ਪਿਛਲੇ 2 ਸਾਲਾਂ 'ਚ ਪ੍ਰਦਰਸ਼ਨਕਾਰੀ ਕਿਸਾਨਾਂ 'ਤੇ 17 ਵਾਰ ਹੋਇਆ ਹਮਲਾ- ਸੰਜੇ ਰਾਉਤ
ਕਰਨਾਲ ਵਿੱਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਦੀ ਕੀਤੀ ਸਖ਼ਤ ਨਿਖੇਧੀ
ਮੁੰਬਈ: ਮਹਾਰਾਸ਼ਟਰ ਦੇ ਸੰਸਦ ਮੈਂਬਰ ਅਤੇ ਸ਼ਿਵ ਸੈਨਾ ( Sanjay Raut) ਦੇ ਨੇਤਾ ਸੰਜੇ ਰਾਉਤ ਨੇ ਕਰਨਾਲ ਵਿੱਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਦੀ ਸਖਤ ਨਿਖੇਧੀ ਕੀਤੀ। ਸ਼ਨੀਵਾਰ ਨੂੰ ਉਹਨਾਂ ਨੇ ਦਾਅਵਾ ਕੀਤਾ ਕਿ ਵਿਰੋਧ ਕਰ ਰਹੇ ਕਿਸਾਨਾਂ 'ਤੇ ਪਿਛਲੇ ਦੋ ਸਾਲਾਂ ਵਿੱਚ 17 ਵਾਰ ਹਮਲਾ ਕੀਤਾ ਗਿਆ।
ਹੋਰ ਵੀ ਪੜ੍ਹੋ: ਨੀਰਜ ਚੋਪੜਾ ਨੇ ਪਹਿਲੀ ਵਾਰ ਆਪਣੇ ਮਾਤਾ ਪਿਤਾ ਨੂੰ ਕਰਵਾਈ ਹਵਾਈ ਯਾਤਰਾ
ਰਾਉਤ ( Sanjay Raut) ਨੇ ਕਿਹਾ ਕਿ ਹਰਿਆਣਾ ਵਿੱਚ, ਜ਼ਿਲ੍ਹਾ ਮੈਜਿਸਟਰੇਟ ਦੇ ਆਦੇਸ਼ਾਂ ਤੇ ਪੁਲਿਸ ਜਾਂ ਰਾਜਨੀਤਿਕ ਗੁੰਡਿਆਂ ਦੁਆਰਾ ਕਿਸਾਨਾਂ ਦੇ ਸਿਰ ਵੀ ਪਾੜ ਦਿੱਤੇ ਗਏ। ਇਹ ਕਾਰਵਾਈ ਰਾਜ ਸਰਕਾਰ ਦੇ ਆਦੇਸ਼ਾਂ 'ਤੇ ਕੀਤੀ ਹੋਵੇਗੀ।
ਹੋਰ ਵੀ ਪੜ੍ਹੋ: ਪਾਸਪੋਰਟ ਆਫਿਸ ਦੀ ਗਲਤੀ ਕਾਰਨ ਰੱਦ ਹੋਇਆ ਬਜ਼ੁਰਗ ਜੋੜੇ ਦਾ ਦੁਬਈ ਦਾ ਟ੍ਰਿਪ
ਉਨ੍ਹਾਂ ਕਿਹਾ ਕਿ ਇਹ ਚੰਗਾ ਨਹੀਂ ਹੈ ਜੇ ਕੇਂਦਰ ਗੱਲਬਾਤ ਸ਼ੁਰੂ ਨਹੀਂ ਕਰਦੀ ਅਤੇ ਕਿਸਾਨਾਂ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਲਈ ਸੜਕਾਂ 'ਤੇ ਬਿਠਾਉਂਦੀ ਹੈ। ਤੁਸੀਂ ਦੋ ਸਾਲਾਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵੱਲ ਧਿਆਨ ਨਹੀਂ ਦੇ ਰਹੇ।
ਹੋਰ ਵੀ ਪੜ੍ਹੋ: PM ਮੋਦੀ ਨੇ ਸਰਦਾਰਧਾਮ ਭਵਨ ਦਾ ਕੀਤਾ ਉਦਘਾਟਨ, ਸਵਾਮੀ ਵਿਵੇਕਾਨੰਦ ਦਾ ਵੀ ਕੀਤਾ ਜ਼ਿਕਰ