ਕਠੂਆ ਦੇ ਆਸਰਾ ਘਰ 'ਚ ਨਾਬਾਲਗਾਂ ਨਾਲ ਯੋਨ ਸ਼ੋਸ਼ਣ ਦਾ ਖੁਲਾਸਾ, ਰਿਹਾਅ ਕਰਵਾਏ 20 ਬੱਚੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਵੱਖ - ਵੱਖ ਹਿੱਸਿਆਂ ਵਿਚ ਚੱਲ ਰਹੇ ਆਸਰਾ ਘਰਾਂ ਵਿਚ ਬੱਚਿਆਂ ਦੇ ਨਾਲ ਯੋਨ ਸ਼ੋਸ਼ਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਨਵਾਂ ਮਾਮਲਾ ਜੰਮੂ - ਕਸ਼ਮੀਰ ਦੇ...

children rescued from illegal orphanage in Kathua

ਕਠੂਆ : ਦੇਸ਼ ਦੇ ਵੱਖ - ਵੱਖ ਹਿੱਸਿਆਂ ਵਿਚ ਚੱਲ ਰਹੇ ਆਸਰਾ ਘਰਾਂ ਵਿਚ ਬੱਚਿਆਂ ਦੇ ਨਾਲ ਯੋਨ ਸ਼ੋਸ਼ਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਨਵਾਂ ਮਾਮਲਾ ਜੰਮੂ - ਕਸ਼ਮੀਰ ਦੇ ਕਠੂਆ ਜਿਲ੍ਹੇ ਤੋਂ ਹੈ। ਇਥੇ ਇਕ ਗ਼ੈਰਕਾਨੂੰਨੀ ਤੌਰ 'ਤੇ ਚੱਲ ਰਹੇ ਹੋਸਟਲ ਵਿਚ ਬੱਚਿਆਂ ਦੇ ਯੌਨ ਸ਼ੋਸ਼ਣ ਦਾ ਖੁਲਾਸਾ ਹੋਇਆ ਹੈ। ਸ਼ਨਿਚਰਵਾਰ ਨੂੰ ਕਠੂਆ ਜਿਲ੍ਹੇ ਵਿਚ ਹੋਏ ਇਸ ਖੁਲਾਸੇ ਤੋਂ ਬਾਅਦ ਪੁਲਿਸ ਨੇ ਇਸ ਬਾਲ ਸੁਧਾਰ ਘਰ ਤੋਂ ਲਗਭੱਗ 20 ਬੱਚਿਆਂ ਨੂੰ ਆਜ਼ਾਦ ਕਰਾਇਆ ਗਿਆ ਹੈ।

ਆਜ਼ਾਦ ਕਰਾਏ ਗਏ ਸਾਰੇ ਬੱਚੇ ਨਾਬਾਲਗ ਹਨ।  ਇਹਨਾਂ ਸਾਰਿਆਂ ਨੂੰ ਕੇਰਲ ਦੇ ਰਹਿਣ ਵਾਲੇ ਇਕ ਵਿਅਕਤੀ ਦੇ ਘਰ ਤੋਂ ਰਿਹਾਅ ਕਰਵਾਇਆ ਗਿਆ ਹੈ। ਇਸ ਗ਼ੈਰਕਾਨੂੰਨੀ ਹੋਸਟਲ ਦੇ ਸੰਚਾਲਕ ਨੇ ਅਪਣੇ ਆਪ ਨੂੰ ਪਠਾਨਕੋਟ ਦੇ ਇਕ ਗਿਰਜਾ ਘਰ ਨਾਲ ਸਬੰਧਤ ਦੱਸਿਆ ਹੈ, ਹਾਲਾਂਕਿ ਗਿਰਜਾ ਘਰ ਨੇ ਉਸ ਦੇ ਇਸ ਦਾਅਵੇ ਨੂੰ ਖਾਰਿਜ ਕਰਦੇ ਹੋਏ ਕੋਈ ਸਬੰਧ ਨਾ ਹੋਣ ਦੀ ਗੱਲ ਕਹੀ ਹੈ।

ਦੱਸ ਦਈਏ ਕਿ ਕੁੱਝ ਮਹੀਨਿਆਂ ਪਹਿਲਾਂ ਹੀ ਕਠੂਆ ਵਿਚ ਗੁੱਜਰ ਬਕਰਵਾਲ ਭਾਈਚਾਰੇ ਦੀ ਨਾਬਾਲਗ ਬੱਚੀ ਦੀ ਗੈਂਗਰੇਪ ਤੋਂ ਬਾਅਦ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਦੇ ਵਿਰੋਧ ਵਿਚ ਦੇਸ਼ਭਰ ਵਿਚ ਪ੍ਰਦਰਸ਼ਨ ਹੋਏ ਸਨ। ਜਾਣਕਾਰੀ ਦੇ ਮੁਤਾਬਕ, ਸ਼ੁਕਰਵਾਰ ਸ਼ਾਮ ਲਗਭੱਗ 5 ਵਜੇ ਕਠੂਆ ਪੁਲਿਸ ਦੀ ਇਕ ਵਿਸ਼ੇਸ਼ ਟੀਮ ਨੇ ਸ਼ਹਿਰ ਦੇ ਬਸ ਸਟੈਂਡ ਕੋਲ ਇਕ ਗ਼ੈਰਕਾਨੂੰਨੀ ਹੋਸਟਲ 'ਤੇ ਛਾਪਾ ਮਾਰਿਆ।

ਇਥੇ ਲਗਭੱਗ 2 ਘੰਟੇ ਤੱਕ ਸਰਚ ਆਪਰੇਸ਼ਨ ਚਲਾਉਣ ਤੋਂ ਬਾਅਦ 20 ਬੱਚਿਆਂ ਨੂੰ ਅਜ਼ਾਦ ਕਰਾਇਆ ਗਿਆ। ਇਸ ਦੌਰਾਨ ਪੁਲਿਸ ਨੇ ਮੌਕੇ 'ਤੇ ਮੌਜੂਦ ਐਂਥਨੀ ਨਾਮ ਦੇ ਵਿਅਕਤੀ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ। ਪੁਲਿਸ ਦੀ ਪੁੱਛਗਿਛ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸਾਰੇ ਬੱਚੇ ਇਸ ਗ਼ੈਰਕਾਨੂੰਨੀ ਹੋਸਟਲ ਵਿਚ ਬੀਤੇ 4 ਸਾਲ ਤੋਂ ਰਹਿ ਰਹੇ ਸਨ ਅਤੇ ਇਨ੍ਹਾਂ ਨੂੰ ਇਥੇ ਮੁਫਤ ਵਿਚ ਸਾਰੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਸਨ।