ਤਾਲਿਬਾਨ ਨੇ ਅਫਗਾਨ ਸੁਰੱਖਿਆ ਬਲਾਂ ਨੂੰ ਬਣਾਇਆ ਨਿਸ਼ਾਨਾ,  60 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਤਾਲਿਬਾਨ ਅੱਤਵਾਦੀਆਂ ਨੇ ਉੱਤਰੀ ਅਫਗਾਨਿਸਤਾਨ ਦੇ ਵੱਖ - ਵੱਖ ਹਿੱਸਿਆਂ ਵਿਚ ਹਮਲੇ ਕਰ ਕੇ ਅਫਗਾਨ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਇਆ

taliban targets afghan security forces 60 killed

ਤਾਲਿਬਾਨ ਅੱਤਵਾਦੀਆਂ ਨੇ ਉੱਤਰੀ ਅਫਗਾਨਿਸਤਾਨ ਦੇ ਵੱਖ - ਵੱਖ ਹਿੱਸਿਆਂ ਵਿਚ ਹਮਲੇ ਕਰ ਕੇ ਅਫਗਾਨ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਇਆ ਜਿਸ ਵਿਚ ਉਨ੍ਹਾਂ ਦੇ ਕਰੀਬ 60 ਮੈਂਬਰ ਮਾਰੇ ਗਏ ਹਨ। ਇਹ ਹਮਲੇ ਅਜਿਹੇ ਸਮੇਂ ਹੋਏ ਹਨ ਜਦੋਂ ਦੇਸ਼ ਵਿਚ 17 ਸਾਲ ਤੋਂ ਜਾਰੀ ਹਿੰਸਾ ਨੂੰ ਖ਼ਤਮ ਕਰਨ ਲਈ ਤਾਲਿਬਾਨ ਦੇ ਨਾਲ ਸ਼ਾਂਤੀ ਨਾਲ ਗੱਲਬਾਤ ਦੀ ਕੋਸ਼ਿਸ਼ ਜਾਰੀ ਹੈ। 

ਅਫਗਾਨਿਸਤਾਨ ਪ੍ਰਸ਼ਾਸਨ  ਦੇ ਮੁਤਾਬਕ ਸਰ - ਏ - ਪੋਲ  ਦੇ ਨਜਦੀਕ ਸਿਆਦ ਜਿਲ੍ਹੇ ਵਿਚ ਸੁਰੱਖਿਆ ਨਾਕੇ `ਤੇ ਕਬਜਾ ਕਰ ਅੱਤਵਾਦੀਆਂ ਨੇ ਸੁਰੱਖਿਆਬਲਾ ਦੇ ਘੱਟ ਤੋਂ ਘੱਟ 17 ਕਰਮੀਆਂ ਦੀ ਹੱਤਿਆ ਕਰ ਦਿੱਤੀ। ਜਵਾਬੀ ਕਾਰਵਾਈ ਵਿਚ 39 ਤਾਲਿਬਾਨ ਮਾਰੇ ਗਏ ਅਤੇ ਹੋਰ 14 ਜਖ਼ਮੀ ਹੋ ਗਏ। ਦਸਿਆ ਜਾ ਰਿਹਾ ਹੈ ਕਿ ਉੱਤਰੀ ਅਫਗਾਨਿਸਤਾਨ ਵਿਚ ਤਾਲਿਬਾਨ ਦੀ ਵਿਸ਼ੇਸ਼ ਰੈਡ ਇਕਾਈ ਨੇ ਕੁੰਦੁਜ ਵਿਚ ਕਈ ਪੁਲਿਸ ਚੌਕੀਆਂ `ਤੇ ਹਮਲੇ ਕੀਤੇ,

ਜਿਸ ਵਿਚ ਘੱਟ ਤੋਂ ਘੱਟ 19 ਅਧਿਕਾਰੀਆਂ ਦੀ ਮੌਤ ਹੋ ਗਈ ਅਤੇ ਕਰੀਬ 20 ਲੋਕ ਜਖ਼ਮੀ ਹੋ ਗਏ। ਸਮੰਗਾਨ ਪ੍ਰਾਂਤ ਦੇ ਦਾਰੇ - ਏ - ਸੁਫ ਵਿਚ ਅੱਤਵਾਦੀਆਂ ਨੇ ਦੋ ਪੁਲਿਸ ਚੌਕੀਆਂ `ਤੇ ਹਮਲਾ ਕੀਤਾਜਿਸ ਵਿਚ 14ਅਧਿਕਾਰੀ ਮਾਰੇ ਗਏ। ਜੋਜਜਾਨ ਪ੍ਰਾਂਤ ਵਿਚ ਅਣਗਿਣਤ ਤਾਲਿਬਾਨੀ ਅੱਤਵਾਦੀਆਂ ਨੇ ਤੁਰਕਮੇਨੀਸਤਾਨ ਦੇ ਕੋਲ ਖੋਮਾਬ ਜ਼ਿਲ੍ਹਾ ਕੇਂਦਰ ਉੱਤੇ ਹਮਲਾ ਕਰ ਦਿੱਤਾ

ਸੁਰੱਖਿਆ ਬਲ ਦੇ ਅੱਠ ਮੈਬਰਾਂ ਦੀ ਹੱਤਿਆ ਕਰ ਦਿੱਤੀ ਅਤੇ ਸਰਕਾਰੀ ਹੈਡਕੁਆਰਟਰ `ਤੇ ਕਬਜਾ ਕਰ ਲਿਆ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲੜਾਈ ਗਰਸਤ ਦੇਸ਼ ਵਿਚ ਪਿਛਲੇ ਕੁੱਝ ਹਫਤਿਆਂ ਵਿਚ ਹੋਈ ਹਿੰਸੇ ਦੇ ਬਾਅਦ ਐਤਵਾਰ ਰਾਤ ਭਰ ਚਾਰ ਪ੍ਰਾਂਤਾਂ ਵਿਚ ਹੋਈ ਭਾਰੀ ਗੋਲੀਬਾਰੀ ਵਿਚ ਅਣਗਿਣਤ ਨਾਗਰਿਕ ਪੁਲਸਕਰਮੀ ਅਤੇ ਫੌਜੀ ਜਖ਼ਮੀ ਹੋਏ ਹਨ।

ਸਰ - ਏ - ਪੋਲ ਸਥਿਤ ਫੌਜੀ ਆਸਰਾ ਘਰਾਂ ਉੱਤੇ ਕਬਜਾ ਕਰਨ ਦੇ ਬਾਅਦ ਤਾਲਿਬਾਨ ਅੱਤਵਾਦੀ ਰਾਜਸੀ ਰਾਜਧਾਨੀਆਂ ਨੂੰ ਧਮਕਾ ਰਹੇ ਹਨ। ਜੇਕਰ ਸਮੇਂ `ਤੇ ਮਦਦ ਨਹੀਂ ਪਹੁੰਚੀ ਤਾਂ ਹਾਲਤ ਹੋਰ ਜਿਆਦਾ ਖ਼ਰਾਬ ਹੋ ਸਕਦੀ ਹੈ। ਤੁਹਾਨੂੰ ਦਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਇਸ ਤਰਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ।  ਜਿਸ ਦੌਰਾਨ ਆਮ ਲੋਕਾਂ ਨੂੰ ਵੀ ਇਸ ਦਾ ਭਾਰੀ ਮਾਤਰਾ `ਚ ਨੁਕਸਾਨ ਉਠਾਉਣਾ ਪੈ ਰਿਹਾ ਹੈ।