ਪਟਿਆਲਾ 'ਚ ਨੌਜਵਾਨ ਨੇ ਸ਼ਰੇਆਮ ਲਾਹੀ ਸ਼ਰਮ!

ਏਜੰਸੀ

ਖ਼ਬਰਾਂ, ਰਾਸ਼ਟਰੀ

ਤੱਤੇ ਮੁੰਡੇ ਨੇ ਕੈਮਰੇ ਸਾਹਮਣੇ ਹੀ ਕਰਤਾ ਕਾਰਾ

Video Viral

ਪਟਿਆਲਾ: ਇਕ ਬਹੁਤ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਸ ਦੀਆਂ ਤਸਵੀਰਾਂ ਕੈਮਰੇ ਵਿਚ ਕੈਦ ਹੋ ਚੁੱਕੀਆਂ ਹਨ। ਇਹ ਤਸਵੀਰਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਦੀਆਂ ਹਨ। ਜਿਥੇ ਚੋਰ  ਬਿਨ੍ਹਾਂ ਕਿਸੇ ਦੇ ਡਰ ਤੋਂ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਰਿਆਨੇ ਦੀ ਦੁਕਾਨ ਵਿਚ ਇਕ ਨੌਜਵਾਨ ਆਉਂਦੇ ਹੈ।

ਜੋ ਦੁਕਾਨ ਅੰਦਰ ਆਉਂਣ ਸਾਰ ਇਧਰ ਉਧਰ ਦੇਖਦਾ ਹੋਇਆ ਇਕ ਵਾਰ ਕੈਮਰੇ ਵੱਲ ਦੇਖਦਾ ਹੈ ਤੇ ਬਾਅਦ ਵਿਚ ਨੌਜਵਾਨ ਦੁਕਾਨਦਾਰ ਨੂੰ ਕੁਝ ਸਮਾਨ ਦੇਣ ਲਈ ਆਖਦਾ ਹੈ ਜਿਵੇਂ ਹੀ ਦੁਕਾਨ ਮਾਲਕ ਸਮਾਨ ਲੈਂਣ ਜਾਂਦਾ ਹੈ ਤੇ ਦੁਕਾਨ ਵਿਚ ਫਿਰਦੀ ਮਹਿਲਾ ਇਕ ਬੱਚੀ ਨੂੰ ਕੁਝ ਕਹਿੰਦੀ ਹੈ ਤਾਂ ਨੌਜਵਾਨ ਬੜੀ ਹੀ ਚਲਾਕੀ ਨਾਲ ਮੋਬਾਇਲ ਚੁੱਕ ਕੇ ਜੇਬ ਵਿਚ ਪਾ ਲੈਂਦਾ ਹੈ ਤੇ ਉਥੋ ਸਮਾਨ ਲੈ ਕੇ ਨੌ ਦੋ ਗਿਆਰਾ ਹੋ ਜਾਂਦਾ ਹੈ।

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਚੋਰ ਨੇ ਦੁਕਾਨ ਵਿਚ ਲੱਗੇ ਸੀਸੀਟੀਵੀ ਨੂੰ ਵੀ ਦੇਖ ਲਿਆ ਸੀ ਪਰ ਨੌਜਵਾਨ ਫੇਰ ਵੀ ਵਾਰਦਾਤ ਨੂੰ ਅੰਜਾਮ ਦੇ ਗਿਆ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਸ਼ਾਤਿਰ ਚੋਰ ਨੂੰ ਪੁਲਿਸ ਕਦੋ ਤੱਕ ਕਾਬੂ ਕਰਕੇ ਸ਼ਲਾਖਾ ਪਿਛੇ ਡੱਕਦੀ ਹੈ। ਅਜਿਹੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਮੰਡੀ ਹਰਜ਼ੀ ਰਾਮ ਦੇ ਨਗਰ ਕੌਂਸਲ ਚੌਂਕ ਦੀ ਖਬਰ ਵੀ ਬਹੁਤ ਭਿਆਨਕ ਸੀ।

ਜਿਸ ਵਿਚ ਕਰਿਆਨੇ ਦੀ ਦੁਕਾਨ ਦੇ ਜਿੰਦਰੇ ਭੰਨ ਕੇ ਚੋਰ ਨਕਦੀ ਅਤੇ ਇਕ ਮੋਬਾਈਲ ਚੋਰੀ ਕਰ ਕੇ ਲੈ ਗਏ। ਇਸ ਬਾਰੇ ਦੁਕਾਨ ਦੇ ਮਾਲਕ ਨੇ ਦਸਿਆ ਸੀ ਕਿ ਬੀਤੀ ਰਾਤ ਨੂੰ ਚੋਰ ਉਸ ਦੀ ਦੁਕਾਨ ਦੇ ਸ਼ਟਰ ਦੇ ਜਿੰਦਰੇ ਭੰਨ ਕੇ ਨਕਦੀ ਅਤੇ ਇਕ ਮੋਬਾਈਲ ਚੋਰੀ ਕਰ ਕੇ ਲੈ ਗਏ। ਇਸ ਵਿਚ ਕਰੀਬ 25000 ਰੁਪਏ ਦੀ ਨਕਦੀ ਅਤੇ ਇਕ ਮੋਬਾਇਲ ਲੈ ਕੇ ਫਰਾਰਾ ਹੋ ਗਏ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।