ਅਲੋਕ ਵਰਮਾ ਉਤੇ ਨੀਰਵ, ਮਾਲਿਆ ਦੀ ਮੱਦਦ ਕਰਨ ਦਾ ਲੱਗਿਆ ਦੋਸ਼, ਸੀਵੀਸੀ ਕਰੇਗੀ ਜਾਂਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਬੀਆਈ ਦੇ ਸਾਬਕਾ ਨਿਰਦੇਸ਼ਕ ਅਲੋਕ ਵਰਮਾ ਦੀ ਪ੍ਰੇਸ਼ਾਨੀ ਜਲਦ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ। ਸੀਵੀਸੀ ਨੇ ਉਹਨਾਂ ਦੇ ਵਿਰੁੱਧ 6 ਦੋਸ਼ਾਂ ਨੂੰ ਲੈ ਕੇ ਜਾਂਚ ਸ਼ੁਰੂ ਕਰ...

Alok Verma

ਨਵੀਂ ਦਿੱਲੀ : ਸੀਬੀਆਈ ਦੇ ਸਾਬਕਾ ਨਿਰਦੇਸ਼ਕ ਅਲੋਕ ਵਰਮਾ ਦੀ ਪ੍ਰੇਸ਼ਾਨੀ ਜਲਦ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ। ਸੀਵੀਸੀ ਨੇ ਉਹਨਾਂ ਦੇ ਵਿਰੁੱਧ 6 ਦੋਸ਼ਾਂ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਸ ਵਿਚ ਬੈਕਾਂ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਵਾਲੇ ਦੋਸ਼ੀ ਨੀਰਵ ਮੋਦੀ, ਵਿਜੇ ਮਾਲਿਆ ਅਤੇ ਏਅਰਸੇਲ ਦੇ ਸਬਕਾ ਪ੍ਰਮੋਟਰ ਸੀ ਸ਼ਿਵਸ਼ੰਕਰਨ ਦੇ ਵਿਰੁੱਧ ਜਾਰੀ ਹੋਏ ਲੁਕ ਆਉਟ ਸਰਕੁਲਰ ਦੇ ਅਧੀਨ ਈਮੇਲ ਨੂੰ ਲੀਕ ਕਰਨ ਦਾ ਦੋਸ਼ ਵੀ ਸ਼ਾਮਲ ਹੈ। ਰਿਪੋਰਟ ਮੁਤਾਬਿਕ, ਸੀਵੀਸੀ ਨੇ ਸਰਕਾਰ ਨੂੰ ਨਵੇਂ ਦੋਸ਼ਾਂ ਨੂੰ ਲੈ ਕੇ ਸੂਚਿਤ ਕੀਤਾ ਹੈ।

ਵਰਮਾਂ ਦੇ ਵਿਰੁੱਧ ਇਹ ਸ਼ਿਕਾਇਤਾਂ ਭ੍ਰਿਸ਼ਟਾਚਾਰ ਨਿਰੋਧੀ ਇਕਾਈ ਦੀ ਜਾਂਚ ਰਿਪੋਰਟ ਤੋਂ ਮਿਲੀ ਹੈ। ਇਹ ਸ਼ਿਕਾਇਤਾਂ ਪਿਛਲੇ ਸਾਲ 12 ਨਵੰਬਰ ਨੂੰ ਸੁਪਰੀਮ ਕੋਰਟ ਵਿਚ ਜਮ੍ਹਾ ਕਰਵਾਈ ਗਈ ਰਿਪੋਰਟ ਤੋਂ ਬਾਅਦ ਮਿਲੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਰਮਾ ਉਤੇ ਲੱਗੇ 10 ਦੋਸ਼ਾਂ ਤੋਂ ਬਾਅਦ ਉਹਨਾਂ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ, ਜਿਸ ਨਾਲ ਉਹਨਂ ਦੇ ਸਾਬਕਾ ਨੰਬਰ ਦੋ ਰਹੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਨੇ ਲਗਾਇਆ ਸੀ। ਸੀਵੀਸੀ ਦੇ ਇਕ ਸੂਤਰ ਦਾ ਕਹਿਣਾ ਹੈ ਕਿ ਸੀਬੀਆਈ ਨੂੰ 26 ਦਸੰਬਰ ਨੂੰ ਇਕ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਇਹ ਇਹਨਾਂ ਮਾਮਲਿਆਂ ਨਾਲ ਸੰਬੰਧਤ ਸਾਰੇ ਕਾਗਜ਼ਾਂ ਅਤੇ ਫਾਇਲਾਂ ਨੂੰ ਪੇਸ਼ ਕਰਵਾਏ ਤਾਂਕਿ ਇਹ ਜਾਂਚ ਕਿਸੇ ਹੱਦ ਤਕ ਪਹੁੰਚ ਸਕੇ।

