ਸ਼ੀਨਾ ਬੋਰਾ ਕੇਸ : ਧੀ ਦੇ ਕਤਲ ਤੋਂ ਬਾਅਦ ਇੰਦਰਾਣੀ ਨਹੀਂ ਚਾਹੁੰਦੀ ਸੀ ਕੋਈ ਫਲੈਟ ਦੇ ਅੰਦਰ ਆਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ੀਨਾ ਬੋਰਾ ਹਤਿਆਕਾਂਡ ਦੀ ਮੁੱਖ ਮੁਲਜ਼ਮ ਇੰਦਰਾਣੀ ਮੁਖਰਜੀ ਨਹੀਂ ਚਾਹੁੰਦੀ ਸੀ ਕਿ ਉਨ੍ਹਾਂ ਦੇ ਮੁੰਬਈ ਦੇ ਵਰਲੀ ਸਥਿਤ ਫਲੈਟ ਵਿਚ 24 ਅਪ੍ਰੈਲ ਤੋਂ ਲੈ ਕੇ 26 ਅਪ੍ਰੈਲ...

Sheena Bora case

ਮੁੰਬਈ : ਸ਼ੀਨਾ ਬੋਰਾ ਹਤਿਆਕਾਂਡ ਦੀ ਮੁੱਖ ਮੁਲਜ਼ਮ ਇੰਦਰਾਣੀ ਮੁਖਰਜੀ ਨਹੀਂ ਚਾਹੁੰਦੀ ਸੀ ਕਿ ਉਨ੍ਹਾਂ ਦੇ ਮੁੰਬਈ ਦੇ ਵਰਲੀ ਸਥਿਤ ਫਲੈਟ ਵਿਚ 24 ਅਪ੍ਰੈਲ ਤੋਂ ਲੈ ਕੇ 26 ਅਪ੍ਰੈਲ 2012 ਤੱਕ ਕੋਈ ਅੰਦਰ ਆਵੇ। ਇਹ ਗੱਲਾਂ ਫਲੈਟ ਦੇ ਮੈਨੇਜਰ ਨੇ ਸ਼ੁਕਰਵਾਰ ਨੂੰ ਕੋਰਟ ਵਿਚ ਦੱਸੀ। ਮੈਨੇਜਰ ਨੇ ਦੱਸਿਆ ਕਿ ਇਹ ਉਹ ਸਮਾਂ ਸੀ ਜਿਸ ਦੌਰਾਨ ਕਥਿਤ ਤੌਰ 'ਤੇ ਇੰਦਰਾਣੀ ਮੁਖਰਜੀ ਨੇ ਅਪਣੀ ਧੀ ਸ਼ੀਨਾ ਦੀ ਹੱਤਿਆ ਕੀਤੀ ਅਤੇ ਅਪਣੇ ਬੇਟੇ ਮਿਖਾਇਲ ਦੀ ਹੱਤਿਆ ਦੀ ਸਾਜਿਸ਼ ਰਚ ਰਹੀ ਸੀ। ਸ਼ੀਨਾ ਬੋਰਾ ਦਾ 24 ਅਪ੍ਰੈਲ 2012 ਨੂੰ ਕਤਲ ਕੀਤਾ ਗਿਆ ਅਤੇ

ਉਸ ਦੀ ਲਾਸ਼ ਨੂੰ ਕਥਿਤ ਤੌਰ 'ਤੇ ਪਹਿਲਾਂ ਸੂਟਕੇਸ ਦੇ ਅੰਦਰ ਬਿਲਡਿੰਗ ਦੇ ਗਰਾਜ ਵਿਚ ਲੁਕਾਈ ਗਈ ਸੀ। ਸੀਬੀਆਈ ਦੇ ਸਪੈਸ਼ਲ ਪਬਲਿਕ ਪ੍ਰਾਸਿਕਿਊਟਰ ਭਾਰਤ ਬਦਾਮੀ ਅਤੇ ਕਵਿਤਾ ਪਾਟਿਲ ਨੇ ਵਰਲੀ ਦੀ ਮਾਰਲੋ ਬਿਲਡਿੰਗ ਦੇ ਮੈਨੇਜਰ ਮਧੁਕਰ ਖਿਲਜੀ ਤੋਂ 28ਵੇਂ ਗਵਾਹ ਦੇ ਤੌਰ 'ਤੇ ਪੁੱਛਗਿਛ ਕੀਤੀ। ਇਹ ਉਹ ਬਿਲਡਿੰਗ ਹੈ ਜਿਸ ਵਿਚ ਇੰਦਰਾਣੀ ਮੁਖਰਜੀ ਅਤੇ ਉਨ੍ਹਾਂ ਦੇ ਪਤੀ ਪੀਟਰ ਮੁਖਰਜੀ  ਰਹਿੰਦੇ ਸਨ। ਖਿਲਜੀ ਨੇ ਕੋਰਟ ਨੂੰ ਇਹ ਦੱਸਿਆ ਕਿ ਮੁਖਰਜੀ ਨੇ ਉਨ੍ਹਾਂ ਨੂੰ ਅਤੇ ਹੋਰ ਲੋਕਾਂ ਨੂੰ ਦਸਿਆ ਕਿ ਬੋਰਾ ਉਸ ਦੀ ਅਪਣੀ ਭੈਣ ਹੈ।

ਉਨ੍ਹਾਂ ਨੇ ਕੋਰਟ ਵਿਚ ਕਿਹਾ, “23 ਅਪ੍ਰੈਲ 2012 ਨੂੰ ਇੰਦਰਾਣੀ ਮੁਖਰਜੀ ਨੇ ਮੈਨੂੰ ਇਹ ਨਿਰਦੇਸ਼ ਦਿਤੇ ਕਿ ਉਨ੍ਹਾਂ ਦੀ ਗੈਰ ਹਾਜ਼ਰੀ ਵਿਚ ਉਹ ਫਲੈਟ ਦੇ ਅੰਦਰ ਕਿਸੇ ਨੂੰ ਨਾ ਆਉਣ ਦਿਓ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰਾਹੁਲ ਮੁਖਰਜੀ (ਪੀਟਰ ਦੇ ਬੇਟੇ) ਨੂੰ ਵੀ 23 ਅਪ੍ਰੈਲ ਤੋਂ ਅਗਲੇ ਤਿੰਨ ਦਿਨਾਂ ਲਈ ਅੰਦਰ ਜਾਣ ਦੀ ਇਜਾਜ਼ਤ ਨਾ ਦੇਣ।”

ਖਿਲਜੀ ਨੇ ਦੱਸਿਆ ਕਿ ਨਿਰਦੇਸ਼ ਦੇ ਚਲਦੇ ਰਾਹੁਲ ਜਿਸ ਦੀ ਸ਼ੀਨਾ ਦੇ ਨਾਲ ਕੁੜਮਾਈ ਹੋਣ ਜਾ ਰਹੀ ਸੀ ਉਸ ਨੂੰ ਬਿਲਡਿੰਗ ਵਿਚ ਨਹੀਂ ਜਾਣ ਦਿਤਾ ਗਿਆ। ਉਨ੍ਹਾਂ ਨੇ ਕਿਹਾ ਕਿ “25 - 26 ਅਪ੍ਰੈਲ ਨੂੰ ਰਾਹੁਲ ਸੋਸਾਇਟੀ ਵਿਚ ਆਇਆ ਪਰ ਉਸ ਨੂੰ ਫਲੈਟ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿਤੀ ਗਈ।”