ਹਿੰਦ-ਪ੍ਰਸ਼ਾਂਤ ਖੇਤਰਾਂ 'ਚ ਉਭਰ ਰਹੇ ਖਤਰਿਆਂ ਪ੍ਰਤੀ ਭਾਰਤ ਸੁਚੇਤ : ਹਵਾਈਸੈਨਾ ਚੀਫ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਵਾਈ ਸੈਨਾ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਕਿਸੇ ਤਰ੍ਹਾਂ ਦੀ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ।

IAF, B S Dhanoa

ਨਵੀਂ ਦਿੱਲੀ , ( ਪੀਟੀਆਈ ) : ਹਵਾਈਸੈਨਾ ਪ੍ਰਮੁਖ ਏਅਰ ਚੀਫ ਮਾਰਸ਼ਲ ਬੀਐਸ ਧਨੋਆ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਹਿੰਦ-ਪ੍ਰਸ਼ਾਂਤ ਮਹਾਂਸਾਗਰ ਖੇਤਰ ਵਿਚ ਉਭਰਦੇ ਖਤਰਿਆਂ ਪ੍ਰਤੀ ਸੁਚੇਤ ਹੈ। ਉਨ੍ਹਾਂ ਕਿਹਾ ਕਿ ਹਵਾਈ ਸੈਨਾ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਕਿਸੇ ਤਰ੍ਹਾਂ ਦੀ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ। ਭਾਰਤ ਦੇ ਗੁਆਂਢ ਵਿਚ ਨਵੇਂ ਹਥਿਆਰਾਂ ਅਤੇ ਉਪਕਰਣਾਂ ਨੂੰ ਸ਼ਾਮਲ ਕੀਤੇ ਜਾਣ ਅਤੇ ਆਧੁਨਿਕੀਕਰਨ ਦੀ ਰਫਤਾਰ ਚਿੰਤਾ ਦਾ ਕਾਰਨ ਹੈ। ਉਨ੍ਹਾਂ ਕਿਹਾ ਕਿ ਭਾਰਤ ਕਈ ਅਣਸੁਲਝੇ ਖੇਤਰੀ ਵਿਵਾਦਾਂ,

ਪ੍ਰਾਯੋਜਿਤ ਰਾਜ ਅਤੇ ਵਿਦੇਸ਼ੀ ਤੱਤਾਂ ਤੋਂ ਪੈਦਾ ਹੋਈਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਪਰ ਹਵਾਈ ਸੈਨਾ ਇਨ੍ਹਾਂ ਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਸਾਹਮਣਾ ਕਰਨ ਵਿਚ ਸਮਰੱਥ ਹੈ ਤੇ ਇਸ ਦਿਸ਼ਾ ਵਿਚ ਅੱਗੇ ਵਧ ਰਿਹਾ ਹੈ। ਜੰਮੂ-ਕਸ਼ਮੀਰ ਵਿਖੇ ਨਿਯੰਤਰਣ ਰੇਖਾ ਦੇ ਪਾਰ ਅਤਿਵਾਦੀ ਸਿਖਲਾਈ ਕੈਂਪਾਂ ਨੂੰ ਬਰਬਾਦ ਕਰਨ ਵਿਚ ਹਵਾਈ ਸੈਨਾ ਦੀ ਭੂਮਿਕਾ ਸਬੰਧੀ ਉਨ੍ਹਾਂ ਕਿਹਾ ਕਿ ਹਵਾਈਸੈਨਾ ਸਰਹੱਦ ਪਾਰ ਤੋਂ ਪੈਦਾ ਖ਼ਤਰਿਆਂ ਦਾ ਸਾਹਮਣਾ ਕਰ ਸਕਦੀ ਹੈ ਫਿਰ ਇਹ ਖਤਰੇ ਚਾਹੇ ਉਪ-ਪੰਰਪਰਾਗਤ ਖੇਤਰ ਦੇ ਹੋਣ ਜਾਂ ਹੋਰਨਾਂ ਖੇਤਰਾਂ ਦੇ।

