ਮਾਨਹਾਨੀ ਦੇ ਦੋ ਮਾਮਲਿਆਂ ਵਿਚ ਅੱਜ ਫਿਰ ਕੋਰਟ ਵਿਚ ਪੇਸ਼ ਹੋਣਗੇ ਰਾਹੁਲ ਗਾਂਧੀ
ਅੱਜ ਜਿਹੜੇ ਮਾਮਲਿਆਂ ਵਿਚ ਰਾਹੁਲ ਗਾਂਧੀ ਦੀ ਪੇਸ਼ੀ ਹੋਣੀ ਹੈ, ਉਨ੍ਹਾਂ ਵਿੱਚੋਂ ਪਹਿਲਾ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ‘ਕਤਲ ਦਾ ਮੁਲਜ਼ਮ’ ਦੱਸਣ ਨਾਲ ਜੁੜੇ ਹਨ
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅੱਜ ਅਹਿਮਦਾਬਾਦ ਦੀਆਂ ਅਦਾਲਤਾਂ ਵਿਚ ਪੇਸ਼ੀ ਹੋਣੀ ਹੈ। ਕੱਲ੍ਹ ਉਹਨਾਂ ਦੀ ਪੇਸ਼ੀ ਸੂਤ ਦੀ ਅਦਾਲਤ ਵਿਚ ਸੀ। ਦੱਸ ਦਈਏ ਕਿ ਇਸੇ ਵਰ੍ਹੇ ਲੋਕ ਸਭਾ ਦੀ ਚੋਣ–ਮੁਹਿੰਮ ਦੌਰਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਪਨਾਮ ‘ਮੋਦੀ’ ਬਾਰੇ ਇੱਕ ਵਿਵਾਦਾਂ ਭਰਿਆ ਬਿਆਨ ਦਿੱਤਾ ਸੀ। ਉਸੇ ਮਾਮਲੇ ਦੀ ਸੁਣਵਾਈ ਕੱਲ੍ਹ ਸੂਰਤ ਦੀ ਅਦਾਲਤ ਵਿਚ ਹੋਈ ਸੀ।
ਕਾਂਗਰਸ ਵਿਚ ਜਾਰੀ ਅੰਦਰੂਨੀ ਕਲੇਸ਼ ਦੌਰਾਨ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਿਦੇਸ਼ ਤੋਂ ਭਾਰਤ ਆਏ ਤੇ ਸੂਰਤ ਦੀ ਸੈਸ਼ਨਜ਼ ਅਦਾਲਤ ਵਿਚ ਪੇਸ਼ ਹੋਏ ਪਰ ਉਹਨਾਂ ਨੂੰ ਇਸ ਮਾਨਹਾਨੀ ਮਾਮਲੇ ਦੌਰਾਨ ਪੇਸ਼ ਹੋਣ ਵਿਚ ਛੋਟ ਦਿੱਤੀ ਗਈ ਸੀ। ਇਸ ਮਾਮਲੇ ਵਿਚ ਸੂਰਤ ਦੀ ਅਦਾਲਤ ਵਿਚ ਪੇਸ਼ ਹੋ ਕੇ ਰਾਹੁਲ ਗਾਂਧੀ ਨੇ ਖ਼ੁਦ ਨੂੰ ਨਿਰਦੋਸ਼ ਕਰਾਰ ਦਿੱਤਾ ਸੀ। ਇਨ੍ਹਾਂ ਮਾਮਲਿਆਂ ਵਿਚ ਪੇਸ਼ੀ ਲਈ ਰਾਹੁਲ ਗਾਂਧੀ ਕੱਲ੍ਹ ਤੋਂ ਹੀ ਅਹਿਮਦਾਬਾਦ ’ਚ ਹਨ।
ਅੱਜ ਜਿਹੜੇ ਮਾਮਲਿਆਂ ਵਿਚ ਰਾਹੁਲ ਗਾਂਧੀ ਦੀ ਪੇਸ਼ੀ ਹੋਣੀ ਹੈ, ਉਨ੍ਹਾਂ ਵਿੱਚੋਂ ਪਹਿਲਾ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ‘ਕਤਲ ਦਾ ਮੁਲਜ਼ਮ’ ਦੱਸਣ ਨਾਲ ਜੁੜਿਆ ਹੋਇਆ ਹੈ। ਰਾਹੁਲ ਗਾਂਧੀ ਨੇ ਗੁਜਰਾਤ ਵਿਚ ਇੱਕ ਚੋਣ ਰੈਲੀ ਦੌਰਾਨ ਅਮਿਤ ਸ਼ਾਹ ਉੱਤੇ ਇਹ ਦੋਸ਼ ਲਗਾਏ ਸਨ। ਉਸ ਤੋਂ ਬਾਅਦ ਉਨ੍ਹਾਂ ਵਿਰੁੱਧ ਭਾਜਪਾ ਕੌਂਸਲਰ ਕ੍ਰਿਸ਼ਨਵਦਨ ਬ੍ਰਹਮਭੱਟ ਨੇ ਮਾਨਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ। ਇਸ ਮਾਮਲੇ ’ਚ ਅਹਿਮਦਾਦ ਦੇ ਮੈਜਿਸਟ੍ਰੇਟ ਦੀ ਅਦਾਲਤ ਨੇ ਰਾਹੁਲ ਗਾਂਧੀ ਨੂੰ ਸੰਮਨ ਜਾਰੀ ਕੀਤਾ ਸੀ।
ਜ਼ਿਕਰਯੋਗ ਹੈ ਕਿ ਸੋਹਰਾਬੁੱਦੀਨ ਸ਼ੇਖ਼ ਮੁਕਾਬਲੇ ਦੇ ਮਾਮਲੇ ਵਿਚ ਅਮਿਤ ਸ਼ਾਹ ਸਾਲ 2015 ਦੌਰਾਨ ਹੀ ਬਰੀ ਹੋ ਚੁੱਕੇ ਹਨ ਦੂਜਾ ਮਾਮਲਾ ਅਹਿਮਦਾਬਾਦ ਜ਼ਿਲ੍ਹਾ ਸਹਿਕਾਰੀ (ADC) ਬੈਂਕ ਨਾਲ ਜੁੜਿਆ ਹੋਇਆ ਹੈ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਸੀ ਕਿ ਨੋਟਬੰਦੀ ਵੇਲੇ ਏਡੀਸੀ ਬੈਂਕ ਵਿਚ ਪੰਜ ਦਿਨਾਂ ’ਚ 750 ਕਰੋੜ ਰੁਪਏ ਬਦਲੇ ਗਏ ਸਨ। ਅਮਿਤ ਸ਼ਾਹ ਇਸ ਬੈਂਕ ਦੇ ਡਾਇਰੈਕਟਰ ਹਨ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਸੀ ਕਿ ਇਸ ਵਚ ਅਮਿਤ ਸ਼ਾਹ ਦੀ ਸ਼ਮੂਲੀਅਤ ਹੈ। ਇਸ ਤੋਂ ਬਾਅਦ ਬੈਂਕ ਦੇ ਚੇਅਰਮੈਨ ਨੇ ਰਾਹੁਲ ਗਾਂਧੀ ਵਿਰੁੱਧ ਮਾਨਹਾਨੀ ਦਾ ਕੇਸ ਦਾਇਰ ਕੀਤਾ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