ਪਾਸਪੋਰਟ ਆਫਿਸ ਦੀ ਗਲਤੀ ਕਾਰਨ ਰੱਦ ਹੋਇਆ ਬਜ਼ੁਰਗ ਜੋੜੇ ਦਾ ਦੁਬਈ ਦਾ ਟ੍ਰਿਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੱਗਿਆ ਜ਼ੁਰਮਾਨਾ

Passport

 

ਚੰਡੀਗੜ੍ਹ: ਪਾਸਪੋਰਟ ਦਫਤਰ ਦੀ ਛੋਟੀ ਜਿਹੀ ਗਲਤੀ ਕਾਰਨ ਪੰਚਕੂਲਾ ਦੇ ਇੱਕ ਬਜ਼ੁਰਗ ਜੋੜੇ ਦਾ ਦੁਬਈ ਦਾ ਟ੍ਰਿਪ ਰੱਦ ਕਰ ਦਿੱਤਾ ਗਿਆ। ਹੁਣ ਖੇਤਰੀ ਪਾਸਪੋਰਟ ਅਧਿਕਾਰੀ ਨੂੰ 70 ਹਜ਼ਾਰ ਰੁਪਏ  ਰਿਫੰਡ ਕਰਨੇ ਪੈਣਗੇ ਜੋ ਬਜ਼ੁਰਗ ਜੋੜੇ ਦੀ ਟਿਕਟ ਅਤੇ ਹੋਰ ਖਰਚਿਆਂ ਵਿੱਚ ਸ਼ਾਮਲ ਸਨ, ਜਦੋਂ ਕਿ 7 ਹਜ਼ਾਰ ਰੁਪਏ ਦਾ ਜੁ਼ਰਮਾਨਾ ਵੀ ਅਦਾ ਕਰਨਾ ਪਵੇਗਾ।

 

 

ਚੰਡੀਗੜ੍ਹ ਜ਼ਿਲ੍ਹਾ ਖਪਤਕਾਰ ਕਮਿਸ਼ਨ ਨੇ ਇਹ ਫੈਸਲਾ ਗੁਰਪਿਆਰ ਦਾਸ ਅਗਰਵਾਲ (66) ਅਤੇ ਉਸਦੀ ਪਤਨੀ ਕਾਂਤਾ ਦੇਵੀ (64), ਪੰਚਕੂਲਾ ਦੇ ਵਸਨੀਕਾਂ ਦੀ ਸ਼ਿਕਾਇਤ ’ਤੇ ਸੁਣਾਇਆ ਹੈ। ਅਗਰਵਾਲ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸਨੇ 17 ਤੋਂ 22 ਜਨਵਰੀ 2019 ਤੱਕ ਦੋਸਤਾਂ ਨਾਲ ਦੁਬਈ ਜਾਣ ਦੀ ਯੋਜਨਾ ਬਣਾਈ ਸੀ।

 

 ਹੋਰ ਵੀ ਪੜ੍ਹੋ:   ਦਿੱਲੀ-ਐਨਸੀਆਰ ਵਿੱਚ ਭਾਰੀ ਮੀਂਹ, ਕਈ ਇਲਾਕਿਆਂ ਵਿੱਚ ਭਰਿਆ ਪਾਣੀ  

ਇਸ ਪ੍ਰਕਿਰਿਆ ਵਿੱਚ ਉਹਨਾਂ ਦੀ ਟਿਕਟ 'ਤੇ 35 ਹਜ਼ਾਰ 164 ਰੁਪਏ ਅਤੇ ਹੋਟਲ ਬੁਕਿੰਗ 'ਤੇ 22 ਹਜ਼ਾਰ 430 ਰੁਪਏ ਖਰਚ ਹੋਏ। ਜਦੋਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦਾਖਲ ਹੋਏ ਤਾਂ ਗੁਰਪਿਆਰਾ ਦਾਸ ਅਗਰਵਾਲ ਨੂੰ ਇਮੀਗ੍ਰੇਸ਼ਨ ਅਫਸਰ ਨੇ ਚੈਕਿੰਗ ਦੌਰਾਨ ਰੋਕਿਆ। ਅਧਿਕਾਰੀ ਨੇ ਦੱਸਿਆ ਕਿ ਉਸ ਦਾ ਪਾਸਪੋਰਟ ਗੁੰਮ ਹੋ ਗਿਆ ਸੀ ਅਤੇ ਇਸ ਦੇ ਵੇਰਵੇ ਗੁੰਮ ਹੋਏ ਦਸਤਾਵੇਜ਼ਾਂ ਦੀ ਸੂਚੀ ਵਿੱਚ ਸਨ। ਜਿਹੜਾ ਪਾਸਪੋਰਟ ਗੁਰਪਿਆਰ ਦਾਸ ਅਗਰਵਾਲ ਕੋਲ ਸੀ, ਇਮੀਗ੍ਰੇਸ਼ਨ ਅਧਿਕਾਰੀ ਨੇ ਉਸ ਪਾਸਪੋਰਟ 'ਤੇ ਸਫ਼ਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਇਸ ਕਾਰਨ ਉਹ ਦੁਬਈ ਨਹੀਂ ਜਾ ਸਕਿਆ।

