ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਵਾਲੇ ਜੱਲਾਦ ਦੀ ਪੂਰੀ ਕਹਾਣੀ, ਹੁਣ ਕਰੇਗਾ ਅਪਣੀ ਧੀ ਦਾ ਵਿਆਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਵਨ ਜੱਲਾਦ ਰੱਬ ਨਾਲ-ਨਾਲ ਤਿਹਾੜ ਜੇਲ ਪ੍ਰਸ਼ਾਸਨ ਅਤੇ ਉੱਤਰ ਪ੍ਰਦੇਸ਼ ਜੇਲ੍ਹ ਦੇ ਡਾਇਰੈਕਟੋਰੇਟ ਜਨਰਲ ਦਾ ਵਾਰ-ਵਾਰ ਸ਼ੁਕਰੀਆ ਅਦਾ ਕਰਦੇ ਹਨ

Photo

ਨਵੀਂ ਦਿੱਲੀ: ਨਿਰਭਯਾ ਬਲਾਤਕਾਰ ਦੋਸ਼ੀਆਂ ਨੂੰ 22 ਜਨਵਰੀ ਸਵੇਰੇ 7 ਵਜੇ ਫਾਂਸੀ ‘ਤੇ ਲਟਕਾ ਦਿੱਤਾ ਜਾਵੇਗਾ। ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਨਿਰਭਯਾ ਦੇ ਦੋਸ਼ੀਆਂ ਨੂੰ ਇਕੱਠੇ ਫਾਂਸੀ ‘ਤੇ ਲਟਕਾਉਣ ਦਾ ਫੁਰਮਾਨ ਜਾਰੀ ਕੀਤਾ ਹੈ। ਇਸ ਨੂੰ ਲੈ ਕੇ ਮੇਰਠ ਵਿਚ ਰਹਿਣ ਵਾਲੇ ਪਵਨ ਜੱਲਾਦ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ।

ਪਵਨ ਜੱਲਾਦ ਰੱਬ ਨਾਲ-ਨਾਲ ਤਿਹਾੜ ਜੇਲ ਪ੍ਰਸ਼ਾਸਨ ਅਤੇ ਉੱਤਰ ਪ੍ਰਦੇਸ਼ ਜੇਲ੍ਹ ਦੇ ਡਾਇਰੈਕਟੋਰੇਟ ਜਨਰਲ ਦਾ ਵਾਰ-ਵਾਰ ਸ਼ੁਕਰੀਆ ਅਦਾ ਕਰਦੇ ਹਨ ਕਿਉਂਕਿ ਨਿਰਭਯਾ ਦੇ ਕਾਤਲਾਂ ਨੂੰ ਫਾਂਸੀ ‘ਤੇ ਲਟਕਾਉਣ ਦੇ ਬਦਲੇ ਉਹਨਾਂ ਨੂੰ ਇਕ ਲੱਖ ਰੁਪਏ ਦੀ ਰਕਮ ਜ਼ਿੰਦਗੀ ਵਿਚ ਪਹਿਲੀ ਵਾਰ ਦੇਖਣ ਨੂੰ ਮਿਲੇਗੀ। ਦਿਹਾੜੀ ਵਜੋਂ ਮਿਲਣ ਵਾਲੀ ਇਸ ਰਕਮ ਨਾਲ ਪਵਨ ਅਪਣੀ ਧੀ ਦਾ ਵਿਆਹ ਕਰਨਗੇ।

ਪਵਨ ਜੱਲਾਦ ਨੇ ਕਿਹਾ ਕਿ ਇਸ ਸਮੇਂ ਉਹਨਾਂ ਦੀ ਉਮਰ 57 ਸਾਲ ਦੀ ਹੋ ਚੁੱਕੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਉਹਨਾਂ ਨੇ ਅਪਣੀ ਜ਼ਿੰਦਗੀ ਵਿਚ ਇੰਨੀ ਵੱਡੀ ਰਕਮ ਨਹੀਂ ਦੇਖੀ ਅਤੇ ਨਾ ਹੀ ਕਦੇ ਅਜਿਹਾ ਸੁਣਿਆ ਹੈ ਕਿ ਫਾਂਸੀ ਦੇਣ ਦੇ ਬਦਲੇ ਦਿਹਾੜੀ ਦੇ ਰੂਪ ਵਿਚ ਇੰਨੀ ਰਕਮ ਮਿਲਦੀ ਹੈ। ਪਵਨ ਦਾ ਕਹਿਣਾ ਹੈ ਕਿ, ‘ਮੇਰੇ ਪੜਦਾਦਾ ਜੱਲਾਦ ਸੀ।

