CAA ਦੇ ਸਮਰਥਨ ਵਿਚ 4 ਦਿਨਾਂ ‘ਚ 68 ਲੱਖ ਲੋਕਾਂ ਨੇ ਦਿੱਤੀਆਂ Missed calls

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਾਗਰਿਕਤਾ ਸੋਧ ਕਾਨੂੰਨ ਨੂੰ ਸਮਰਥਨ ਦੇਣ ਲਈ ਭਾਰਤੀ ਜਨਤਾ ਪਾਰਟੀ ਨੇ ਇਕ ਨੰਬਰ ਜਾਰੀ ਕੀਤਾ ਸੀ।

Amit Shah

ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਨੂੰ ਸਮਰਥਨ ਦੇਣ ਲਈ ਭਾਰਤੀ ਜਨਤਾ ਪਾਰਟੀ ਨੇ ਇਕ ਨੰਬਰ ਜਾਰੀ ਕੀਤਾ ਸੀ। ਪਾਰਟੀ ਨੇ ਲੋਕਾਂ ਨੂੰ ਕਿਹਾ ਸੀ ਕਿ ਜੋ ਕਾਨੂੰਨ ਦਾ ਸਮਰਥਨ ਕਰਦੇ ਹਨ ਉਹ 8866288662 ‘ਤੇ ਮਿਸ ਕਾਲ ਕਰਨ। ਇਸ ਨੰਬਰ ‘ਤੇ ਫਿਲਹਾਲ ਕਿੰਨੀਆਂ ਮਿਸ ਕਾਲ ਪ੍ਰਪਤ ਹੋਈਆਂ ਇਸ ਦੀ ਜਾਣਕਾਰੀ ਭਾਜਪਾ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਦਿੱਤੀ।

ਉਹਨਾਂ ਨੇ ਦੱਸਿਆ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ਲਈ ਦਿੱਤੇ ਗਏ ਨੰਬਰ ‘ਤੇ 52,72,000 ਮਿਲ ਕਾਲਸ ਪ੍ਰਾਪਤ ਹੋਈਆਂ ਹਨ। ਇਹ ਮਿਸ ਕਾਲ ਪ੍ਰਮਾਣਿਤ ਫੋਨ ਨੰਬਰ ਤੋਂ ਪ੍ਰਾਪਤ ਹੋਈਆਂ ਹਨ। ਉੱਥੇ ਹੀ ਹੁਣ ਤੱਕ ਕੁਲ 68 ਲੱਖ ਲੋਕਾਂ ਦੇ ਫੋਨ ਰਿਸੀਵ ਕੀਤੇ ਗਏ ਹਨ। ਦੱਸ ਦਈਏ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ਵਿਚ ਮਿਸ ਕਾਲ ਮੁਹਿੰਮ ਦਾ ਐਲਾਨ 3 ਜਨਵਰੀ ਨੂੰ ਕੀਤਾ ਗਿਆ ਸੀ।

ਭਾਜਪਾ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਅਪੀਲ ਕੀਤੀ ਸੀ ਕਿ ਦਿੱਤੇ ਗਏ ਨੰਬਰ ‘ਤੇ ਮਿਸ ਕਾਲ ਦੇ ਕੇ ਨਾਗਰਿਕਤਾ ਕਾਨੂੰਨ ਨੂੰ ਸਮਰਥਨ ਦੇਣ। ਜਿੱਥੇ ਇਕ ਪਾਸੇ ਭਾਜਪਾ ਨੇ ਨੰਬਰ ਜਾਰੀ ਕਰ ਕੇ ਲੋਕਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ਵਿਚ ਮਿਸ ਕਾਲ ਕਰਨ ਦੀ ਅਪੀਲ ਕੀਤੀ ਸੀ ਤਾਂ ਉੱਥੇ ਹੀ ਦੂਜੇ ਪਾਸੇ ਵਿਰੋਧੀਆਂ ਨੇ ਦੂਜਾ ਨੰਬਰ ਜਾਰੀ ਕਰ ਨਾਗਰਿਕਤਾ ਸੋਧ ਕਾਨੂੰਨ, ਐਨਆਰਸੀ ਖਿਲਾਫ ਸਮਰਥਨ ਦੇਣ ਲਈ ਵੀ ਮਿਸ ਕਾਲ ਕਰਨ ਦੀ ਅਪੀਲ ਕੀਤੀ ਹੈ।

ਭਾਜਪਾ ਦੇ ਕਈ ਆਗੂਆਂ ਦੇ ਟਵਿਟਰ ਹੈਂਡਲ ਤੋਂ ਇਹ ਨੰਬਰ ਟਵੀਟ ਕੀਤਾ ਗਿਆ ਹੈ ਤੇ ਨਾਗਰਿਕਤਾ ਕਾਨੂੰਨ  ਨੂੰ ਸਮਰਥਨ ਦੇਣ ਲਈ ਮਿਸ ਕਲ ਕਰਨ ਦੀ ਅਪੀਲ ਕੀਤੀ ਗਈ ਹੈ। ਦਰਅਸਲ ਜਦ ਤੋਂ ਨਾਗਰਿਤਕ ਸੋਧ ਬਿੱਲ ਨੂੰ ਕਾਨੂੰਨ ਦਾ ਰੂਪ ਮਿਲਿਆ ਹੈ। ਓਦੋ ਤੋਂ ਹੀ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ  ਕੇ  ਪ੍ਰਦਰਸ਼ਨਾਂ ਦਾ ਦੌਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਭਾਰਤ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਇਸ ਕਾਨੂੰਨ ਦਾ ਵਿਰੋਧ ਜਾਰੀ ਹੈ।

ਇਸ ਵਿਰੋਧ ਨੂੰ ਰੋਕਣ ਲਈ ਭਾਜਪਾ ਵੱਲੋਂ ਵੀ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ। ਵਿਰੋਧ ਪ੍ਰਦਰਸ਼ਨ ਦੇ ਚਲਦਿਆਂ  ਨਾਗਰਿਕਤਾ  ਦੇ ਸਮਰਥਨ ਵਿਚ ਭਾਜਵਾ ਵਲੋਂ ਰੈਲੀਆਂ  ਦਾ ਦੌਰ ਵੀ ਜਾਰੀ ਹੈ।  ਘਰ ਘਰ ਜਾ ਕੇ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਨਾਗਰਿਕਤਾ ਕਾਨੂੰਨ ਕਿਉਂ ਜਰੂਰੀ ਹੈ।