ਪਿਆਜ਼ ਦੀਆਂ ਕੀਮਤਾਂ 'ਚ ਘਾਟਾ ਨਾ ਹੋਣ ਕਰ ਕੇ ਸਰਕਾਰ ਨੇ ਚੁੱਕਿਆ ਇਹ ਵੱਡਾ ਕਦਮ
ਇਨਕਮ ਟੈਕਸ ਵਿਭਾਗ ਨੇ ਕੀਤੀ ਛਾਪੇਮਾਰੀ
ਨਵੀਂ ਦਿੱਲੀ : ਦੇਸ਼ ਵਿਚ ਪਿਆਜ਼ ਦੀ ਆਮਦ ਵੱਧਣ ਦੇ ਬਾਵਜੂਦ ਕੀਮਤਾਂ ਵਿਚ ਕਮੀ ਨਾ ਆਉਣ ਕਰਕੇ ਸਰਕਾਰ ਨੇ ਸਖ਼ਤ ਕਦਮ ਚੁੱਕਿਆ ਹੈ। ਦੇਸ਼ ਭਰ ਵਿਚ ਪਿਆਜ਼ ਕਾਰੋਬਾਰੀਆਂ ਦੁਆਰਾ ਪਿਆਜ ਦੀ ਜਮਾਂਖੋਰੀ ਕਰਨ ਅਤੇ ਬਣਾਵਟੀ ਤੌਰ ‘ਤੇ ਤੇਜ਼ੀ ਲਿਆਉਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਇਨਕਮ ਟੈਕਸ ਵਿਭਾਗ ਨੇ ਪੂਰੇ ਦੇਸ਼ ਵਿਚ ਪਿਆਜ਼ ਕਾਰੋਬਾਰੀਆਂ ਦੇ ਇੱਥੇ ਛਾਪੇਮਾਰੀ ਕੀਤੀ ਹੈ।
ਇਨਕਮ ਟੈਕਸ ਨੇ ਦੇਸ਼ ਦੇ 100 ਤੋਂ ਜ਼ਿਆਦਾ ਥਾਵਾਂ 'ਤੇ ਛਾਪੇ ਮਾਰ ਕੇ ਇਹ ਕਾਰਵਾਈ ਕੀਤੀ ਹੈ। ਇਮਕਮ ਟੈਕਸ ਨੇ ਦਿੱਲੀ, ਰਾਜਸਥਾਨ, ਗੁਜਰਾਤ, ਪੰਜਾਬ, ਹਰਿਆਣਾ, ਚੰਡੀਗੜ੍ਹ, ਨਾਗਪੁਰ, ਨਾਸਿਕ ਅਤੇ ਮੁੰਬਈ ਵਿਚ ਪਿਆਜ਼ ਕਾਰੋਬਾਰੀਆਂ ‘ਤੇ ਛਾਪੇ ਮਾਰੇ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਸਥਿਤ ਆਦਮਪੁਰ ਮੰਡੀ 'ਚ ਪਿਆਜ਼ ਥੋਕ ਭਾਅ ਵਿਚ ਲਗਭਗ 5 ਰਪਏ ਵਾਧਾ ਦਰਜ ਕੀਤਾ ਗਿਆ ਹੈ।
ਦੇਸ਼ ਭਰ ਦੀ ਮੰਡੀਆਂ ਵਿਚ ਪਿਆਜ਼ ਦੀ ਸਪਲਾਈ ਵਧਾਉਣ ਦੀ ਕੋਸ਼ਿਸ਼ਾਂ ਦੇ ਬਾਵਜੂਦ ਇਸ ਦੀਆਂ ਕੀਮਤਾਂ ਦੇ ਵਧਣ ਦਾ ਦੌਰ ਜਾਰੀ ਹੈ। ਕੇਂਦਰ ਸਰਕਾਰ ਨੇ ਪਿਆਜ਼ ਦੀਆਂ ਕੀਮਤਾਂ ਨੂੰ ਕਾਬੂ ਵਿਚ ਰੱਖਣ ਦੇ ਮਕਸਦ ਨਾਲ ਪਿਛਲੇ ਹਫ਼ਤੇ ਇਕ ਲੱਖ ਟਨ ਪਿਆਜ਼ ਦਰਾਮਦ ਕਰਨ ਦਾ ਫ਼ੈਸਲਾ ਲਿਆ ਸੀ। ਪਰ ਪਿਆਜ਼ ਦੀਆਂ ਕੀਮਤਾਂ ਵਿਚ ਕੋਈ ਕਮੀ ਨਾ ਆਉਣ ਕਰ ਕੇ ਇਹ ਕਾਰਵਾਈ ਕੀਤੀ ਗਈ ਹੈ।