ਜੇਬ 'ਚ ਚਿੱਟਾ ਪਾ ਛਾਪੇਮਾਰੀ ਲਈ ਪਹੁੰਚੇ 5 ਪੁਲਿਸ ਮੁਲਾਜ਼ਮ ਸਸਪੈਂਡ

ਏਜੰਸੀ

ਖ਼ਬਰਾਂ, ਪੰਜਾਬ

ਚਿੱਟਾ ਜੇਬ ‘ਚ ਪਾ ਰੇਡ ਲਈ ਪਹੁੰਚੇ ਸੀ ਪੁਲਿਸ ਮੁਲਾਜ਼ਮ

5 policemen suspended

ਹੁਸ਼ਿਆਰਪੁਰ: ਪਿਛਲੇ ਦਿਨੀਂ ਗੜ੍ਹਸ਼ੰਕਰ ਦੇ ਪਿੰਡ ਪੈਂਸਰਾਂ ‘ਚ ਜਿੱਥੇ ਛਾਪੇਮਾਰੀ ਕਰਨ ਆਏ 5 ਪੁਲਿਸ ਮੁਲਾਜ਼ਮਾਂ ‘ਤੇ ਧੱਕੇ ਨਾਲ ਦੁਕਾਨ ‘ਚ ਨਸ਼ਾ ਰੱਖਣ ਦੇ ਆਰੋਪ ਤਹਿਤ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਇਸ ਮਾਮਲੇ ‘ਚ ਡੀ.ਐੱਸ.ਪੀ ਗੜ੍ਹਸ਼ੰਕਰ ਸਤੀਸ਼ ਕੁਮਾਰ ਨੇ ਕਿਹਾ ਕਿ ਮੁਲਾਜ਼ਮਾਂ ਉੱਪਰ ਮੁਕੱਦਮਾ ਦਰਜ ਕਰ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਉੱਥੇ ਹੀ ਇਸ ਮਾਮਲੇ ‘ਚ ਪੁਲਿਸ ਮੁਲਾਜਮਾਂ ਨੂੰ ਮੁਅੱਤਲ ਕਰਨ ਤੋਂ ਬਾਅਦ ਪਿੰਡ ਵਾਸੀਆ ਵੱਲੋਂ ਪੰਜਾਬ ਪੁਲਿਸ ਅਤੇ ਪੰਜਾਬ ਕਾਂਗਰਸ ਪਾਰਟੀ ਦੇ ਸਪੋਕਸਪਰਸਨ ਨਿਮਿਸ਼ਾ ਮਹਿਤਾ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਗਿਆ। ਦੱਸ ਦੇਈਏ ਕਿ ਪਿੰਡ ਪੈਂਸਰਾਂ ‘ਚ ਬਹਾਦੁਰ ਨਾਂ ਦੇ ਇੱਕ ਵਿਅਕਤੀ ਦੀ ਦੁਕਾਨ 'ਤੇ ਛਾਪੇਮਾਰੀ ਕਰਨ ਪਹੁੰਚੇ ਪੁਲਿਸ ਮੁਲਾਜਮ ਨੂੰ ਜਦੋਂ ਕੁਝ ਬਰਾਮਦ ਨਹੀਂ ਹੋਇਆ ਤਾਂ ਉਹਨਾਂ ਬੜੀ ਹੀ ਚਾਲਾਕੀ ਨਾਲ ਦੁਕਾਨ 'ਚ ਚਿੱਟਾ ਰੱਖ ਕੇ ਨਸ਼ੇ ਦੀ ਬਰਾਮਦੀ ਦਾ ਦਾਅਵਾ ਕਰ ਦਿੱਤਾ ਸੀ

