ਨਵਾਂ ਟ੍ਰੈਫ਼ਿਕ ਨਿਯਮ: ਰਾਜਸਥਾਨ ਦੀ ਗੱਡੀ ਦਾ ਦਿੱਲੀ ਪੁਲਿਸ ਨੇ ਕੱਟਿਆ 1.41 ਲੱਖ ਰੁਪਏ ਦਾ ਚਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੀਐਮ ਮੋਦੀ ਦੀ ਅਗਵਾਈ ਵਾਲੀ ਮੋਦੀi 2.0 ਨੇ ਟ੍ਰੈਫਿਕ ਨਿਯਮਾਂ ਸਬੰਧੀ ਇਕ ਅਜਿਹਾ...

Delhi Police

ਨਵੀਂ ਦਿੱਲੀ: ਪੀਐਮ ਮੋਦੀ ਦੀ ਅਗਵਾਈ ਵਾਲੀ ਮੋਦੀi 2.0 ਨੇ ਟ੍ਰੈਫਿਕ ਨਿਯਮਾਂ ਸਬੰਧੀ ਇਕ ਅਜਿਹਾ ਕਾਨੂੰਨ ਲਾਗੂ ਕੀਤਾ ਹੈ ਜੋ ਆਏ ਦਿਨ ਟ੍ਰੈਫਿਕ ਚਲਾਨ ਸਬੰਧੀ ਇਕ ਨਵਾਂ ਰਿਕਾਰਡ ਬਣਾ ਰਿਹਾ ਹੈ। ਅਸਲ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ 'ਚ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ Motor Vehicle Amendment Bill ਪੇਸ਼ ਕੀਤਾ ਸੀ।

ਜਿਸ ਨੂੰ ਸਰਕਾਰ ਲੋਕ ਸਭਾ ਤੇ ਰਾਜ ਸਭਾ 'ਚ ਪਾਸ ਕਰਵਾਉਣ 'ਚ ਕਾਮਯਾਬ ਹੋਈ। ਅਜਿਹੇ ਵਿਚ ਇਹ ਬਿੱਲ ਹੁਣ 1 ਸਤੰਬਰ ਤੋਂ ਦੇਸ਼ ਦੇ ਕਈ ਸੂਬਿਆਂ 'ਚ ਕਾਨੂੰਨ ਦੀ ਸ਼ਕਲ ਲੈ ਚੁੱਕਾ ਹੈ ਜਿੱਥੇ ਟ੍ਰੈਫਿਕ ਨਿਯਮ ਤੋੜਨ 'ਤੇ ਲੋਕਾਂ ਨੂੰ 10 ਗੁਣਾ ਤਕ ਜ਼ਿਆਦਾ ਚਲਾਨ ਭਰਨਾ ਪੈ ਰਿਹਾ ਹੈ। ਹਾਲਾਂਕਿ, ਇਹ ਕਾਨੂੰਨ ਫ਼ਿਲਹਾਲ ਕੁਝ ਸੂਬਿਆਂ 'ਚ ਲਾਗੂ ਨਹੀਂ ਹੋਇਆ ਹੈ। ਅਜਿਹੇ 'ਚ ਦਿੱਲੀ ਦੀ ਟ੍ਰੈਫਿਕ ਪੁਲਿਸ ਨੇ ਪਿਛਲੇ ਸਾਰੇ ਨਿਯਮ ਤੋੜ ਦਿੱਤੇ ਹਨ।

ਅਸਲ ਵਿਚ ਦਿੱਲੀ ਟ੍ਰੈਫਿਕ ਪੁਲਿਸ ਵਲੋਂ 1.41 ਲੱਖ ਰੁਪਏ ਦਾ ਚਾਲਨ ਕੱਟਿਆ ਗਿਆ ਹੈ। ਜੀ ਹਾਂ, ਇਹ ਸੱਚ ਹੈ। ਅਸਲ ਵਿਚ ਰਾਜਸਥਾਨ ਦੀ ਇਕ ਗੱਡੀ ਜਦੋਂ ਦਿੱਲੀ ਦੇ ਰੋਹਿਣੀ ਪਹੁੰਚੀ ਉਦੋਂ ਦਿੱਲੀ ਪੁਲਿਸ ਵਲੋਂ ਇਹ ਚਲਾਨ ਕੱਟਿਆ ਗਿਆ। ਨਵੇਂ ਟ੍ਰੈਫਿਕ ਨਿਯਮ ਲਾਗੂ ਹੋਣ ਤੋਂ ਬਾਅਦ ਇਹ ਹੁਣ ਤਕ ਦਾ ਸਭ ਤੋਂ ਵੱਡਾ ਟ੍ਰੈਫਿਕ ਚਲਾਨ ਹੈ। ਫਾਈਨ ਰਿਸਿਪਟ ਮੁਤਾਬਿਕ ਇਹ ਚਲਾਨ ਭਗਵਾਨ ਰਾਮ ਨਾਂ ਦੇ ਵਿਅਕਤੀ ਵਲੋਂ ਭਰਿਆ ਗਿਆ ਹੈ।