ਸਾਵਧਾਨ ! ਚੱਪਲ ਪਾ ਕੇ ਚਲਾਈ ਬਾਇਕ ਤਾਂ ਕੱਟੇਗਾ ਚਲਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਨਿਯਮ ਦਾ ਹੁਣ ਵੀ ਸ਼ਖਤੀ ਨਾਲ ਪਾਲਣ ਨਹੀਂ ਕੀਤਾ ਜਾਂਦਾ ਹੈ।

Bike

ਨਵੀਂ ਦਿੱਲੀ : ਦੇਸ਼ ਭਰ 'ਚ 1 ਸਤੰਬਰ 2019 ਤੋਂ ਨਵਾਂ ਮੋਟਰ ਵਹੀਕਲ ਐਕਟ ਲਾਗੂ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਦੇਸ਼ ਭਰ 'ਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਜੁਰਮਾਨੇ ਦੇ ਰੂਪ 'ਚ ਭਾਰੀ ਰਕਮ ਵਸੂਲੀ ਜਾ ਰਹੀ ਹੈ। ਨਵੇਂ ਮੋਟਰ ਵਹੀਕਲ ਐਕਟ ਦੇ ਲਾਗੂ ਹੋਣ ਤੋਂ ਬਾਅਦ ਬਿਨ੍ਹਾਂ ਲਾਇਸੈਂਸ ਡਰਾਈਵਿੰਗ ਕਰਨ 'ਤੇ 5,000 ਰੁਪਏ ਤੱਕ ਦਾ ਚਲਾਨ ਕੱਟਿਆ ਜਾ ਰਿਹਾ ਹੈ ਪਰ ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਜੇਕਰ ਤੁਸੀ ਚੱਪਲ ਪਾ ਕੇ ਵਾਹਨ ਚਲਾਉਂਦੇ ਹੋ ਤਾਂ ਇਹ ਵੀ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦਾ ਹੈ ? 

ਇਸ ਨਿਯਮ ਦਾ ਹੁਣ ਵੀ ਸ਼ਖਤੀ ਨਾਲ ਪਾਲਣ ਨਹੀਂ ਕੀਤਾ ਜਾਂਦਾ ਹੈ। ਟਰੈਫਿਕ ਨਿਯਮਾਂ  ਅਨੁਸਾਰ ਚੱਪਲ ਜਾਂ ਸੈਂਡਲ ਪਾ ਕੇ ਦੋ -ਪਹੀਆ ਵਾਹਨ ਚਲਾਉਣ 'ਤੇ ਵੀ ਦੋ-ਪਹੀਆ ਚਾਲਕ ਨੂੰ ਜੁਰਮਾਨਾ ਅਦਾ ਕਰਨਾ ਪੈ ਸਕਦਾ ਹੈ। ਇਹ ਨਿਯਮ ਚਾਲਕ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਕੇ ਬਣਾਇਆ ਗਿਆ ਹੈ। ਨਿਯਮਾਂ ਮੁਤਾਬਕ ਸਲੀਪਰ ਜਾਂ ਚੱਪਲ ਪਾ ਕੇ ਗੇਅਰ ਵਾਲੇ ਦੋ-ਪਹੀਆ ਵਾਹਨ ਚਲਾਉਣ ਦੀ ਆਗਿਆ ਨਹੀਂ ਹੈ, ਕਿਉਂਕਿ ਵਿਭਾਗ ਦਾ ਮੰਨਣਾ ਹੈ ਕਿ ਇਸ ਨਾਲ ਦੁਰਘਟਨਾ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ।

ਦੁਬਾਰਾ ਫੜੇ ਜਾਣ 'ਤੇ ਹੋ ਸਕਦੀ ਹੈ 15 ਦਿਨਾਂ ਦੀ ਜੇਲ੍ਹ
ਸੂਤਰਾਂ ਮੁਤਾਬਕ ਸਲੀਪਰ ਜਾਂ ਚੱਪਲ ਪਾ ਕੇ ਦੋਪਹਿਆ ਵਾਹਨ ਚਲਾਉਂਦੇ ਹੋਏ ਫੜੇ ਜਾਣ 'ਤੇ ਤੁਹਾਨੂੰ 1000 ਰੁਪਏ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ।  ਨਾਲ ਹੀ ਜੇਕਰ ਤੁਸੀ ਦੁਬਾਰਾ ਚੱਪਲ ਪਾ ਕੇ ਬਾਇਕ ਚਲਾਉਂਦੇ ਫੜੇ ਜਾਂਦੇ ਹੋ ਤਾਂ ਤੁਹਾਨੂੰ 15 ਦਿਨਾਂ ਦੀ ਜੇਲ੍ਹ ਯਾਤਰਾ ਵੀ ਕਰਨੀ ਪੈ ਸਕਦੀ ਹੈ। ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋਣ ਤੋਂ ਬਾਅਦ ਕੁਝ ਸਥਾਨਾਂ 'ਤੇ ਚੱਪਲ ਪਾ ਕੇ ਦੋ-ਪਹੀਆ ਵਾਹਨ ਚਲਾ ਰਹੇ ਵਾਹਨ ਚਾਲਕਾਂ ਦੇ ਵੀ ਚਲਾਨ ਕੱਟੇ ਗਏ ਹਨ।

10 ਗੁਣਾ ਤੱਕ ਵਧਾ ਦਿੱਤੀ ਗਈ ਹੈ ਰਕਮ
ਨਵੇਂ ਟਰੈਫਿਕ ਐਕਟ ਲਾਗੂ ਹੋਣ ਤੋਂ ਬਾਅਦ ਕਿਸੇ ਵੀ ਕਾਰਨ ਲਗਾਏ ਜਾਣ ਵਾਲੇ ਜੁਰਮਾਨੇ ਨੂੰ ਲੱਗਭੱਗ 10 ਗੁਣਾ ਤੱਕ ਵਧਾ ਦਿੱਤਾ ਗਿਆ ਹੈ। ਸ਼ਰਾਬ ਪੀ ਕੇ ਵਾਹਨ ਚਲਾਉਂਦੇ ਫੜੇ ਜਾਣ 'ਤੇ 10,000 ਰੁਪਏ ਦਾ ਜੁਰਮਾਨਾ ਲਿਆ ਜਾਵੇਗਾ। ਇਸ ਤੋਂ ਇਲਾਵਾ ਜੇਕਰ ਕੋਈ ਨਾਬਾਲਿਗ ਵਾਹਨ ਚਲਾਉਂਦੇ ਹੋਏ ਫੜਿਆ ਜਾਂਦਾ ਹੈ ਤਾਂ ਵਾਹਨ ਮਾਲਿਕ ਨੂੰ ਜੇਲ੍ਹ ਹੋ ਸਕਦੀ ਹੈ। ਇਸ ਤੋਂ ਇਲਾਵਾ ਤੇਜ਼ ਰਫਤਾਰ 'ਚ ਵਾਹਨ ਚਲਾਣ 'ਤੇ 1,000 ਤੋਂ 2,000 ਰੁਪਏ ਤੱਕ ਦਾ ਚਲਾਨ ਕੱਟਿਆ ਜਾ ਸਕਦਾ ਹੈ ਜੋ ਕਿ ਪਹਿਲਾਂ 400 ਰੁਪਏ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।