ਸੁਪਰੀਮ ਕੋਰਟ ਵੱਲੋਂ ਬਾਬਰੀ ਮਸਜਿਦ ਮਾਮਲੇ ‘ਚ 9 ਮਹੀਨੇ ਅੰਦਰ ਫੈਸਲਾ ਸੁਣਾਉਣ ਦਾ ਆਦੇਸ਼ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਨੇ ਬਾਬਰੀ ਮਸਜਿਦ ਨੂੰ ਢਾਹੁਣ ਦੇ ਮਾਮਲੇ ਦੀ ਸੁਣਵਾਈ ਕਰ ਰਹੇ ਸੀਬੀਆਈ ਦੇ ਖ਼ਾਸ ਜੱਜ ਐਸ ਕੇ ਯਾਦਵ ਦੇ ਕਾਰਜਕਾਲ ਨੂੰ ਵਧਾ ਦਿੱਤਾ ਹੈ।

Supreme Court on babri masjid

ਨਵੀਂ ਦਿੱਲੀ:  ਸੁਪਰੀਮ ਕੋਰਟ ਨੇ ਬਾਬਰੀ ਮਸਜਿਦ ਨੂੰ ਢਾਹੁਣ ਦੇ ਮਾਮਲੇ ਦੀ ਸੁਣਵਾਈ ਕਰ ਰਹੇ ਸੀਬੀਆਈ ਦੇ ਖ਼ਾਸ ਜੱਜ ਐਸ ਕੇ ਯਾਦਵ ਦੇ ਕਾਰਜਕਾਲ ਨੂੰ ਵਧਾ ਦਿੱਤਾ ਹੈ। ਸੁਪਰੀਮ ਕੋਰਟ ਨੇ ਐਸ ਕੇ ਯਾਦਵ ਨੂੰ 9 ਮਹੀਨਿਆਂ ਦੇ ਅੰਦਰ ਮਾਮਲੇ ‘ਤੇ ਫ਼ੈਸਲਾ ਸੁਣਾਉਣ ਦਾ ਆਦੇਸ਼ ਦਿੱਤਾ ਹੈ। ਇਸ ਮਾਮਲੇ ‘ਤੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ।

ਸੀਬੀਆਈ ਦੇ ਖ਼ਾਸ ਜੱਜ ਐਸ ਕੇ ਯਾਦਵ 30 ਸਤੰਬਰ ਨੂੰ ਸੇਵਾ ਮੁਕਤ ਹੋਣ ਵਾਲੇ ਹਨ, ਪਿਛਲੀ ਸੁਣਵਾਈ ਦੌਰਾਨ ਉਹਨਾਂ ਨੇ ਕੋਰਟ ਨੂੰ ਦੱਸਿਆ ਸੀ ਕਿ ਇਸ ਮਾਮਲੇ ਨੂੰ ਹੱਲ ਹੋਣ ਵਿਚ ਛੇ ਮਹੀਨੇ ਦਾ ਸਮਾਂ ਲੱਗੇਗਾ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਤੋਂ ਜਵਾਬ ਮੰਗਿਆ ਸੀ ਕਿ ਮਾਮਲੇ ਵਿਚ ਫੈਸਲਾ ਦਿੱਤੇ ਜਾਣ ਤੱਕ ਖ਼ਾਸ ਜੱਜ ਦੇ ਕਾਰਜਕਾਲ ਨੂੰ ਕਿਸ ਤਰ੍ਹਾਂ ਵਧਾਇਆ ਜਾ ਸਕਦਾ ਹੈ।

ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਹ ਬਹੁਤ ਜ਼ਰੂਰੀ ਹੈ ਕਿ ਸੀਬੀਆਈ ਜੱਜ ਐਸਕੇ ਯਾਦਵ ਮਾਮਲੇ ਦੀ ਸੁਣਵਾਈ ਪੂਰੀ ਕਰ ਫੈਸਲਾ ਸੁਣਾਉਣ। ਦੱਸ ਦਈਏ ਕਿ ਬਾਬਰੀ ਮਸਜਿਦ ਨੂੰ ਢਾਹਉਣ ਦੇ ਮਾਮਲੇ ਵਿਚ ਲਖਨਊ ਦੀ ਹੇਠਲੀ ਅਦਾਲਤ ਵਿਚ ਲਾਲ ਕ੍ਰਿਸ਼ਣ ਅਡਵਾਣੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ ਅਤੇ ਵਿਨੈ ਕਟਿਆਰ ਵਰਗੇ ਭਾਜਪਾ ਦੇ ਸੀਨੀਅਰ ਆਗੂਆਂ ਵਿਰੁੱਧ ਮੁਕੱਦਮਾ ਚੱਲ ਰਿਹਾ ਹੈ।

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