ਆਧਾਰ ਵਰਗਾ ਵਿਲੱਖਣ ਸਿਹਤ ID ਕਾਰਡ, ਇਸ ’ਚ ਦਰਜ ਹੋਵੇਗਾ ਤੁਹਾਡਾ ਪੂਰਾ ਮੈਡੀਕਲ ਰਿਕਾਰਡ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਸੇ ਹੋਰ ਸੂਬੇ ਜਾਂ ਸ਼ਹਿਰ 'ਚ ਜਾਣ ਸਮੇਂ ਆਪਣੀਆਂ ਮੈਡੀਕਲ ਰਿਪੋਰਟਾਂ ਨਾਲ ਰੱਖਣ ਦੀ ਜ਼ਰੂਰਤ ਨਹੀਂ, ਕਿਉਂਕਿ ਪੂਰਾ ਮੈਡੀਕਲ ਰਿਕਾਰਡ ਕਾਰਡ 'ਚ ਹੋਵੇਗਾ ਦਰਜ।

Health ID Card

 

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਇਕ ਵਿਲੱਖਣ ਸਿਹਤ ਪਛਾਣ ਪੱਤਰ (Health ID Card) ਬਣਾਉਣ ਦਾ ਕੰਮ ਪੂਰਾ ਕਰ ਲਿਆ ਹੈ। ਇਸ ਕਾਰਡ ਵਿਚ ਸਿਹਤ ਸੰਬੰਧੀ ਸਾਰੀ ਜਾਣਕਾਰੀ ਦਰਜ ਕੀਤੀ ਜਾਵੇਗੀ। ਜਦੋਂ ਤੁਸੀਂ ਕਿਸੇ ਹੋਰ ਸੂਬੇ ਜਾਂ ਸ਼ਹਿਰ ਵਿਚ ਜਾਂਦੇ ਹੋ ਤਾਂ ਤੁਹਾਨੂੰ ਆਪਣੀਆਂ ਮੈਡੀਕਲ ਰਿਪੋਰਟਾਂ (Medical Reports) ਆਪਣੇ ਨਾਲ ਰੱਖਣ ਦੀ ਜ਼ਰੂਰਤ ਨਹੀਂ ਪਵੇਗੀ, ਕਿਉਂਕਿ ਤੁਹਾਡਾ ਪੂਰਾ ਡਾਕਟਰੀ ਇਤਿਹਾਸ ਹੈਲਥ ਕਾਰਡ ਵਿਚ ਦਰਜ ਕੀਤਾ ਜਾਵੇਗਾ।

ਹੋਰ ਵੀ ਪੜ੍ਹੋ: ਨੀਰਜ ਚੋਪੜਾ ਨੇ ਪਹਿਲੀ ਵਾਰ ਆਪਣੇ ਮਾਤਾ ਪਿਤਾ ਨੂੰ ਕਰਵਾਈ ਹਵਾਈ ਯਾਤਰਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ (NDHM) ਦੀ ਸ਼ੁਰੂਆਤ ਕਰ ਸਕਦੇ ਹਨ। ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ਵਿਚ, ਡਾਕਟਰਾਂ, ਹਸਪਤਾਲਾਂ, ਲੈਬਾਂ ਅਤੇ ਕੈਮਿਸਟਾਂ ਦੀ ਜਾਣਕਾਰੀ ਦਰਜ ਕੀਤੀ ਜਾਵੇਗੀ। ਇਸ ਦਾ ਪਾਇਲਟ ਪ੍ਰੋਜੈਕਟ ਪਿਛਲੇ ਸਾਲ ਅੰਡੇਮਾਨ-ਨਿਕੋਬਾਰ, ਚੰਡੀਗੜ੍ਹ, ਦਾਦਰਾ ਨਗਰ ਹਵੇਲੀ, ਦਮਨਦੀਵ, ਲੱਦਾਖ ਅਤੇ ਲਕਸ਼ਦੀਪ ਵਿਚ ਸ਼ੁਰੂ ਹੋਇਆ ਸੀ। ਇਨ੍ਹਾਂ ਸੂਬਿਆਂ ਵਿਚ ਵਿਲੱਖਣ ਕਾਰਡ ਬਣਨੇ ਸ਼ੁਰੂ ਹੋ ਗਏ ਹਨ। ਹੁਣ ਇਹ ਸਕੀਮ ਪੂਰੇ ਦੇਸ਼ ਵਿਚ ਲਾਂਚ ਕੀਤੀ ਜਾਵੇਗੀ।