 

 

ਸ਼ਿਕਾਇਤ ਦੀ ਸੁਣਵਾਈ ਕਰਦੇ ਹੋਏ, ਕਮਿਸ਼ਨ ਨੇ ਖੇਤਰੀ ਪਾਸਪੋਰਟ ਅਧਿਕਾਰੀ ਨੂੰ 70,000 ਰੁਪਏ ਵਾਪਸ ਕਰਨ ਅਤੇ 7,000 ਰੁਪਏ ਜ਼ੁਰਮਾਨਾ ਅਦਾ ਕਰਨ ਦੇ ਆਦੇਸ਼ ਦਿੱਤੇ। 

 ਹੋਰ ਵੀ ਪੜ੍ਹੋ: ਇੰਡਸਟਰੀ 'ਚ ਮਸ਼ਹੂਰ ਹੋਣ ਤੋਂ ਪਹਿਲਾਂ ਇਹਨਾਂ ਮਸ਼ਹੂਰ ਹਸਤੀਆਂ ਨੇ ਆਪਣੀ ਜ਼ਿੰਦਗੀ ਵਿਚ ਕੀਤਾ ਸੰਘਰਸ਼

 ਪਾਸਪੋਰਟ ਅਧਿਕਾਰੀ ਨੇ ਕਮਿਸ਼ਨ ਵਿੱਚ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਪੁਣੇ ਦੇ ਨਿਵਾਸੀ ਨਿਖਿਲ ਬਾਲਕ੍ਰਿਸ਼ਨ ਜੋਸ਼ੀ ਨਾਂ ਦੇ ਵਿਅਕਤੀ ਨੇ ਉਸ ਦਾ ਪਾਸਪੋਰਟ ਗੁੰਮ ਹੋਣ ਦੀ ਸ਼ਿਕਾਇਤ ਦਿੱਤੀ ਸੀ। ਪਰ ਉਸ ਵਿਅਕਤੀ ਨੇ ਗਲਤੀ ਨਾਲ ਡੀਡੀਆਰ ਵਿੱਚ ਜੋ ਪਾਸਪੋਰਟ ਨੰਬਰ ਲਿਖਿਆ ਸੀ  ਉਹ ਸੀ ਗੁਰਪਿਆਰ ਦਾਸ ਅਗਰਵਾਲ ਦਾ ਪਾਸਪੋਰਟ ਨੰਬਰ ਸੀ। ਇਸ ਲਈ, ਪਾਸਪੋਰਟ ਦਫਤਰ ਨੇ ਗੁਰਪਿਆਰ ਦਾਸ ਅਗਰਵਾਲ ਦਾ ਪਾਸਪੋਰਟ ਗੁੰਮ ਹੋਏ ਦਸਤਾਵੇਜ਼ਾਂ ਦੀ ਸੂਚੀ ਵਿੱਚ ਪਾ ਦਿੱਤਾ। ਇਸੇ ਕਰਕੇ ਉਹ ਯਾਤਰਾ ਨਹੀਂ ਕਰ ਸਕੇ।

 ਹੋਰ ਵੀ ਪੜ੍ਹੋ:  PM ਮੋਦੀ ਨੇ ਸਰਦਾਰਧਾਮ ਭਵਨ ਦਾ ਕੀਤਾ ਉਦਘਾਟਨ, ਸਵਾਮੀ ਵਿਵੇਕਾਨੰਦ ਦਾ ਵੀ ਕੀਤਾ ਜ਼ਿਕਰ