ਦੇਸ਼ ਦੀ ਰਾਖੀ ਕਰਦਿਆਂ 4 ਸਿੱਖ ਲਾਈਟ ਇਨਫੈਂਟਰੀ ਦੇ ਜਵਾਨਾਂ ਸਣੇ 5 ਫ਼ੌਜੀ ਜਵਾਨ ਸ਼ਹੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਹੀਦ ਹੋਣ ਵਾਲੇ 5 ਫੌਜੀਆਂ ਵਿਚੋਂ 3 ਜਵਾਨ ਪੰਜਾਬ ਅਤੇ 2 ਜਵਾਨ ਉੱਤਰ ਪ੍ਰਦੇਸ਼ ਤੇ ਕੇਰਲਾ ਨਾਲ ਸਬੰਧਿਤ ਸਨ।

5 Army soldiers martyred

 

ਜੰਮੂ: ਜੰਮੂ-ਕਸ਼ਮੀਰ ਦੇ ਪੁੰਛ (Poonch) ਜ਼ਿਲ੍ਹੇ 'ਚ ਅਤਿਵਾਦ ਵਿਰੋਧੀ ਮੁਹਿੰਮ 'ਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਕਾਰ ਸੋਮਵਾਰ ਨੂੰ  ਮੁਕਾਬਲਾ (Encounter) ਹੋਇਆ। ਇਸ ਵਿਚ ਜੂਨੀਅਰ ਕਮਿਸ਼ਨਡ ਅਫ਼ਸਰ (JCO) ਸਮੇਤ ਫੌਜ ਦੇ ਪੰਜ ਜਵਾਨ ਸ਼ਹੀਦ ਹੋ ਗਏ। ਰੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲਣ ਤੋਂ ਬਾਅਦ ਸੁਰੰਕੋਟ ਦੇ ਇੱਕ ਪਿੰਡ ਵਿਚ ਸਵੇਰੇ ਤੜਕਸਾਰ ਇਹ ਕਾਰਵਾਈ ਸ਼ੁਰੂ ਕੀਤੀ ਗਈ। ਜਦੋਂ ਅਤਿਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕੀਤੀ ਤਾਂ ਇੱਕ ਜੇਸੀਓ ਅਤੇ ਚਾਰ ਹੋਰ ਜਵਾਨ (5 Army Soldiers killed) ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਦੀ ਬਾਅਦ ਵਿਚ ਮੌਤ ਹੋ ਗਈ।

ਹੋਰ ਪੜ੍ਹੋ: ਕੇਂਦਰ ਨੂੰ ਨਾ ਕਿਸਾਨਾਂ ਦੀ ਪਰਵਾਹ ਹੈ, ਨਾ ਹੀ ਭਾਜਪਾ ਵਰਕਰਾਂ ਦੀ- ਰਾਹੁਲ ਗਾਂਧੀ

ਜੰਮੂ-ਕਸ਼ਮੀਰ ਦੇ ਪੁੰਛ ਵਿਚ ਪੰਜ ਜਵਾਨ ਸ਼ਹੀਦ ਹੋਏ ਹਨ, ਜਿਨ੍ਹਾਂ ਵਿਚ 3 ਜਵਾਨ ਪੰਜਾਬ ਤੋਂ ਸਨ ਅਤੇ 2 ਜਵਾਨ ਉੱਤਰ ਪ੍ਰਦੇਸ਼ ਅਤੇ ਕੇਰਲਾ ਨਾਲ ਸਬੰਧਿਤ ਸਨ। ਇਨ੍ਹਾਂ ਵਿਚ ਨੂਰਪੁਰ ਬੇਦੀ ਬਲਾਕ ਦੇ ਪਿੰਡ ਪੰਚਰੰਡਾ ਦਾ ਸੈਨਿਕ ਨੋਜਵਾਨ ਗੱਜਣ ਸਿੰਘ (Gajjan Singh) 23 ਸਿੱਖ ਰੈਜੀਮੈਂਟ ਵਿਚ ਭਰਤੀ ਹੋਇਆ ਸੀ ਅਤੇ ਅੱਜ-ਕੱਲ੍ਹ 16 ਆਰ ਆਰ ਰੈਜੀਮੈਂਟ ਵਿਚ ਪੁੰਛ ਵਿਖੇ ਤਾਇਨਾਤ ਸੀ। ਸੈਨਿਕ ਨੋਜਵਾਨ ਦੀ ਮ੍ਰਿਤਕ ਦੇਹ 12 ਅਕਤੂਬਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਪੰਚਰੰਡਾ (ਨੂਰਪੁਰ ਬੇਦੀ) ਵਿਖੇ ਪਹੁੰਚਾਈ ਜਾਵੇਗੀ।