ਜਾਂਚ ਏਜੰਸੀ ਨੇ ਬਦਲੇ ਵਿਚ ਮਾਲਿਆ ਨਾਲ ਜੁੜੇ ਸਾਰੇ ਕਾਗਜ਼ ਪੇਸ਼ ਕਰ ਦਿਤੇ ਜਦੋਂ ਦੂਜੇ ਹਲੇ ਬਾਕੀ ਹਨ। ਨੀਰਵ ਮੋਦੀ ਅਕਤੇ ਮਾਲਿਆ ਫਿਲਹਾਲ ਫਰਾਰ ਹਨ। ਵਰਮਾ ਉਤੇ ਦੋਸ਼ ਹੈ ਕਿ ਉਹਨਾਂ ਨੇ ਨੀਰਵ ਮੋਦੀ ਦੇ ਮਾਮਲੇ ਵਿਚ ਸੀਬੀਆਈ ਦੀਆਂ ਕੁਝ ਈਮੇਲਾਂ ਦੇ ਲੀਕ ਹੋਣ ਉਤੇ ਦੋਸ਼ੀ ਨੂੰ ਲੱਭਣ ਦੀ ਬਜਾਏ ਮਾਮਲੇ ਨੂੰ ਛਿਪਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਅਜਿਹਾ ਉਦੋਂ ਕੀਤਾ ਜਦੋਂ ਸਭ ਤੋਂ ਵੱਡੇ ਬੈਂਕ ਘੁਟਾਲੇ ਦੀ ਜਾਂਚ ਹੱਦ ਉਤੇ ਸੀ। ਏਜੰਸੀ ਨੇ ਜੂਨ 2018 ਵਿਚ ਸੰਯੁਕਤ ਨਿਰਦੇਸ਼ਕ ਰਾਜੀਵ ਸਿੰਘ (ਨੀਰਵ ਮੋਦੀ ਦੇ ਮਾਮਲੇ ਦੀ ਜਾਂਚ ਕਰਨ ਵਾਲੇ ਅਧਿਕਾਰੀ) ਦੇ ਕਮਰੇ ਨੂੰ ਜਿੰਦਾ ਲਾ ਦਿਤਾ ਸੀ।

ਇਸ ਤੋਂ ਇਲਾਵਾ ਉਹਨਾਂ ਨੇ ਸੂਚਨਾ ਤਕਨਾਲੋਜੀ ਮੰਤਰਾਲਾ ਦੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਨੂੰ ਬੁਲਾਇਆ ਸੀ ਤਾਂਕਿ ਉਹਨਾਂ ਦੇ ਕੋਲ ਮੌਜੂਦ ਡਾਟਾ ਨੂੰ ਪ੍ਰਾਪਤ ਕੀਤਾ ਜਾ ਸਕੇ। ਹਾਲਾਂਕਿ ਇਸ ਕਾਰਜ਼ ਦੇ ਪੀਛੇ ਦੀ ਵਜ੍ਹਾ ਕਦੇ ਦੱਸੀ ਨਹੀਂ ਗਈ। ਦੂਜਾ ਵੱਡਾ ਦੋਸ਼ ਵਰਮਾ ਉਤੇ ਸ਼ਿਵਸ਼ੰਕਰਨ ਦੇ ਵਿਰੁੱਧ ਜਾਰੀ ਲੁਕਆਉਟ ਸਰਕੁਲਰ ਨੂੰ ਕਮਜੋਰ ਕਰਨ ਦਾ ਹੈ। ਆਈਡੀਬੀਆਈ ਬੈਂਕ ਵਿਚ 600 ਕਰੋੜ ਰੁਪਏ ਦੀ ਧੋਖਾਧੜੀ ਕਰਨ ਵਾਲੇ ਸ਼ਿਵਸ਼ੰਕਰ ਨੂੰ ਭਾਰਤ ਤੋਂ ਜਾਣ ਦੀ ਇਜ਼ਾਜ਼ਤ ਦਿਤੀ ਗਈ।

