ਯੁਵਰਾਜ ਨੇ ਨਿਰਭਯਾ ਦੇ ਕਾਤਲਾਂ 'ਤੇ ਕੀ ਕਿਹਾ, ਪੜ੍ਹੋ ਪੂਰੀ ਖ਼ਬਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਯੁਵਰਾਜ ਨੇ ਟਵੀਟ ਕਰ ਕਹੀ ਇਹ ਵੱਡੀ ਗੱਲ

File

ਨਵੀਂ ਦਿੱਲੀ- ਦਿੱਲੀ ਦੇ ਪਟਿਆਲਾ ਹਾਊਸ ਕੋਰਟ ਨੇ ਮੰਗਲਵਾਰ ਨੂੰ ਨਿਰਭਯਾ ਗੈਂਗਰੇਪ ਦੇ ਚਾਰੇ ਦੋਸ਼ੀਆਂ ਖਿਲਾਫ ਡੈੱਥ ਵਾਰੰਟ ਜਾਰੀ ਕਰ ਦਿੱਤਾ ਹੈ। ਚਾਰੇ ਦੋਸ਼ੀਆਂ ਮੁਕੇਸ਼, ਵਿਨੇ ਸ਼ਰਮਾ, ਅਕਸ਼ਯ ਸਿੰਘ ਅਤੇ ਪਵਨ ਗੁਪਤਾ ਨੂੰ 22 ਜਨਵਰੀ ਨੂੰ ਸਵੇਰੇ ਸੱਤ ਵਜੇ ਫਾਂਸੀ ਦਿੱਤੀ ਜਾਵੇਗੀ। 

ਦੋਸ਼ੀਆਂ ਖਿਲਾਫ ਡੈੱਥ ਵਾਰੰਟ ਜਾਰੀ ਹੋਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਧਾਕੜ ਖਿਡਾਰੀ ਯੁਵਰਾਜ ਸਿੰਘ ਨੇ ਖੁਸ਼ੀ ਜ਼ਾਹਰ ਕੀਤੀ ਅਤੇ ਟਵਿੱਟਰ 'ਤੇ ਇਸ ਫੈਸਲੇ ਦੀ ਸ਼ਲਾਘਾ ਕੀਤੀ। ਯੁਵਰਾਜ ਨੇ ਇਸ ਫੈਸਲੇ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ, ''ਨਿਆਂ ਸਾਰੇ ਨੈਤਿਕ ਫਰਜ਼ਾਂ ਦਾ ਨਿਚੋੜ ਹੈ। ਨਿਰਭਯਾ ਕੇਸ ਦੇ ਫੈਸਲੇ ਲਈ ਦਿੱਲੀ ਕੋਰਟ ਦਾ ਧੰਨਵਾਦ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ। ਬ੍ਰੇਵਹਾਰਟ।

ਦੱਸ ਦਈਏ ਕਿ ਸਾਲ 2012 ਦੇ 16 ਦਸੰਬਰ ਨੂੰ ਇਕ ਚਲਦੀ ਬੱਸ ਵਿਚ ਨਿਰਭਯਾ ਦੇ ਨਾਲ ਗੈਂਗਰੇਪ ਹੋਇਆ ਸੀ। ਦੋਸ਼ੀਆਂ ਨੇ ਪੀੜਤ ਨਾਲ ਨਾ ਸਿਰਫ ਬਲਾਤਕਾਰ ਕੀਤਾ ਸਗੋਂ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਵੀ ਕੀਤਾ ਸੀ। ਜਿਸ ਵਜ੍ਹਾ ਤੋਂ ਨਿਰਭਯਾ ਦੀ ਮੌਤ ਹੋ ਗਈ ਸੀ। 

ਇਸ ਘਟਨਾ ਦੇ ਵਿਰੋਧ ਵਿਚ ਪੂਰੇ ਦੇਸ਼ ਵਿਚ ਪ੍ਰਦਰਸ਼ਨ ਹੋਈ ਸੀ। ਇਸ ਕੇਸ ਵਿਚ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ ਰਾਮ ਸਿੰਘ ਨਾਂ ਦੇ ਦੋਸ਼ੀ ਨੇ 11 ਮਾਰਚ 2013 ਨੂੰ ਸਵੇਰੇ ਤਿਹਾੜ ਜੇਲ ਵਿਚ ਖੁਦਕੁਸ਼ੀ ਕਰ ਲਈ ਸੀ। ਇਕ ਹੋਰ ਦੋਸ਼ੀ ਨਾਬਾਲਗ ਸੀ। 

ਜਿਸ ਨੂੰ ਕਾਰਵਾਈ ਤੋਂ ਬਾਅਦ ਸੁਧਾਰ ਘਰ ਵਿਚ ਭੇਜ ਦਿੱਤਾ ਗਿਆ। ਬਾਕੀ ਬਚੇ ਚਾਰੇ ਦੋਸ਼ੀ ਤਿਹਾੜ ਜੇਲ ਵਿਚ ਹੀ ਬੰਦ ਹਨ, ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ।