ਸ਼ਸ਼ੀ ਥਰੂਰ ਨੇ ਟਵਿੱਟਰ 'ਤੇ ਲਿਖਿਆ ਅਜਿਹਾ ਖਤਰਨਾਕ ਸ਼ਬਦ, ਨਹੀਂ ਪਿਆ ਲੋਕਾਂ ਦੇ ਪੱਲੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਤੋਂ ਪਹਿਲਾਂ, ਉਹ ਟਵਿੱਟਰ 'ਤੇ lalochezia, farrago, webaqoof ਅਤੇ snollygoster ਵਰਗੇ ਸ਼ਬਦਾਂ ਦੀ ਵਰਤੋਂ ਕਰ ਚੁੱਕੇ ਹਨ

shashi tharoor

ਨਵੀਂ ਦਿੱਲੀ- ਕਾਂਗਰਸ ਨੇਤਾ ਸ਼ਸ਼ੀ ਥਰੂਰ ਟਵਿੱਟਰ 'ਤੇ ਬਹੁਤ ਸਰਗਰਮ ਹਨ। ਉਹ ਸੋਸ਼ਲ ਮੀਡੀਆ 'ਤੇ ਅਜਿਹੇ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਕਰਦੇ ਹਨ ਜੋ ਯੂਜ਼ਰਸ ਨਹੀਂ ਸਮਝਦੇ। ਸ਼ਸ਼ੀ ਥਰੂਰ ਮਾਲਦੀਵ ਵਿਚ ਛੁੱਟੀਆਂ ਮਨਾਉਣ ਗਏ ਸਨ। ਤਸਵੀਰਾਂ ਪੋਸਟ ਕਰਕੇ, ਉਹਨਾਂ ਨੇ ਇੱਕ ਅੰਗਰੇਜ਼ੀ ਸ਼ਬਦ kerfuffle ਦੀ ਵਰਤੋਂ ਕੀਤੀ। ਯੂਜ਼ਰਸ ਵੀ ਇਹ ਸ਼ਬਦ ਪੜ੍ਹ ਕੇ ਉਲਝਣ ਵਿਚ ਪੈ ਗਏ।

ਇਸ ਤੋਂ ਪਹਿਲਾਂ, ਉਹ ਟਵਿੱਟਰ 'ਤੇ lalochezia, farrago, webaqoof ਅਤੇ snollygoster ਵਰਗੇ ਸ਼ਬਦਾਂ ਦੀ ਵਰਤੋਂ ਕਰ ਚੁੱਕੇ ਹਨ। ਸ਼ਸ਼ੀ ਥਰੂਰ ਨੇ ਆਪਣੀਆਂ ਛੁੱਟੀਆਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਅਤੇ kerfuffle ਸ਼ਬਦ ਦੀ ਵਰਤੋਂ ਕੀਤੀ। ਇਹ ਸ਼ਬਦ ਲੋਕਾਂ ਦੇ ਸਿਰ ਉੱਪਰ ਦੀ ਲੰਘ ਗਿਆ। ਉਹਨਾਂ ਲਿਖਿਆ ਕਿ ਕੁੱਝ ਹਫ਼ਤੇ ਪਹਿਲਾਂ ਜਦੋਂ ਪੂਰਾ ਮੀਡੀਆ ਰਾਜਨੀਤਿਕ ਬਹਿਸ ਵਿਚ ਰੁਜਿਆ ਹੋਇਆ ਸੀ ਤਾਂ ਉਹ ਕੁੱਝ ਸਮਾਂ ਕੱਢ ਕੇ ਮਾਲਦੀਵ ਵਿਚ ਛੁੱਟੀਆਂ ਕੱਟਣ ਗਏ। ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਇਹ ਸਾਲ ਪੁਰਾਣੀ ਗੱਲ ਹੋਵੇ।

ਕੁਝ ਲੋਕਾਂ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਜੇ ਤੁਸੀਂ ਮੁਸ਼ਕਲ ਅੰਗ੍ਰੇਜ਼ੀ ਦੇ ਸ਼ਬਦ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਇਸ ਨੂੰ ਆਸਾਨ ਭਾਸ਼ਾ ਵਿਚ ਵੀ ਸਮਝਾਉਣਾ ਚਾਹੀਦਾ ਹੈ, ਤਾਂ ਜੋ ਲੋਕਾਂ ਦਾ ਸਮਾਂ ਬਰਬਾਦ ਨਾ ਹੋਵੇ। ਉੱਥੇ ਹੀ ਲੋਕਾਂ ਨੇ ਫਿਲਮੀ ਡਾਇਲਾਗ ਵੀ ਮਾਰਿਆ ਕਿ 'ਤੁਸੀਂ ਕੀ ਕਹਿਣਾ ਚਾਹੁੰਦੇ ਹੋ ..?' ਬਹੁਤ ਸਾਰੇ ਲੋਕਾਂ ਨੇ ਡਿਕਸ਼ਨਰੀ ਖੋਲ੍ਹੀ ਅਤੇ ਸ਼ਬਦ ਦੇ ਅਰਥ ਵੇਖਣੇ ਸ਼ੁਰੂ ਕਰ ਦਿੱਤੇ। ਬਹੁਤ ਕੋਸ਼ਿਸ਼ ਦੇ ਬਾਅਦ, ਯੂਜ਼ਰਸ ਨੂੰ ਪਤਾ ਲੱਗਿਆ ਕਿ kerfuffle ਦਾ ਅਰਥ ਹੈ ਹੰਗਾਮਾ ਜਾਂ ਗੜਬੜ।