ਹੋਰ ਪੜ੍ਹੋ: IBPS ਨੇ ਕਲਰਕ ਦੇ 7855 ਅਹੁਦਿਆਂ ’ਤੇ ਕੱਢੀ ਭਰਤੀ, 27 ਅਕਤੂਬਰ 2021 ਤੱਕ ਕਰ ਸਕਦੇ ਅਪਲਾਈ

ਹਮਲੇ ਵਿਚ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਫੋਜੀ ਮਨਦੀਪ ਸਿੰਘ (Mandeep Singh) ਵੀ ਸ਼ਹੀਦ ਹੋਣ ਵਾਲੇ 5 ਫੌਜੀਆਂ ਵਿਚੋਂ ਇੱਕ ਹਨ। ਉਨ੍ਹਾਂ ਦੇ 2 ਬੇਟੇ ਹਨ, ਜਿਨ੍ਹਾਂ ਵਿਚੋਂ ਇੱਕ ਦੀ ਉਮਰ ਕਰੀਬ 3 ਸਾਲ ਅਤੇ ਦੂਸਰੇ ਬੇਟੇ ਦੀ ਉਮਰ ਕਰੀਬ 1 ਮਹੀਨੇ ਦੀ ਹੈ। ਉਹ 10 ਸਾਲ ਪਹਿਲਾਂ ਫੌਜ ਵਿਚ ਭਰਤੀ ਹੋਏ ਸਨ। ਫੋਜੀ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਕੱਲ੍ਹ ਉਨ੍ਹਾਂ ਦੇ ਘਰ ਲਿਆਂਦੀ ਜਾਵੇਗੀ।

ਹੋਰ ਪੜ੍ਹੋ: ਬਿਜਲੀ ਸੰਕਟ ਲਈ ਚੰਨੀ ਅਤੇ ਮੋਦੀ ਸਰਕਾਰਾਂ ਬਰਾਬਰ ਜ਼ਿੰਮੇਵਾਰ : ਅਮਨ ਅਰੋੜਾ

ਇਸ ਦੇ ਨਾਲ ਹੀ 3 ਹੋਰ ਜਵਾਨ- ਪੰਜਾਬ ਦੇ ਨਾਇਬ ਸੂਬੇਦਾਰ ਜਸਵਿੰਦਰ ਸਿੰਘ (Jaswinder Singh), ਸਿਪਾਹੀ ਸਾਰਜ ਸਿੰਘ (Saraj Singh), ਸ਼ਾਹਜਹਾਂਪੁਰ, ਉੱਤਰ ਪ੍ਰਦੇਸ਼ ਅਤੇ ਸਿਪਾਹੀ ਵੈਸਾਖ ਐਚ (Vaisakh .H), ਵਾਸੀ ਕੇਰਲਾ ਵੀ ਪੂੰਛ ਵਿਚ ਹੋਏ ਅਤਿਵਾਦੀ ਹਮਲੇ ਵਿਚ ਸ਼ਹੀਦ ਹੋ ਗਏ।

ਹੋਰ ਪੜ੍ਹੋ: ਕੋਲਾ ਸੰਕਟ: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੱਦੀ ਬੈਠਕ, ਬਿਜਲੀ ਅਤੇ ਕੋਲਾ ਮੰਤਰੀ ਵੀ ਹੋਏ ਸ਼ਾਮਲ