ਨਾਗੇਸ਼ਵਰ ਰਾਓ ਬਣੇ ਸੀਬੀਆਈ ਦੇ ਅੰਤਰਿਮ ਡਾਇਰੈਕਟਰ,ਅਲੋਕ ਵਰਮਾ ਅਤੇ ਅਸਥਨਾ ਦੀ ਛੁੱਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਬੀਆਈ ਵਿਚ ਜਾਰੀ ਘਮਾਸਾਨ ਦੇ ਵਿਚ ਸੀਬੀਆਈ ਦੇ ਡਾਇਰੈਕਟਰ ਆਲੋਕ ਵਰਮਾ ਅਤੇ ਰਾਕੇਸ਼ ਅਸਥਾਨਾ ਨੂੰ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ। ਉਥੇ ਹੀ, ਐਮ ਨਾਗੇਸ਼ਵਰ ਰਾਓ ਨੂੰ ...

Nageshwar Rao

ਨਵੀਂ ਦਿੱਲੀ (ਭਾਸ਼ਾ): ਸੀਬੀਆਈ ਵਿਚ ਜਾਰੀ ਘਮਾਸਾਨ ਵਿਚ ਸੀਬੀਆਈ ਦੇ ਡਾਇਰੈਕਟਰ ਆਲੋਕ ਵਰਮਾ ਅਤੇ ਰਾਕੇਸ਼ ਅਸਥਾਨਾ ਨੂੰ ਛੁੱਟੀ 'ਤੇ ਭੇਜ ਦਿਤਾ ਗਿਆ ਹੈ। ਉਥੇ ਹੀ, ਐਮ ਨਾਗੇਸ਼ਵਰ ਰਾਓ ਨੂੰ ਸੀਬੀਆਈ ਦਾ ਡਾਇਰੈਕਟਰ ਬਣਾਇਆ ਗਿਆ ਹੈ, ਇਸ ਦੇ ਨਾਲ ਹੀ ਦੋ ਹੋਰ ਅਧਿਕਾਰੀ ਮਨੀਸ਼ ਸਿਨਹਾ ਅਤੇ ਏਕੇ ਸ਼ਰਮਾ ਨੂੰ ਵੀ ਹਟਾ ਦਿਤਾ ਗਿਆ ਹੈ। ਐਮ ਨਾਗੇਸ਼ਵਰ ਰਾਓ ਸੀਬੀਆਈ ਵਿਚ ਹੀ ਜੁਆਇੰਟ ਡਾਇਰੈਕਟਰ ਦੇ ਅਹੁਦੇ 'ਤੇ ਹਨ ਅਤੇ 1986 ਬੈਚ ਦੇ ਓਡੀਸ਼ਾ ਕੈਡਰ ਦੇ ਆਈਪੀਐਸ ਅਧਿਕਾਰੀ ਰਾਓ ਤੇਲੰਗਾਨਾ ਦੇ ਵਾਰੰਗਲ ਜਿਲ੍ਹੇ ਦੇ ਰਹਿਣ ਵਾਲੇ ਹਨ।

ਜਿਸ ਦੇ ਚਲਦਿਆਂ ਰਾਓ ਨੂੰ ਤੁਰਤ ਪ੍ਰਭਾਵ ਤੋਂ ਸੀਬੀਆਈ ਦੇ ਡਾਇਰੈਕਟਰ ਦੀ ਜਿੰਮੇਵਾਰੀਆਂ ਅਤੇ ਕਾਰਜਭਾਰ ਸੰਭਾਲਣ ਲਈ ਕਿਹਾ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਸੀਬੀਆਈ ਦੇ ਦਫ਼ਤਰ ਵਿਚ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਦੇ 10 ਵੇਂ ਅਤੇ 11ਵੇਂ ਫਲੋਰ ਦੀ ਘੇਰਾਬੰਦੀ ਕੀਤੀ ਗਈ ਅਤੇ ਆਲੋਕ ਵਰਮਾ ਨੇ ਰਾਕੇਸ਼ ਅਸਥਾਨਾ 'ਤੇ ਰਿਸ਼ਵਤ ਲੈਣ ਦੇ ਇਲਜ਼ਾਮ ਲਗਾਏ ਹਨ।ਜ਼ਿਕਰਯੋਗ ਹੈ ਕਿ ਸੀਬੀਆਈ ਵਿਚ ਆਲੋਕ ਵਰਮਾ ਅਤੇ ਰਾਕੇਸ਼ ਅਸਥਾਨਾ ਦੇ ਵਿਚ ਜਾਰੀ ਵਿਵਾਦ ਦਾ ਜਨਤਕ ਹੋਣਾ ਅਤੇ ਇਸ ਦੇ ਵਧਣ ਨਾਲ ਸਰਕਾਰ ਬਹੁਤ ਨਰਾਜ਼ ਸੀ।

ਇਸ ਮਾਮਲੇ 'ਚ ਸਰਕਾਰ ਨੇ ਦਖਲ ਦਿੰਦੇ ਹੋਏ ਸੀਬੀਆਈ ਚੀਫ਼ ਆਲੋਕ ਵਰਮਾ ਅਤੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ ਛੁੱਟੀ 'ਤੇ ਭੇਜ ਦਿਤਾ ਹੈ। ਜ਼ਿਕਰਯੋਗ ਹੈ ਕਿ ਏਜੰਸੀ ਨੇ ਆਪਣੇ ਹੀ ਸਪੈਸ਼ਲ ਡਾਇਰੈਕਟਰ ਅਸਥਾਨਾ 'ਤੇ ਕੇਸ ਦਰਜ ਕੀਤਾ ਹੈ ਅਤੇ ਐਫ਼ਆਈਆਰ ਵਿਚ ਉਨ੍ਹਾਂ 'ਤੇ ਮਾਸ ਕਾਰੋਬਾਰੀ ਮੋਇਨ ਕੁਰੈਸ਼ੀ 'ਤੇ 3 ਕਰੋੜ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਵੀ ਲਗਾਇਆ ਗਿਆ ਹੈ। ਦੱਸ ਦਈਏ ਕਿ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਇਸ ਮਾਮਲੇ ਵਿਚ ਦਖਲ ਦਿਤਾ ਸੀ ਅਤੇ ਨਾਲ ਹੀ ਡਾਇਰੈਕਟਰ ਵਰਮਾ ਦੀ ਪੀਐਮ ਨਾਲ ਮੁਲਾਕਾਤ ਕੀਤੀ ਤੇ ਇਕ ਘੰਟੇ ਦੇ ਅੰਦਰ ਮਾਮਲੇ ਨਾਲ ਜੁੜੇ ਡੀਐਸਪੀ ਰੈਂਕ ਦੇ ਅਧਿਕਾਰੀ ਦੇਵੇਂਦਰ ਕੁਮਾਰ ਗ੍ਰਿਫ਼ਤਾਰ ਹੋ ਗਏ। ਜਿਸ ਤੋਂ ਕੁੱਝ ਦੇਰ ਬਾਅਦ ਸਾਰੇ ਅਧਿਕਾਰੀਆਂ ਦੇ ਠਿਕਾਣੀਆਂ 'ਤੇ ਸੀਬੀਆਈ ਨੇ ਛਾਪੇ ਮਾਰੀ ਵੀ ਕੀਤੀ।