PNB ਘੁਟਾਲਾ: ਭਗੋੜੇ ਨੀਰਵ ਮੋਦੀ ਦੀ ਲੰਦਨ ਦੀ ਅਦਾਲਤ ‘ਚ ਪੇਸ਼ੀ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਦੋਸ਼ੀ ਭਗੋੜੇ ਨੀਰਵ ਮੋਦੀ ਦੀ ਅੱਜ ਯਾਨੀ ਸੋਮਵਾਰ...

Nirav Modi

ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਦੋਸ਼ੀ ਭਗੋੜੇ ਨੀਰਵ ਮੋਦੀ ਦੀ ਅੱਜ ਯਾਨੀ ਸੋਮਵਾਰ ਨੂੰ ਲੰਦਨ ਦੀ ਅਦਾਲਤ ਵਿਚ ਪੇਸ਼ੀ ਹੈ। ਵੈਸਟਮਿੰਸਟਰ ਮੈਜਿਸਟ੍ਰੇਟ ਕੋਰਟ ਦੀ ਜੱਜ ਨੀਨਾ ਟੇਂਪਿਆ ਨੇ ਨੀਰਵ ਮੋਦੀ ਦੀ ਜਮਾਨਤ ਪਟੀਸ਼ਨ ਖਾਰਜ ਕਰਦੇ ਹੋਏ ਉਸਦੀ ਹਿਰਾਸਤ 11 ਨਵੰਬਰ ਤੱਕ ਵਧਾ ਦਿੱਤੀ ਸੀ। ਹੁਣ ਤੱਕ ਪੰਜ ਵਾਰ ਨੀਰਵ ਮੋਦੀ ਦੀ ਜਮਾਨਤ ਅਰਜੀ ਖਾਰਜ ਹੋ ਚੁੱਕੀ ਹੈ।

ਕੀ ਡਿਪ੍ਰੇਸ਼ਨ ਵਿਚ ਹੈ ਨੀਰਵ ਮੋਦੀ?

ਪੀਐਨਬੀ ਨਾਲ ਜੁੜੇ 13500 ਕਰੋੜ ਰੁਪਏ ਦੇ ਧੋਖਾਧੜੀ ਮਾਮਲੇ ਵਿਚ ਦੋਸ਼ੀ ਨੀਰਵ ਮੋਦੀ ਨੂੰ ਭਾਰਤ ਦੀ ਅਪੀਲ ਉਤੇ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਲੰਦਨ ਪੁਲਿਸ ਨੇ ਮਾਰਚ ਵਿਚ ਗ੍ਰਿਫ਼ਤਾਰ ਕੀਤਾ ਸੀ। ਨੀਰਵ ਮੋਦੀ ਨੇ ਪੰਜ ਵਾਰ ਜਮਾਨਤ ਅਰਜੀ ਖਾਰਜ ਹੋਣ ਤੋਂ ਬਾਅਦ ਦਾਅਵਾ ਕੀਤਾ ਹੈ ਕਿ ਉਹ ਡਿਪ੍ਰੇਸ਼ਨ ਵਿਚ ਹੈ।

ਕੋਰਟ ਨੇ 11 ਨਵੰਬਰ ਤੱਕ ਵਧਾਈ ਸੀ ਨੀਰਵ ਮੋਦੀ ਦੀ ਹਿਰਾਸਤ

ਨੀਰਵ ਮੋਦੀ ਨੇ ਅਪਣੀ ਨਿਰੰਤਰ ਹਿਰਾਸਤ ਦੇ ਖਿਲਾਫ਼ ਲੰਦਨ ਦੀ ਇਕ ਅਦਾਲਤ ਵਿਚ ਜਮਾਨਤ ਪਟੀਸ਼ਨ ਦਾਇਰ ਕਰਦੇ ਹੋਏ ਘਰ ਵਿਚ ਹੀ ਹਿਰਾਸਤ ਵਿਚ ਰੱਖਣ ਦੀ ਅਪੀਲ ਕੀਤੀ ਸੀ। ਹਾਲਾਂਕਿ ਵੇਸਟਮਿੰਸਟਰ ਮੈਜਿਸਟ੍ਰੇਟ ਕੋਰਟ ਨੇ ਨੀਰਵ ਦੀ ਪਟੀਸ਼ਨ ਖਾਰਜ ਕਰਦੇ ਹੋਏ ਉਸਦੀ ਹਿਰਾਸਤ 11 ਨਵੰਬਰ ਤੱਕ ਵਧਾ ਦਿੱਤੀ ਸੀ। ਜਿਸ ਤੋਂ ਬਾਅਦ ਨੀਰਵ ਮੋਦੀ ਦੀ ਅੱਜ ਫਿਰ ਕੋਰਟ ਵਿਚ ਪੇਸ਼ੀ ਹੋਵੇਗੀ।

ਨੀਰਵ ਮੋਦੀ ਨੂੰ 19 ਮਾਰਚ ਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ

ਪੀਐਨਬੀ ਘੁਟਾਲੇ ਦੇ ਦੋਸ਼ੀ ਨੀਰਵ ਮੋਦੀ ਨੂੰ 19 ਮਾਰਚ ਨੂੰ ਹੋਲਬੋਰਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਨੀਰਵ ਮੋਦੀ ਅਤੇ ਉਸਦੇ ਚਾਚਾ ਮੇਹੁਲ ਚੋਕਸੀ ਦੇ ਖਿਲਾਫ਼ 13,500 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ। ਈਡੀ ਅਤੇ ਕੇਂਦਰੀ ਜਾਂਚ ਬਿਊਰੋ ਇਸ ਮਾਮਲੇ ਦੀ ਜਾਂਚਤ ਕਰ ਰਹੀ ਹੈ। ਨੀਰਵ ਮੋਦੀ ਉਤੇ ਭਗੋੜੇ ਆਰਥਿਕ ਅਪਰਾਧੀ