ਹੁਣ ਅਲੀਗੜ੍ਹ, ਆਜਮਗੜ੍ਹ, ਮੁਜ਼ੱਫਰਨਗਰ ਅਤੇ ਆਗਰਾ ਦਾ ਨਾਮ ਬਦਲਣ ਦੀ ਤਿਆਰੀ 'ਚ ਯੋਗੀ ਸਰਕਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਲਾਹਾਬਾਦ ਅਤੇ ਫੈਜਾਬਾਦ ਦਾ ਨਾਮ ਬਦਲਨ ਤੋਂ ਬਾਅਦ ਹੁਣ ਪ੍ਰਦੇਸ਼ ਸਰਕਾਰ ਆਜਮਗੜ, ਕਾਨਪੁਰ ਅਤੇ ਅਲੀਗੜ੍ਹ ਦੇ ਨਾਮ ਬਦਲ ਸਕਦੀ ਹੈ। ਇਸ ਸੰਬੰਧ ਵਿਚ ਮਾਲ ਵਿਭਾਗ ਨੇ ...

Yogi Adityanath

ਲਖਨਊ (ਭਾਸ਼ਾ) :- ਇਲਾਹਾਬਾਦ ਅਤੇ ਫੈਜਾਬਾਦ ਦਾ ਨਾਮ ਬਦਲਨ ਤੋਂ ਬਾਅਦ ਹੁਣ ਪ੍ਰਦੇਸ਼ ਸਰਕਾਰ ਆਜਮਗੜ, ਕਾਨਪੁਰ ਅਤੇ ਅਲੀਗੜ੍ਹ ਦੇ ਨਾਮ ਬਦਲ ਸਕਦੀ ਹੈ। ਇਸ ਸੰਬੰਧ ਵਿਚ ਮਾਲ ਵਿਭਾਗ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅਧਿਕਾਰੀ ਇਸ ਸੰਬੰਧ ਵਿਚ ਅਜੇ ਕੁੱਝ ਕਹਿਣ ਨੂੰ ਤਿਆਰ ਨਹੀਂ ਹਨ ਪਰ ਸੂਤਰਾਂ ਦਾ ਦਾਅਵਾ ਹੈ ਕਿ ਛੇਤੀ ਹੀ ਇਸ ਤਰ੍ਹਾਂ ਦੇ ਕੈਬੀਨਟ ਪ੍ਰਸਤਾਵ ਨੂੰ ਮਨਜ਼ੂਰੀ ਦੇ ਕੇ ਨਾਮ ਬਦਲੇ ਜਾ ਸਕਦੇ ਹਨ। 

ਅਲੀਗੜ੍ਹ ਹੋ ਸਕਦਾ ਹੈ ਹਰਿਗੜ੍ਹ - ਅਲੀਗੜ੍ਹ ਦਾ ਨਾਮ ਹਰਿਗੜ੍ਹ ਕੀਤਾ ਜਾ ਸਕਦਾ ਹੈ ਜਦੋਂ ਕਿ ਆਜਮਗੜ੍ਹ ਦਾ ਨਾਮ ਆਰੀਮਗੜ੍ਹ ਕਰਨ ਦਾ ਪ੍ਰਸਤਾਵ ਤਿਆਰ ਹੋ ਰਿਹਾ ਹੈ। ਅਸਲ ਵਿਚ ਅਲੀਗੜ੍ਹ ਦਾ ਨਾਮ ਬਦਲੇ ਜਾਣ ਦੀ ਮੰਗ ਕਾਫ਼ੀ ਪੁਰਾਣੀ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਨੇ ਸਾਲ 2015 ਵਿਚ ਅਲੀਗੜ੍ਹ ਵਿਚ ਪ੍ਰਸਤਾਵ ਪਾਸ ਕਰ ਕਿਹਾ ਸੀ ਕਿ ਅਲੀਗੜ੍ਹ ਦਾ ਪ੍ਰਾਚੀਨ ਨਾਮ ਹਰਿਗੜ੍ਹ ਹੀ ਹੈ। ਇਸ ਨੂੰ ਬਾਅਦ ਵਿਚ ਅਲੀਗੜ੍ਹ ਕਰ ਦਿਤਾ ਗਿਆ।

