ਧਰਤੀ ਦੀ ਕੋਈ ਵੀ ਤਾਕਤ CAA ਨੂੰ ਲਾਗੂ ਕਰਨ ਤੋਂ ਨਹੀਂ ਰੋਕ ਸਕਦੀ-ਭਾਜਪਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਜਪਾ ਨੇ ਕਿਹਾ ਹੈ ਕਿ ‘ਧਰਤੀ ‘ਤੇ ਕੋਈ ਵੀ ਤਾਕਤ’ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ ਤੋਂ ਨਹੀਂ ਰੋਕ ਸਕਦੀ।

Photo

ਨਵੀਂ ਦਿੱਲੀ: ਭਾਜਪਾ ਨੇ ਕਿਹਾ ਹੈ ਕਿ ‘ਧਰਤੀ ‘ਤੇ ਕੋਈ ਵੀ ਤਾਕਤ’ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ ਤੋਂ ਨਹੀਂ ਰੋਕ ਸਕਦੀ। ਪਾਰਟੀ ਨੇ ਇਸ ਕਾਨੂੰਨ ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ ਪ੍ਰਕਿਰਿਆ ਨੂੰ ਲੈ ਕੇ ਕਾਂਗਰਸ ‘ਤੇ ਦੋਹਰਾ ਚਰਿੱਤਰ ਅਪਣਾਉਣ ਦਾ ਇਲਜ਼ਾਮ ਲਗਾਇਆ ਗਿਆ ਹੈ।

ਕਾਂਗਰਸ ਦੀ ਨੀਤੀ ਬਣਾਉਣ ਵਾਲੀ ਸੰਸਥਾ ਕਾਂਗਰਸ ਵਰਕਿੰਗ ਕਮੇਟੀ ਨੇ ਆਪਣੀ ਬੈਠਕ ਵਿਚ ਮੰਗ ਕੀਤੀ ਹੈ ਕਿ ਸੀਏਏ ਨੂੰ ਵਾਪਸ ਲਿਆ ਜਾਵੇ ਅਤੇ ਐਨਪੀਆਰ ਦੀ ਪ੍ਰਕਿਰਿਆ ਨੂੰ ਤੁਰੰਤ ਰੋਕਿਆ ਜਾਵੇ। ਇਸ ਤੋਂ ਬਾਅਦ ਸ਼ਨੀਵਾਰ ਨੂੰ ਭਾਜਪਾ ਦੀ ਇਹ ਪ੍ਰਤੀਕਿਰਿਆ ਸਾਹਮਣੇ ਆਈ ਹੈ। ਦੱਸ ਦਈਏ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਇਸ ਕਾਨੂੰਨ ਦਾ ਵਿਰੋਧ ਚੱਲ ਰਿਹਾ ਹੈ।

ਅਜਿਹੇ ਵਿਚ ਦੇਸ਼ ਦੀਆਂ ਇਹ ਦੋ ਪਾਰਟੀਆਂ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਆਹਮੋ-ਸਾਹਮਣੇ ਹਨ। ਭਾਜਪਾ ਦੇ ਬੁਲਾਰੇ ਜੀਵੀਐਲ ਨਰਸਿਮਹਾ ਰਾਓ ਨੇ ਕਿਹਾ, ‘ਸੀਏਏ ਪਹਿਲਾਂ ਹੀ ਲਾਗੂ ਹੋ ਚੁੱਕਾ ਹੈ ਅਤੇ ਧਰਤੀ ‘ਤੇ ਕੋਈ ਵੀ ਤਾਕਤ ਇਸ ਨੂੰ ਲਾਗੂ ਹੋਣ ਤੋਂ ਨਹੀਂ ਰੋਕ ਸਕਦੀ ਹੈ। ਅਪਣੀਆਂ ਸਾਰੀਆਂ ਕੋਸ਼ਿਸ਼ਾਂ ਵਿਚ ਭਾਜਪਾ ਸੀਏਏ ਅਤੇ ਐਨਪੀਆਰ ‘ਤੇ ਕਾਂਗਰਸ ਦੇ ਦੋਹਰੇ ਚਰਿੱਤਰ ਨੂੰ ਉਜਾਗਰ ਕਰ ਰਹੀ ਹੈ’।

ਉਹਨਾਂ ਨੇ ਇਲਜ਼ਾਮ ਲਗਾਉਂਦੇ ਹੋਏ ਇਹ ਕਿਹਾ ਕਿ ਕਾਂਗਰਸ ਨੇ ਰਾਜਸਥਾਨ ਚੋਣਾਂ ਦੇ ਘੋਸ਼ਣਾ ਪੱਤਰ ਵਿਚ ਹਿੰਦੂ ਰਿਫਿਊਜੀਆਂ ਲਈ ਨਾਗਰਿਕਤਾ ਦਾ ਵਾਅਦਾ ਕੀਤਾ ਸੀ। ਇਸ ਮਾਮਲੇ ਵਿਚ ਰਾਓ ਨੇ ਕਿਹਾ, ‘2005 ਅਤੇ 2006 ਵਿਚ ਦੋ ਮੌਕਿਆਂ ‘ਤੇ ਮਨਮੋਹਨ ਸਿੰਘ ਸਰਕਾਰ ਨੇ ਰਾਜਸਥਾਨ ਅਤੇ ਗੁਜਰਾਤ ਵਿਚ ਹਿੰਦੂ ਰਿਫਿਊਜੀਆਂ ਲਈ ਨਾਗਰਿਕਤਾ ਨੂੰ ਵਧਾਇਆ ਸੀ’।

ਉਹਨਾਂ ਨੇ ਕਿਹਾ ਕਿ ਵਿਰੋਧੀ ਆਗੂ ਦੇ ਰੂਪ ਵਿਚ ਮਨਮੋਹਨ ਸਿੰਘ ਨੇ ਪਾਕਿਸਤਾਨ ਅਤੇ ਬੰਗਲਾਦੇਸ਼ ਕੋਲ ਘੱਟ ਗਿਣਤੀਆਂ ਲਈ ਨਾਗਰਿਕਤਾ ਦੀ ਮੰਗ ਵੀ ਕੀਤੀ ਸੀ। ਦੱਸ ਦਈਏ ਕਿ ਇਸ ਮਾਮਲੇ ਵਿਚ ਰਾਓ ਨੇ ਕਿਹਾ, ‘ਐਨਪੀਆਰ ‘ਤੇ ਵੀ ਕਾਂਗਰਸ ਨੂੰ ਇਹ ਦੱਸਣ ਦੀ ਲੋੜ ਹੈ ਕਿ 2010 ਵਿਚ ਐਨਪੀਆਰ ਧਰਮ ਨਿਰਪੱਖ ਅਤੇ ਸਵੀਕਾਰਯੋਗ ਕਿਉਂ ਸੀ ਜਦਕਿ 2020 ਵਿਚ ਖਤਰਨਾਕ ਹੋ ਗਿਆ’।

ਉਹਨਾਂ ਨੇ ਇਹ ਵੀ ਕਿਹਾ, ਕਾਂਗਰਸ ਸੀਏਏ ਅਤੇ ਐਨਪੀਆਰ ‘ਤੇ ਦਿਖਾਵਾ ਕਰ ਰਹੀ ਹੈ। ਭਾਜਪਾ ਕਾਂਗਰਸ ਪਾਰਟੀ ਦੇ ਦੋਗਲੇਪਣ ਨੂੰ ਬੇਨਕਾਬ ਕਰੇਗੀ’।