵਾਵਾਂ ਉਪਲੱਬਧ ਕਰਵਾਉਣ ਦੇ ਹੁਕਮ ਦਿੱਤੇ ਹਨ।