ਇਹ ਜਾਣਕਾਰੀ ਮਿਲੀ ਹੈ ਕਿ ਸੰਯੁਕਤ ਨਿਰਦੇਸ਼ਕ ਰੈਂਕ ਦੇ ਅਧਿਕਾਰੀ ਨੇ ਸ਼ਿਵਸ਼ੰਕਰਨ ਨੇ ਅਪਣੇ ਦਫ਼ਤਰ ਅਤੇ ਪੰਜ ਤਾਰਾ ਹੋਟਲ ਵਿਚ ਮੁਲਾਕਾਤ ਕੀਤੀ ਸੀ। ਇਹ ਮੁਲਾਕਾਤ ਸੇਵਾ ਨਿਯਮਾਂ ਅਤੇ ਸੀਬੀਆਈ ਦੇ ਅੰਦਰੂਨੀ ਕਾਰਜ਼ਾਂ ਦੇ ਵਿਰੁੱਧ ਸੀ। ਇਸ ਮੁਲਾਕਾਤ ਤੋਂ ਬਾਅਦ ਉਸਦੇ ਵਿਰੁੱਧ ਜਾਰੀ ਸਰਕੂਲਰ ਨੂੰ ਕਮਜੋਰ ਕਰ ਦਿਤਾ ਗਿਆ ਸੀ। ਤੀਜਾ ਗੰਭੀਰ ਦੋਸ਼ ਮਾਲਿਆ ਦੇ ਲੁਕਆਉਟ ਸਰਕੁਲਰ ਨੂੰ ਅਕਤੂਬਰ 2015 ਵਿਚ ਕਮਜੋਰ ਕਰਨ ਦਾ ਹੈ। ਮਾਲਿਆ ਉਤੇ ਆਈਡੀਬੀਆਈ ਬੈਂਕ ਦੇ ਨਾਲ 900 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਵਿਰੁੱਧ ਮਾਮਲਾ ਦਰਜ ਹੈ।

ਜਿਸ ਵਿਚ ਯੂਕੇ ਦੀ ਅਦਾਲਤ ਨੇ ਕੁਝ ਦਿਨਾਂ ਪਹਿਲਾਂ ਹੀ ਉਸਦੀ ਹਵਾਲਗੀ ਦਾ ਆਦੇਸ਼ ਦਿਤਾ ਹੈ। ਸਰਕੁਲਰ ਜਾਰੀ ਹੋਣ ਤੋਂ ਇਕ ਮਹੀਨੇ ਅੰਦਰ ਹੀ ਸੀਬੀਆਈ ਦੇ ਸੰਯੁਕਤ ਨਿਰਦੇਸ਼ਕ ਏ.ਕੇ ਸ਼ਰਮਾਂ ਵਰਮਾ ਦੇ ਕਰੀਬੀ ਨੇ ਆਵਰਜਨ ਅਧਿਕਾਰੀਆਂ ਨਾਲ ਇਸ ਨੂੰ ਕਮਜ਼ੋਰ ਕਰਕੇ ਹਿਰਾਸਤ ਵਿਚ ਲੈਣ ਦੀ ਬਜਾਏ, ਸੂਚਿਤ ਕਰਨ ਨੂੰ ਕਰ ਦਿਤਾ। ਇਸ ਨਾਲ ਵਿਜੇ ਮਾਲਿਆ ਨੂੰ ਦੇਸ਼ ਛੱਡ ਕੇ ਭੱਜਣ ਵਿਚ ਮਦਦ ਮਿਲੀ।