ਜਾਣੋ ਕਿਉਂ 40 ਸਾਲ ਦੇ ਲੜਕੇ ਨੇ ਮਾਂ ਤੋਂ ਮੰਗਿਆ ਡੇਢ ਕਰੋੜ ਰੁਪਏ ਦਾ ਮੁਆਵਾਜਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਟੀਸ਼ਨਰ ਸ਼੍ਰੀਕਾਂਤ ਸਬਨੀਸ ਅਨੁਸਾਰ ਉਸ ਨੂੰ ਜਾਣ-ਬੁੱਝ ਕੇ ਅਣਜਾਨ ਸ਼ਹਿਰ ਵਿਚ ਛੱਡੇ ਜਾਣ ਦੇ ਚੱਲਦੇ ਉਸ ਦਾ ਜੀਵਨ ਪੂਰੀ ਤਰ੍ਹਾਂ ਦੁੱਖਾਂ ਅਤੇ ਮਾਨਸਿਕ ਤਸੀਹੇ ਵਿਚ ਬਿਤਿਆ

File Photo

ਮੁੰਬਈ : ਬੋਮਬੇ ਹਾਈਕੋਰਟ ਵਿਚ 40 ਸਾਲਾਂ ਇਕ ਵਿਅਕਤੀ ਨੇ ਪਟੀਸ਼ਨ ਦਾਖਲ ਕਰ 2 ਸਾਲ ਦੀ ਉਮੱਰ ਵਿਚ ਉਸ ਨੂੰ ਮੁੰਬਈ ਵਿਚ ਇੱਕਲਾ ਛੱਡਣ ਅਤੇ ਬਾਅਦ ਵਿਚ ਬੇਟੇ ਦੇ ਤੌਰ 'ਤੇ ਅਪਨਾਉਣ ਤੋਂ ਇਨਕਾਰ ਕਰਨ ਦੇ ਲਈ ਆਪਣੀ ਮਾਂ ਤੋਂ ਡੇਢ ਕਰੋੜ ਰੁਪਏ ਦੇ ਮੁਆਵਜ਼ਾ ਮੰਗਿਆ ਹੈ।

ਪੇਸ਼ੇ ਤੋਂ ਮੇਕਅੱਪ ਆਰਟੀਸਟ ਪਟੀਸ਼ਨਰ ਸ਼੍ਰੀਕਾਂਤ ਸਬਨੀਸ ਨੇ ਕਿਹਾ ਕਿ ਉਸ ਨੂੰ ਜਾਣ-ਬੁੱਝ ਕੇ ਅਣਜਾਨ ਸ਼ਹਿਰ ਵਿਚ ਛੱਡੇ ਜਾਣ ਦੇ ਚੱਲਦੇ ਉਸ ਦਾ ਜੀਵਨ ਪੂਰੀ ਤਰ੍ਹਾਂ ਦੁੱਖਾਂ ਅਤੇ ਮਾਨਸਿਕ ਤਸੀਹੇ ਵਿਚ ਬਿਤਿਆ ਜਿਸ ਦੇ ਲਈ ਉਸ ਦੀ ਮਾਂ ਆਰਤੀ ਮਹਾਸਕਰ ਅਤੇ ਉਸਦੇ ਪਤੀ (ਸਬਨੀਸ ਦਾ ਮਤਰੇਆ ਪਿਤਾ) ਨੂੰ ਮੁਆਵਜ਼ਾ ਦੇਣਾ ਹੋਵੇਗਾ।

ਪਟੀਸ਼ਨ ਦੇ ਅਨੁਸਾਰ ਆਰਤੀ ਮਹਾਸਕਰ ਦਾ ਪਹਿਲਾ ਵਿਆਹ ਦੀਪਕ ਸਬਨੀਸ ਨਾਲ ਹੋਇਆ ਅਤੇ ਫਰਵਰੀ 1979 ਵਿਚ ਸ਼੍ਰੀਕਾਂਤ ਦਾ ਜਨਮ ਹੋਇਆ ਸੀ ਉਦੋਂ ਦੋਵੇਂ ਪੁਣੇ ਵਿਚ ਰਹਿੰਦੇ ਸਨ। ਇਸ ਵਿਚ ਕਿਹਾ ਗਿਆ ਕਿ ਮਹਿਲਾ ਬਹੁਤ ਉਤਸ਼ਾਹੀ ਸੀ ਅਤੇ ਫਿਲਮ ਉਦਯੋਗ ਵਿਚ ਕੰਮ ਕਰਨ ਦੇ ਲਈ ਮੁੰਬਈ ਆਉਣਾ ਚਾਹੁੰਦੀ ਸੀ। ਸਤੰਬਰ 1981 ਵਿਚ ਉਸ ਨੇ ਬੱਚਿਆਂ ਨੂੰ ਨਾਲ ਲਿਆ ਅਤੇ ਮੁੰਬਈ ਦੇ ਲਈ ਰਵਾਨਾ ਹੋ ਗਏ।

ਪਟੀਸ਼ਨ ਵਿਚ ਆਰੋਪ ਲਗਾਇਆ ਗਿਆ ਕਿ ਮੁੰਬਈ ਪਹੁੰਚਣ ਤੋਂ ਬਾਅਦ ਮਹਿਲਾ ਨੇ ਬੱਚੇ ਨੂੰ ਟਰੇਨ ਵਿਚ ਛੱਡੀਆ ਅਤੇ ਉੱਥੋਂ ਚੱਲੀ ਗਈ ਨਾਲ ਹੀ ਇਸ ਵਿਚ ਕਿਹਾ ਗਿਆ ਕਿ ਰੇਲਵੇ ਦੇ ਇਕ ਅਧਿਕਾਰੀ ਨੇ ਬੱਚੇ ਨੂੰ ਇਕ ਬਾਲ ਘਰ ਵਿਚ ਭੇਜ ਦਿੱਤਾ। ਪਟੀਸ਼ਨ ਵਿਚ ਹਾਈਕੋਰਟ ਤੋਂ ਸ਼੍ਰੀਕਾਂਤ ਸਬਨੀਸ ਦੀ ਮਾਂ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ ਕਿ ਉਹ ਸਵੀਕਾਰ ਕਰਨ ਕਿ ਸਬਨੀਸ ਉਸ ਦਾ ਲੜਕਾ ਹੈ ਅਤੇ ਉਸ ਨੇ ਦੋ ਸਾਲ ਦੀ ਉੱਮਰ ਵਿਚ ਉਸ ਨੂੰ ਇੱਕਲਾ ਛੱਡ ਦਿੱਤਾ ਸੀ। ਇਸ ਪਟੀਸ਼ਨ 'ਤੇ ਜੱਜ ਏ ਕੇ ਮੇਨਨ 13 ਜਨਵਰੀ ਨੂੰ ਸੁਣਵਾਈ ਕਰਨਗੇ।