ਇਸ ਲਈ ਇਸ ਅਲੀਗੜ੍ਹ ਨੂੰ ਹਰਿਗੜ੍ਹ ਕੀਤਾ ਜਾਣਾ ਚਾਹੀਦਾ ਹੈ। ਸੂਤਰ ਦੱਸਦੇ ਹਨ ਕਿ ਪ੍ਰਦੇਸ਼ ਸਰਕਾਰ ਇਸ ਦਾ ਨਾਮ ਬਦਲਨ ਦੀ ਤਿਆਰੀ ਵਿਚ ਹੈ। ਉਂਜ ਵੀ ਦੇਸ਼ ਅਤੇ ਯੂਪੀ ਦੀ ਸਿਆਸਤ ਵਿਚ ਇਸ ਜਿਲ੍ਹੇ ਅਤੇ ਸ਼ਹਿਰ ਦੀ ਆਪਣੀ ਅਹਮਿਅਤ ਰਹੀ ਹੈ। ਕਲਿਆਣ ਸਿੰਘ ਨੇ 1992 ਵਿਚ ਮੁੱਖ ਮੰਤਰੀ ਰਹਿੰਦੇ ਹੋਏ ਇਸ ਦਾ ਨਾਮ ਹਰਿਗੜ੍ਹ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਸਮੇਂ ਕੇਂਦਰ ਵਿਚ ਕਾਂਗਰਸ ਸਰਕਾਰ ਸੀ, ਇਸ ਲਈ ਉਨ੍ਹਾਂ ਦੀ ਕੋਸ਼ਿਸ਼ਾਂ ਪਰਵਾਨ ਨਹੀਂ ਚੜ੍ਹ ਸਕੀਆਂ। 

ਆਜਮਗੜ੍ਹ ਯਾਨੀ ਆਰੀਮਗੜ੍ਹ - ਪੂਰਵਾਂਚਲ ਵਿਚ ਬਹੁਗਿਣਤੀ ਵੋਟਰਾਂ ਨੂੰ ਸਾਧਣ ਲਈ ਆਜਮਗੜ੍ਹ ਦਾ ਨਾਮ ਵੀ ਬਦਲਨ ਉੱਤੇ ਵਿਚਾਰ ਚੱਲ ਰਿਹਾ ਹੈ। ਇਸ ਨੂੰ ਆਰੀਮਗੜ੍ਹ ਕਰਨ ਦੀ ਮੰਗ ਕਾਫ਼ੀ ਪੁਰਾਣੀ ਹੈ। ਸੰਸਦ ਦੇ ਤੌਰ 'ਤੇ ਯੋਗੀ ਆਦਿਤਿਅਨਾਥ ਆਪਣੀ ਜਨਸਭਾਵਾਂ ਵਿਚ ਆਜਮਗੜ੍ਹ ਨੂੰ ਆਰੀਮਗੜ੍ਹ ਕਹਿੰਦੇ ਰਹੇ ਹਨ।

ਮੁਜ਼ੱਫਰਨਗਰ ਅਤੇ ਆਗਰੇ ਦੇ ਨਾਮ ਬਦਲਨ ਦੀ ਮੰਗ - ਹੁਣ ਤਾਜ਼ਾ ਵਿਵਾਦ ਮੁਜ਼ੱਫਰਨਗਰ ਅਤੇ ਆਗਰੇ ਦੇ ਨਾਮ ਉੱਤੇ ਖੜਾ ਹੋ ਗਿਆ ਹੈ। ਭਾਜਪਾ ਵਿਧਾਇਕ ਸੰਗੀਤ ਸੋਮ ਨੇ ਮੁਜ਼ੱਫਰਨਗਰ ਦਾ ਨਾਮ ਬਦਲ ਕੇ ਲਕਸ਼ਮੀ ਨਗਰ ਕਰਨ ਦੀ ਮੰਗ ਕੀਤੀ ਹੈ। ਆਗਰਾ ਉੱਤਰੀ ਦੇ ਵਿਧਾਇਕ ਜਗਨ ਪ੍ਰਸਾਦ ਗਰਗ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਆਗਰਾ ਦਾ ਨਾਮ ਬਦਲ ਕੇ ਅਗਰਵਨ ਕਰਨ ਦੀ ਮੰਗ ਕੀਤੀ ਹੈ।