ਹੋਰ ਵੀ ਪੜ੍ਹੋ: ਪਾਸਪੋਰਟ ਆਫਿਸ ਦੀ ਗਲਤੀ ਕਾਰਨ ਰੱਦ ਹੋਇਆ ਬਜ਼ੁਰਗ ਜੋੜੇ ਦਾ ਦੁਬਈ ਦਾ ਟ੍ਰਿਪ

ਹੈਲਥ ਕਾਰਡ ਕਿਵੇਂ ਪ੍ਰਾਪਤ ਕਰੀਏ?    

ਜਿਵੇਂ ਹੀ ਯੋਜਨਾ ਦੀ ਘੋਸ਼ਣਾ ਕੀਤੀ ਜਾਏਗੀ ਗੂਗਲ ਪਲੇ ਸਟੋਰ 'ਤੇ ਐਨਡੀਐਚਐਮ ਹੈਲਥ ਰਿਕਾਰਡ (PHR Application) ਉਪਲਬਧ ਹੋਵੇਗੀ। ਇਸ ਰਾਹੀਂ ਰਜਿਸਟਰੇਸ਼ਨ (Registration) ਕੀਤੀ ਜਾਵੇਗੀ। ਵਿਲੱਖਣ ਆਈਡੀ 14 ਅੰਕਾਂ ਦੀ ਹੋਵੇਗੀ। ਜਿਨ੍ਹਾਂ ਕੋਲ ਸਮਾਰਟਫੋਨ ਨਹੀਂ ਹੈ, ਉਹ ਕਾਰਡ ਰਜਿਸਟਰਡ ਸਰਕਾਰੀ-ਪ੍ਰਾਈਵੇਟ ਹਸਪਤਾਲਾਂ, ਕਮਿਊਨਿਟੀ ਹੈਲਥ ਸੈਂਟਰਾਂ, ਪ੍ਰਾਇਮਰੀ ਹੈਲਥ ਸੈਂਟਰਾਂ, ਵੈਲਨੈਸ ਸੈਂਟਰਾਂ, ਕਾਮਨ ਸਰਵਿਸ ਸੈਂਟਰਾਂ (Common Service Centres) ਆਦਿ ਤੇ ਬਣਾਏ ਜਾਣਗੇ।

ਸਿਹਤ ਕਾਰਡ ਦੇ ਕੀ ਹਨ ਫਾਇਦੇ?

ਕਾਰਡ ਵਿਚ, ਤੁਹਾਡੀ ਸਿਹਤ ਨਾਲ ਜੁੜੀ ਪੂਰੀ ਜਾਣਕਾਰੀ ਡਿਜੀਟਲ ਫਾਰਮੈਟ (Digital Format) ਵਿਚ ਦਰਜ ਹੁੰਦੀ ਰਹੇਗੀ। ਸੰਪੂਰਨ ਡਾਕਟਰੀ ਇਤਿਹਾਸ ਨੂੰ ਅਪਡੇਟ ਕੀਤਾ ਜਾਵੇਗਾ। ਅਜਿਹੀ ਸਥਿਤੀ ਵਿਚ, ਜਦੋਂ ਤੁਸੀਂ ਕਿਸੇ ਹਸਪਤਾਲ ਵਿਚ ਇਲਾਜ ਲਈ ਜਾਂਦੇ ਹੋ, ਤਾਂ ਤੁਹਾਨੂੰ ਉੱਥੇ ਸਾਰੇ ਪੁਰਾਣੇ ਰਿਕਾਰਡ ਡਿਜੀਟਲ ਰੂਪ ਵਿਚ ਮਿਲਣਗੇ। ਇੰਨਾ ਹੀ ਨਹੀਂ, ਭਾਵੇਂ ਤੁਸੀਂ ਕਿਸੇ ਹੋਰ ਸ਼ਹਿਰ ਦੇ ਕਿਸੇ ਹਸਪਤਾਲ ਵਿਚ ਜਾਂਦੇ ਹੋ, ਉੱਥੇ ਵੀ ਵਿਲੱਖਣ ਕਾਰਡ ਰਾਹੀਂ ਡਾਟਾ ਦੇਖਿਆ ਜਾ ਸਕਦਾ ਹੈ। ਇਸ ਨਾਲ ਡਾਕਟਰਾਂ ਨੂੰ ਇਲਾਜ ਕਰਨਾ ਸੌਖਾ ਹੋ ਜਾਵੇਗਾ ਅਤੇ ਬਹੁਤ ਸਾਰੀਆਂ ਨਵੀਆਂ ਰਿਪੋਰਟਾਂ ਜਾਂ ਮੁਢਲੀ ਜਾਂਚ ਆਦਿ ਦੇ ਸਮੇਂ ਅਤੇ ਖਰਚੇ ਦੀ ਬਚਤ ਹੋਵੇਗੀ।