ਦਾਦਾ ਕਾਲੂ ਰਾਮ ਉਰਫ ਕਾਲੂ ਅਤੇ ਪਿਤਾ ਵੀ ਜੱਦੀ ਜੱਲਾਦ ਸੀ'। ਉਹਨਾਂ ਦੇ ਦਾਦਾ ਨੇ ਸਤਵੰਤ ਸਿੰਘ, ਕੇਹਰ ਸਿੰਘ ਤੱਕ ਕਈ ਲੋਕਾਂ ਨੂੰ ਇਸ ਤਿਹਾੜ ਜੇਲ੍ਹੇ ਵਿਚ ਫਾਂਸੀ ‘ਤੇ ਲਟਕਾਇਆ ਸੀ। ਪਵਨ ਜੱਲਾਦ ਦਾ ਕਹਿਣਾ ਹੈ ਕਿ ਉਹ ਇਹਨਾਂ ਰੁਪਇਆਂ ਨਾਲ ਅਪਣੀ ਧੀ ਦਾ ਵਿਆਹ ਕਰਨਗੇ। ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲਣ ਤੋਂ ਬਾਅਦ ਹੀ ਪਵਨ ਦੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਹੈ।

ਇਸ ਦੌਰਾਨ ਅਦਾਲਤ ਦੇ ਫੈਸਲੇ ਤੋਂ ਬਾਅਦ ਮੇਰਠ ਦੇ ਪਵਨ ਜੱਲਾਦ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਫਾਂਸੀ ਦੇਣ ਲਈ ਤਿਆਰ ਹਾਂ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਫਾਂਸੀ ਤੋਂ ਪਹਿਲਾਂ ਉਨ੍ਹਾਂ ਦਾ ਭਾਰ ਲਿਆ ਜਾਵੇਗਾ। ਪਵਨ ਜੱਲਾਦ ਨੇ ਕਿਹਾ ਕਿ ਰੇਤ ਨਾਲ ਭਰੀ ਹੋਈ ਬੋਰੀ ਦਾ ਟਰਾਇਲ ਫਾਂਸੀ ਤੋਂ ਇਕ ਜਾਂ ਦੋ ਦਿਨ ਪਹਿਲਾਂ ਲਿਆ ਜਾਂਦਾ ਹੈ। ਇਸ ਦੌਰਾਨ ਡਾਕਟਰ ਅਤੇ ਸੁਪਰਡੈਂਟ ਵੀ ਮੌਜੂਦ ਰਹਿੰਦੇ ਹਨ।

ਇਸ ਤੋਂ ਪਹਿਲਾਂ ਵੀ ਪਵਨ ਜੱਲਾਦ ਨੇ ਕਿਹਾ ਸੀ ਕਿ ਮੈਂ ਨਿਰਭਿਆ ਕੇਸ ਦੇ ਚਾਰੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਾਂ। ਇਹ ਮੇਰਾ ਖ਼ਾਨਦਾਨੀ ਕਾਰੋਬਾਰ ਹੈ। ਪਵਨ ਜੱਲਾਦ ਦਾ ਕਹਿਣਾ ਹੈ ਕਿ ਉਸ ਨੂੰ ਹੁਣ ਸਿਰਫ 22 ਜਨਵਰੀ 2020 ਦਾ ਇੰਤਜ਼ਾਰ ਹੈ। ਪਵਨ ਨੇ ਦੱਸਿਆ ਕਿ ਉਸ ਨੂੰ ਯੂਪੀ ਜੇਲ੍ਹ ਵਿਭਾਗ ਤੋਂ ਹਰ ਮਹੀਨੇ 5 ਹਜ਼ਾਰ ਰੁਪਏ ਮਿਲਦੇ ਹਨ।