ਐਮਜੇ ਅਕਬਰ ਦੇ ਪੱਖ ਵਿਚ ਬੋਲੇ ਕਈ ਨੇਤਾ
# MeToo ਦੇ ਤਹਿਤ ਵਿਦੇਸ਼ ਰਾਜ ਮੰਤਰੀ ਐਮਜੇ ਅਕਬਰ ਦਾ ਨਾਮ ਆਉਣ ਅਤੇ ਵਿਰੋਧੀ ਪੱਖ ਵਲੋਂ ਉਨ੍ਹਾਂ ਦਾ ਅਸਤੀਫ਼ਾ ਮੰਗੇ ਜਾਣ ਤੋਂ ਬਾਅਦ...
ਨਵੀਂ ਦਿੱਲੀ (ਭਾਸ਼ਾ) : # MeToo ਦੇ ਤਹਿਤ ਵਿਦੇਸ਼ ਰਾਜ ਮੰਤਰੀ ਐਮਜੇ ਅਕਬਰ ਦਾ ਨਾਮ ਆਉਣ ਅਤੇ ਵਿਰੋਧੀ ਪੱਖ ਵਲੋਂ ਉਨ੍ਹਾਂ ਦਾ ਅਸਤੀਫ਼ਾ ਮੰਗੇ ਜਾਣ ਤੋਂ ਬਾਅਦ ਕੇਂਦਰੀ ਮੰਤਰੀ ਸਮਰਿਤੀ ਈਰਾਨੀ ਅਤੇ ਸ਼ਿਵਸੈਨਾ ਸੰਸਦ ਸੰਜੇ ਰਾਉਤ ਸਮੇਤ ਕਈ ਨੇਤਾ ਉਨ੍ਹਾਂ ਦੇ ਬਚਾਵ ਵਿਚ ਉਤਰ ਆਏ ਹਨ। ਈਰਾਨੀ ਨੇ ਕਿਹਾ ਕਿ ਉਹ ਕਿਸੇ ਵਲੋਂ ਨਹੀਂ ਬੋਲ ਰਹੀ ਹੈ ਪਰ ਇਸ ਮਾਮਲੇ ਤੋਂ ਜੁੜੇ ਵਿਅਕਤੀ ਨੂੰ ਅਪਣੀ ਗੱਲ ਰੱਖਣੀ ਚਾਹੀਦੀ ਹੈ। ਉਧਰ, ਸੰਜੇ ਰਾਉਤ ਨੇ ਕਿਹਾ ਕਿ 10 ਤੋਂ 20 ਸਾਲ ਦੇ ਬਾਅਦ ਜੋ ਗੱਲ ਸਾਹਮਣੇ ਆ ਰਹੀ ਹੈ, ਉਸ ਵਿਚ ਉਨ੍ਹਾਂ ਦਾ ਬਿਆਨ ਲਿਆ ਜਾਣਾ ਚਾਹੀਦਾ ਹੈ।
ਇਸ ਵਿਚ ਕਿੰਨੇ ਲੋਕ ਕੁਰਬਾਨੀ ਚੜ੍ਹਣਗੇ ਇਸ ਉਤੇ ਕੋਈ ਕੁਝ ਨਹੀਂ ਕਹਿ ਸਕਦਾ। ਭਾਵੇਂ ਰਾਜਨੀਤੀ ਹੋਵੇ ਸਾਹਿਤ ਜਾਂ ਬਾਲੀਵੁਡ ਹੋਵੇ ਭਾਵੇਂ ਪੱਤਰਕਾਰਤਾ, ਜੋ ਵੀ ਹੋ ਰਿਹਾ ਹੈ ਔਰਤਾਂ ਦੀ ਰੱਖਿਆ ਹੋਣੀ ਚਾਹੀਦੀ ਹੈ। ਸਾਡਾ ਧਰਮ ਸਾਡਾ ਸੰਸਕਾਰ ਹੈ। ਐਮਜੇ ਅਕਬਰ ‘ਤੇ ਜੋ ਵੀ ਫ਼ੈਸਲਾ ਲੈਣਾ ਹੈ ਸਰਕਾਰ ਨੇ ਲੈਣਾ ਹੈ। ਆਖਰੀ ਫੈਸਲਾ ਜੋ ਵੀ ਕਰਨਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਰਨਾ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਅਤੇ ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਨੇਤਾ ਰਾਮਦਾਸ ਅਠਾਵਲੇ, ਅਤੇ ਭਾਜਪਾ ਨੇਤਾ ਰੀਤਾ ਬਹੁਗੁਣਾ ਜੋਸ਼ੀ ਨੇ ਵੀ ਐਮਜੇ ਅਕਬਰ ਦਾ ਸਮਰਥਨ ਕੀਤਾ।