 ਹੋਰ ਵੀ ਪੜ੍ਹੋ: PM ਮੋਦੀ ਨੇ ਸਰਦਾਰਧਾਮ ਭਵਨ ਦਾ ਕੀਤਾ ਉਦਘਾਟਨ, ਸਵਾਮੀ ਵਿਵੇਕਾਨੰਦ ਦਾ ਵੀ ਕੀਤਾ ਜ਼ਿਕਰ

ਕਿਵੇਂ ਦਾਖਲ ਕੀਤੀ ਜਾਏਗੀ ਕਾਰਡ ਵਿਚ ਜਾਣਕਾਰੀ

ਕਾਰਡ ਬਣਨ ਤੋਂ ਬਾਅਦ, ਤੁਹਾਨੂੰ ਪਿਛਲੀਆਂ ਸਾਰੀਆਂ ਰਿਪੋਰਟਾਂ ਨੂੰ ਖੁਦ ਸਕੈਨ ਅਤੇ ਅਪਲੋਡ (Scan and Upload) ਕਰਨਾ ਪਵੇਗਾ। ਪਰ, ਅੱਗੇ ਦੀਆਂ ਸਾਰੀਆਂ ਰਿਪੋਰਟਾਂ ਆਪਣੇ ਆਪ ਅਪਲੋਡ ਹੁੰਦੀਆਂ ਜਾਣਗੀਆਂ।

ਹੋਰ ਵੀ ਪੜ੍ਹੋ: ਸੜਕ ਕਿਨਾਰੇ ਮਿਲਿਆ ਨਵਜੰਮਿਆ ਬੱਚਾ, ਹਸਪਤਾਲ 'ਚ ਇਲਾਜ ਦੌਰਾਨ ਤੋੜਿਆ ਦਮ

ਕੀ ਸਿਹਤ ਡਾਟਾ ਕੋਈ ਵੀ ਵੇਖ ਸਕੇਗਾ?

ਨਹੀਂ, ਕਿਉਂਕਿ ਕਾਰਡ ਵਿਚ ਦਾਖਲ ਕੀਤਾ ਡਾਟਾ (Data) ਉਦੋਂ ਹੀ ਦਿਖਾਈ ਦੇਵੇਗਾ ਜਦੋਂ ਤੁਸੀਂ ਇਸਦਾ OTP ਨੰਬਰ ਦੱਸੋਗੇ। ਓਟੀਪੀ ਨੰਬਰ ਉਦੋਂ ਹੀ ਤਿਆਰ ਕੀਤਾ ਜਾਵੇਗਾ ਜਦੋਂ ਰਜਿਸਟਰਡ ਹਸਪਤਾਲ ਦੇ ਕੰਪਿਊਟਰ ਵਿਚ ਕਾਰਡ ਦਾ 14 ਅੰਕਾਂ ਦਾ ਨੰਬਰ ਦਾਖਲ ਹੋਵੇਗਾ। ਉਸ ਤੋਂ ਬਾਅਦ, ਜਦੋਂ OTP ਭਰਿਆ ਜਾਂਦਾ ਹੈ, ਡੇਟਾ ਸਕ੍ਰੀਨ ਤੇ ਦਿਖਾਈ ਦੇਵੇਗਾ, ਪਰ ਇਸ ਦੀ ਨਾ ਤਾਂ ਨਕਲ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਤਬਦੀਲੀ ਕੀਤੀ ਜਾ ਸਕਦੀ ਹੈ।