ਪਰ ਜਦੋਂ ਦੂਜਾ ਪੁਲਿਸ ਮੁਲਾਜ਼ਮ ਆਪਣੀ ਜੇਬ 'ਚੋਂ ਚਿੱਟਾ ਕੱਢ ਕੇ ਦੁਕਾਨ 'ਚ ਰੱਖਣ ਲੱਗਾ ਤਾਂ ਪਿੰਡ ਦੇ ਪੰਚ ਨੇ ਉਸ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਸੀ। ਜਿਸ ਤੋਂ ਬਾਅਦ ਪਿੰਡ ਵਾਸੀਆ ਵੱਲੋਂ ਖ਼ੂਬ ਹੰਗਾਮਾਂ ਕਰਕੇ ਇਨਸਾਫ਼ ਦੀ ਮੰਗ ਕੀਤੀ ਗਈ ਸੀ। ਦਸ ਦਈਏ ਕਿ ਗੜ੍ਹਸ਼ੰਕਰ ਦੇ ਪਿੰਡ ਪੈਂਸਰਾਂ ਤੋਂ ਪਿਛਲੇ ਕੁੱਝ ਦਿਨ ਪਹਿਲਾਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ 4 ਪੁਲਿਸ ਮੁਲਾਜ਼ਮ ਪਿੰਡ 'ਚ ਇਕ ਬਹਾਦੁਰ ਨਾਂ ਦੇ ਵਿਅਕਤੀ ਦੀ ਦੁਕਾਨ 'ਤੇ ਛਾਪੇਮਾਰੀ ਕਰਨ ਪਹੁੰਚੇ।

ਪਿੰਡ ਵਾਸੀਆਂ ਮੁਤਾਬਕ ਪੁਲਿਸ ਨੂੰ ਰੇਡ ਦੌਰਾਨ ਕੁਝ ਬਰਾਮਦ ਨਹੀਂ ਹੋਇਆ ਪਰ ਬੜੀ ਹੀ ਚਾਲਾਕੀ ਨਾਲ ਪੁਲਿਸ ਮੁਲਾਜ਼ਮ ਵਲੋਂ ਦੁਕਾਨ 'ਚ ਚਿੱਟਾ ਰੱਖ ਕੇ ਨਸ਼ੇ ਦੀ ਬਰਾਮਦੀ ਦਾ ਦਾਅਵਾ ਕਰ ਦਿੱਤਾ ਗਿਆ ਪਰ ਜਦੋਂ ਦੂਜਾ ਪੁਲਿਸ ਮੁਲਾਜ਼ਮ ਆਪਣੀ ਜੇਬ 'ਚੋਂ ਚਿੱਟਾ ਕੱਢ ਕੇ ਦੁਕਾਨ 'ਚ ਰੱਖਣ ਲੱਗਾ ਤਾਂ ਪਿੰਡ ਦੇ ਪੰਚ ਨੇ ਉਸ ਨੂੰ ਰੰਗੇ ਹੱਥੀ ਕਾਬੂ ਕਰ ਲਿਆ, ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਪੁਲਿਸ ਮੁਲਾਜ਼ਮਾਂ ਨੂੰ ਘੇਰਾ ਪਾ ਲਿਆ ਤੇ ਉਨ੍ਹਾਂ ਦੀ ਕਲਾਸ ਲਗਾਈ ਗਈ।

ਪਿੰਡ ਵਾਸੀਆਂ ਨੇ ਆਰੋਪ ਲਗਾਇਆ ਕਿ ਉਨ੍ਹਾਂ ਦੇ ਪਿੰਡ ਦਾ ਇਕ ਪੁਲਿਸ ਮੁਲਾਜ਼ਮ ਪਿੰਡ 'ਚ ਮਾਹੌਲ ਖਰਾਬ ਕਰ ਰਿਹਾ ਹੈ ਤੇ ਲੋਕਾਂ 'ਤੇ ਝੂਠੇ ਪਰਚੇ ਦਰਜ ਕਰਵਾਉਣ ਦੀਆਂ ਸਾਜਿਸ਼ਾ ਰਚ ਰਿਹਾ ਹੈ। ਉੱਥੇ ਹੀ ਇਸ ਮੌਕੇ ‘ਤੇ ਕਾਬੂ ਪਾਉਣ ਲਈ ਪਹੁੰਚੀ ਪੁਲਿਸ ਆਪਣੇ ਮੁਲਾਜ਼ਮ ਸਾਥੀਆਂ ਨੂੰ ਪਿੰਡ ਵਾਸੀਆਂ ਦੇ ਚੁੰਗਲ ਤੋਂ ਛੁਡਵਾ ਨਾਲ ਲੈ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।