ਧਨੋਆ ਨੇ ਕਿਹਾ ਕਿ ਸਾਡੇ ਕੋਲ ਦੁਨੀਆਂ ਵਿਚ ਸੀ-17 ਦਾ ਦੂਜਾ ਸੱਭ ਤੋਂ ਵੱਡਾ ਜਹਾਜ਼ ਹੈ। ਹਵਾਈ ਸੈਨਾ ਕੋਲ ਕੁਲ 10 ਸੀ-17 ਗਲੋਬਮਾਸਟਰਸ ਜਹਾਜ ਹਨ, ਜਿਨ੍ਹਾਂ ਦੀ ਵਰਤੋਂ ਉਹ ਹਵਾਈ ਮਿਸ਼ਨਾਂ, ਫ਼ੌਜੀਆਂ ਅਤੇ ਲੰਮੀ ਦੂਰੀ ਦੇ ਮਿਸ਼ਨਾਂ ਲਈ ਸਮਾਨ ਲਿਜਾਣ ਲਈ ਹੁੰਦਾ ਹੈ। ਅਮਰੀਕਾ ਹਿੰਦ-ਪ੍ਰਸ਼ਾਂਤ ਮਹਾਂਸਾਗਰ ਖੇਤਰ ਵਿਚ ਭਾਰਤ ਦੀ ਸੱਭ ਤੋਂ ਵੱਡੀ ਭੂਮਿਕਾ ਲਈ ਕੋਸ਼ਿਸ਼ਾਂ ਕਰ ਰਿਹਾ ਹੈ ਅਤੇ ਇਸ ਨੂੰ ਕਈ ਦੇਸ਼ਾਂ ਵੱਲੋਂ ਚੀਨ ਦੇ ਵੱਧਦੇ ਪ੍ਰਭਾਵ ਤੇ ਲਗਾਮ ਲਗਾਉਣ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ।

ਧਨੋਆ ਨੇ ਕਿਹਾ ਕਿ ਪੱਛਮ ਤੋਂ  ਪੂਰਬ ਤੱਕ ਗਲੋਬਲ ਵਿਤੀ ਪਾਵਰ ਦੇ ਕੇਂਦਰ ਵਿਚ ਬਦਲਾਅ ਨੇ ਏਸ਼ੀਆ ਪ੍ਰਸ਼ਾਂਤ ਮਹਾਂਸਾਗਰ ਖੇਤਰ ਵਿਚ ਸ਼ਾਂਤੀ ਦੇ ਢਾਂਚੇ ਵਿਚ ਕਈ ਚੁਣੌਤੀਆਂ ਪੈਦਾ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਪੱਖ ਤੋਂ ਲੜਾਕੂ ਜਹਾਜ਼ਾਂ ਦੀ ਗਿਣਤੀ ਨੂੰ ਵਧਾਉਣਾ ਉਨ੍ਹਾਂ ਦਾ ਮੁਖ ਟੀਚਾ ਹੈ। ਇਸ ਨੂੰ ਹਾਸਲ ਕਰਨ ਲਈ ਹਵਾਈ ਸੈਨਾ ਨਵੇਂ ਜਹਾਜ਼ਾਂ ਨੂੰ ਸ਼ਾਮਲ ਕਰਨ ਅਤੇ ਮੌਜੂਦਾ ਜਹਾਜ਼ਾਂ ਦਾ ਵਿਕਾਸ ਕਰਨ ਤੇ ਜ਼ੋਰ ਦੇ ਰਹੀ ਹੈ।

ਇਸ ਦੀ ਲਈ ਮਿਗ-29, ਜਗੁਆਰ ਅਤੇ ਮਿਰਾਜ 2000 ਜਹਾਜ਼ਾਂ ਨੂੰ ਲੜੀਬੱਧ ਤਰੀਕੇ ਨਾਲ ਵਿਕਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਹਲਕੇ ਲੜਾਕੂ ਜਹਾਜ਼ਾਂ ਅਤੇ 36 ਰਾਫੇਲ ਜਹਾਜ਼ਾਂ ਨੂੰ ਵੀ ਸ਼ਾਮਲ ਕਰਨ ਦੀ ਯੋਜਨਾ ਬਾਰੇ ਗੱਲ ਕੀਤੀ। ਹਵਾਈ ਸੈਨਾ 114 ਲੜਾਕੂ ਜਹਾਜਾਂ ਨੂੰ ਖਰੀਦਣ ਦੀ ਪ੍ਰਕਿਰਿਆ ਨੂੰ ਪਹਿਲਾਂ ਹੀ ਸ਼ੁਰੂ ਕਰ ਚੁੱਕੀ ਹੈ।