ਭਗੌੜੇ ਮੇਹੁਲ ਚੌਕਸੀ ਤੋਂ ਬਾਅਦ ਹੁਣ ਨੀਰਵ ਮੋਦੀ ਨੂੰ ਝਟਕਾ

ਏਜੰਸੀ

ਖ਼ਬਰਾਂ, ਵਪਾਰ

ਸੀਜ਼ ਹੋਏ ਚਾਰ ਸਵਿਸ ਬੈਂਕ ਅਕਾਊਂਟ

Nirav Modi

ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਨਾਲ ਹਜ਼ਾਰਾਂ ਕਰੋੜ ਰੁਪਇਆਂ ਦੇ ਘੋਟਾਲੇ ਦੇ ਇਲਜ਼ਾਮ ਵਿਚ ਨੀਰਵ ਮੋਦੀ ਨੂੰ ਇਕ ਹੋਰ ਝਟਕਾ ਲੱਗਿਆ ਹੈ। ਭਾਰਤੀ ਏਜੰਸੀਆਂ ਨੂੰ ਇਸ ਮਾਮਲੇ ਵਿਚ ਵੱਡੀ ਕਾਮਯਾਬੀ ਮਿਲੀ ਹੈ। ਨੀਰਵ ਮੋਦੀ ਅਤੇ ਉਹਨਾਂ ਦੀ ਭੈਣ ਪੂਰਵੀ ਮੋਦੀ ਦੇ ਸਵਿਸ ਬੈਂਕ ਅਕਾਊਂਟ ਸੀਜ਼ ਕਰ ਦਿੱਤੇ ਗਏ ਹਨ। ਦੋਵਾਂ ਦੇ ਚਾਰ ਬੈਂਕ ਖਾਤਿਆਂ ਨੂੰ ਸੀਜ਼ ਕੀਤਾ ਗਿਆ ਹੈ।

ਨੀਰਵ ਮੋਦੀ ਨੂੰ ਬ੍ਰਿਟੇਨ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜਿਸ ਤੋਂ ਬਾਅਦ ਉਹ ਜੇਲ੍ਹ ਵਿਚ ਹਨ। ਨੀਰਵ ਲਗਾਤਾਰ ਅਪਣੀ ਰਿਹਾਈ ਲਈ ਕੋਰਟ ਵਿਚ ਅਰਜ਼ੀ ਦਾਖਲ ਕਰ ਰਹੇ ਹਨ ਪਰ ਕਾਮਯਾਬ ਨਹੀਂ ਹੋ ਪਾ ਰਹੇ। ਹਾਲ ਹੀ ਵਿਚ ਬ੍ਰਿਟੇਨ ਦੀ ਇਕ ਅਦਾਲਤ ਨੇ ਉਹਨਾਂ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ।

48 ਸਾਲ ਦੇ ਹੀਰਾ ਵਪਾਰੀ ਨੂੰ 19 ਮਾਰਚ ਨੂੰ ਹੋਲਬੋਰਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਭਾਰਤੀ ਏਜੰਸੀਆਂ ਉਸ ਦੀ ਹਵਾਲਗੀ ਦੀਆਂ ਕੋਸ਼ਿਸ਼ਾਂ ਵਿਚ ਜੁਟੀਆਂ ਹਨ। ਪੀਐਨਬੀ ਨੇ ਇਲਜ਼ਾਮ ਲਗਾਇਆ ਹੈ ਕਿ ਨੀਰਵ ਮੋਦੀ ਅਤੇ ਉਸ ਦੇ ਸਾਥੀ ਮੇਹੁਲ ਚੌਕਸੀ ਨੇ ਬੈਂਕ ਦੇ ਕੁਝ ਕਰਮਚਾਰੀਆਂ ਨਾਲ ਮਿਲ ਕੇ 13,500 ਕਰੋੜ ਦੀ ਠੱਗੀ ਕੀਤੀ ਹੈ।