ਮੌਲਾਨਾ ਸਲਮਾਨ ਨਦਵੀ ਵਿਦਿਆਰਥੀਆਂ ਦੇ ਗੁੱਸੇ ਦਾ ਹੋਏ ਸ਼ਿਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੌਲਾਨਾ ਸਲਮਾਨ ਨਦਵੀ ਨੇ ਨਦਵਾ ਕਾਲਜ ਦੇ ਪ੍ਰਿੰਸੀਪਲ ਮੌਲਾਨਾ ਰਾਬੇ ਹਸਨ ਨਦਵੀ ਦੇ ਬਾਰੇ ਵਿਚ ਕੁੱਝ ਬਿਆਨਬਾਜ਼ੀ ਕੀਤੀ ਸੀ

aimplb former member maulana salman nadwi

ਲਖਨਊ- ਲਖਨਊ ਦੇ ਨਦਵਾ ਕਾਲਜ ਵਿਚ ਮੁਸਲਿਮ ਪਰਸਨਲ ਲਾਅ ਬੋਰਡ ਦੇ ਸਾਬਕਾ ਮੈਂਬਰ ਮੌਲਾਨਾ ਸਲਮਾਨ ਨਦਵੀ ਵਿਦਿਆਰਥੀਆਂ ਦੇ ਗੁੱਸੇ ਦਾ ਸ਼ਿਕਾਰ ਹੋ ਗਏ। ਇਸ ਤੋਂ ਬਾਅਦ ਮੌਲਾਨਾ ਦੇ ਸਮਰਥਕ ਵੀ ਮੌਕੇ 'ਤੇ ਪਹੁੰਚ ਗਏ ਜਿਸ ਨਾਲ ਕਾਲਜ ਵਿਚ ਕਾਫ਼ੀ ਦੇਰ ਤੱਕ ਹੰਗਾਮਾ ਚੱਲਦਾ ਰਿਹਾ। ਬਾਅਦ ਵਿਚ ਕਿਸੇ ਤਰ੍ਹਾਂ ਮਾਮਲਾ ਸ਼ਾਂਤ ਹੋ ਗਿਆ। ਜਿਸ ਤੋਂ ਬਾਅਦ ਮੌਲਾਨਾ ਸਲਮਾਨ ਨਦਵੀ ਲਖਨਊ ਤੋਂ ਰਾਏਬਰੇਲੀ ਲਈ ਨਿਕਲ ਗਏ।

ਮੌਲਾਨਾ ਸਲਮਾਨ ਨਦਵੀ ਨੇ ਨਦਵਾ ਕਾਲਜ ਦੇ ਪ੍ਰਿੰਸੀਪਲ ਮੌਲਾਨਾ ਰਾਬੇ ਹਸਨ ਨਦਵੀ ਦੇ ਬਾਰੇ ਵਿਚ ਕੁੱਝ ਬਿਆਨਬਾਜ਼ੀ ਕੀਤੀ ਸੀ। ਮੌਲਾਨਾ ਸਲਮਾਨ ਰਿਦਵੀ ਨਦਵਾ ਕਾਲਜ ਵਿਚ ਪ੍ਰੋਫੈਸਰ ਹੈ ਅਤੇ ਉਹ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਕਾਲਜ ਪਹੁੰਚੇ ਸਨ। ਇਸ ਤੋਂ ਬਾਅਦ ਕਾਲਜ ਵਿਦਿਆਥੀਆਂ ਅਤੇ ਮੌਲਾਨਾ ਰਾਬੇ ਹਸਨ ਨਦਵੀ ਦੇ ਸਮਰਥਕਾਂ ਦੁਆਰਾ ਮੌਲਾਨਾ ਨਦਵੀ ਦਾ ਵਿਰੋਧ ਕੀਤਾ ਗਿਆ।

ਇਸ ਦੌਰਾਨ ਮੌਲਾਨਾ ਨਦਵੀ ਦੇ ਨਾਲ ਧੱਕਾ ਮੁੱਕੀ ਵੀ ਹੋਈ। ਹੰਗਾਮੇ ਦੀ ਖਬਰ ਮਿਲਣ ਤੇ ਮੌਲਾਨਾ ਸਲਮਾਨ ਨਦਵੀ ਦੇ ਸਮਰਥਕ ਵੀ ਮੌਕੇ ਤੇ ਪਹੁੰਚ ਗਏ। ਜਿਸ ਤੋਂ ਦੋਨਾਂ ਪੱਖਂ ਵਿਚ ਝੜਪ ਹੋ ਗਈ। ਹਾਲਾਂਕਿ ਸਲਮਾਨ ਨਦਵੀ ਨੇ ਇਹ ਸਾਫ਼ ਕੀਤਾ ਹੈ ਕਿ ਉਹਨਾਂ ਨੇ ਮੌਲਾਨਾ ਰਾਬੇ ਹਸਨ ਨਦਵੀ ਦੇ ਖਿਲਾਫ਼ ਕੋਈ ਬਿਆਨ ਨਹੀਂ ਦਿੱਤਾ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੌਲਾਨਾ ਸਲਮਾਨ ਨਦਵੀ ਨੇ ਅਯੋਧਿਆ ਮਾਮਲੇ ਵਿਚ ਵਿਚੋਲਗੀ ਦੀ ਗੱਲ ਕਹੀ ਸੀ

ਅਤੇ ਮੁਸਲਮਾਨਾਂ ਨੂੰ ਅਯੋਧਿਆ ਦੇ ਵਿਵਾਦਿਤ ਸਥਲ ਤੇ ਅਪਣਾ ਦਾਅਵਾ ਛੱਡ ਦੇਣਾ ਚਾਹੀਦਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿਰੋਧ ਵਿਚ ਨਦਵਾ ਕਾਲਜ ਵਿਚ ਮੌਲਾਨਾ ਸਲਮਾਨ ਨਦਵੀ ਦੇ ਕਾਲਜ ਵਿਚ ਵਿਰੋਧ ਹੋਇਆ। ਹੰਗਾਮਾ ਕਰ ਰਹੇ ਲੋਕਾਂ ਨੇ ਮੌਲਾਨਾ ਸਲਮਾਨ ਨਦਵੀ ਨੂੰ ਕਲਾਸ ਵਿਚ ਜਾਣ ਹੀਂ ਦਿੱਤਾ ਇਸ ਤੋਂ ਬਾਅਦ ਗੱਲਬਾਤ ਦੌਰਾਨ ਮਾਮਲਾ ਸ਼ਾਂਤ ਹੋ ਗਿਆ।  
 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